HOME ਹਲਕਾ ਡੇਰਾਬੱਸੀ ਦੇ ਪੰਜ ਪਿੰਡਾਂ ਅਮਲਾਲਾ, ਜੜੌਤ, ਹਮਾਯੂੰਪੁਰ, ਸਮਗੌਲੀ ਅਤੇ ਤ੍ਰਿਵੈਦੀ ਕੈਂਪ...

ਹਲਕਾ ਡੇਰਾਬੱਸੀ ਦੇ ਪੰਜ ਪਿੰਡਾਂ ਅਮਲਾਲਾ, ਜੜੌਤ, ਹਮਾਯੂੰਪੁਰ, ਸਮਗੌਲੀ ਅਤੇ ਤ੍ਰਿਵੈਦੀ ਕੈਂਪ ਵਿਖੇ 1.25 ਕਰੋੜ ਦੀ ਲਾਗਤ ਨਾਲ ਬਣਾਏ ਜਾਣਗੇ ਪੰਚਾਇਤ ਘਰ –ਕੁਲਜੀਤ ਸਿੰਘ ਰੰਧਾਵਾ

2
ਕੁਲਜੀਤ ਸਿੰਘ ਰੰਧਾਵਾ

ਪੰਚਾਇਤੀ ਰਾਜ ਵਿਭਾਗ ਵੱਲੋਂ ਹਰੇਕ ਪਿੰਡ ਵਿੱਚ 25 ਲੱਖ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਪੰਚਾਇਤ ਘਰ 

ਡੇਰਾਬੱਸੀ  (ਸਮਾਜ ਵੀਕਲੀ)  ਸੰਜੀਵ ਸਿੰਘ ਸੈਣੀ, ਮੋਹਾਲੀ :- ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਹਲਕਾ ਡੇਰਾਬਸੀ ਦੇ ਪੰਜ ਪਿੰਡਾ ਅਮਲਾਲਾ, ਜੜੌਤ, ਹਮਾਯੂੰਪੁਰ, ਸਮਗੌਲੀ ਅਤੇ ਤ੍ਰਿਵੈਦੀ ਕੈਂਪ ਵਿਖੇ 1.25 ਕਰੋੜ ਦੀ ਲਾਗਤ ਨਾਲ ਪੰਚਾਇਤ ਘਰ ਬਣਾਏ ਜਾਣਗੇ। ਸ੍ਰੀ ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡਾਂ ਵਿੱਚ ਸਰਵਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਤੇ ਪੰਚਾਇਤਾਂ ਨੂੰ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਹਲਕਾ ਡੇਰਾਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ‘ਆਪ’ ਸਰਕਾਰ ਪਿੰਡਾਂ-ਸ਼ਹਿਰਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪਿੰਡ ਵਾਸੀਆਂ ਦੀ ਪੰਚਾਇਤ ਘਰ ਬਣਾਉਣ ਲਈ ਲੰਮੇ ਸਮੇਂ ਤੋਂ ਚਲਦੀ ਆ ਰਹੀ ਮੰਗ ਪੂਰੀ ਕਰਦਿਆਂ ਪੰਚਾਇਤੀ ਰਾਜ ਵਿਭਾਗ ਵੱਲੋਂ ਪੰਜਾਂ ਪਿੰਡਾਂ ਵਿੱਚੋਂ ਹਰੇਕ ਪਿੰਡ ਵਿੱਚ 25 ਲੱਖ ਰੁਪਏ ਦੀ ਲਾਗਤ ਨਾਲ ਪੰਚਾਇਤ ਘਰ ਤਿਆਰ ਕੀਤਾ ਜਾਵੇਗਾ। ਇਹ ਪੰਚਾਇਤ ਘਰ ਜਿੱਥੇ ਪੰਚਾਇਤ ਦੀਆਂ ਗਤੀਵਿਧੀਆ ਚਲਾਉਣ ਦੇ ਕੰਮ ਆਵੇਗਾ ਉੱਥੇ ਲੋਕਾਂ ਦੇ ਘਰੇਲੂ ਸਮਾਗਮਾਂ ਲਈ ਵੀ ਵਰਤਿਆ ਜਾ ਸਕੇਗਾ, ਜੋ ਕਿ ਆਉਣ ਵਾਲੇ ਸਮੇਂ ਵਿੱਚ ਜਲਦ ਹੀ ਬਣ ਕੇ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤ ਇਨ੍ਹਾਂ ਪੰਚਾਇਤ ਘਰਾਂ ਵਿਚ ਰੋਜ਼ਾਨਾ ਲੋਕਾਂ ਦੇ ਮਸਲੇ ਸੁਣਿਆ ਕਰਨਗੀਆਂ ਅਤੇ ਉਨ੍ਹਾਂ ਮਸਲਿਆਂ ਦੀਆਂ ਹੱਲ ਕਰਿਆ ਕਰਨਗੀਆਂ। ਰੰਧਾਵਾ ਨੇ ਕਿਹਾ ਕਿ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰੇਕ ਪੰਚਾਇਤ ਵੱਲੋਂ ਪਿੰਡਾਂ ਦੇ ਵਿਕਾਸ ਕਾਰਜ ਪਾਰਟੀਬਾਜੀ ਤੋਂ ਉੱਪਰ ਉਠ ਕੇ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਪੰਚਾਇਤ ਘਰਾਂ ਦੇ ਬਣਨ ਨਾਲ ਨਗਰ ਨਿਵਾਸੀਆਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਡੋਪ ਟੈਸਟ
Next articleਪੰਜਾਬ ਦੇ ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਤੇ ਕਾਂਗਰਸੀਆਂ ਨੂੰ ਰਗੜੇ ਲਾਏ