ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਰਜਿਸਟ੍ਰੇਸ਼ਨ 295 ਜਿਲਾ ਨਵਾਂਸ਼ਹਿਰ ਦੇ ਬਲਾਕ ਕਾਠਗੜ੍ਹ ਦੀ ਇੱਕ ਅਹਿਮ ਮੀਟਿੰਗ ਬਲਾਕ ਦਫਤਰ ਵਿੱਚ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਲੱਕੀ ਜੀ ਨੇ ਕੀਤੀ ਇਸ ਮੀਟਿੰਗ ਡਾਕਟਰ ਡੇ ਦਿਵਸ ਨੂਂ ਸਮਰਪਿਤ ਕੀਤੀ ਗਈ ਇਸ ਉਪਰੰਤ ਬਲਾਕ ਪ੍ਰਧਾਨ ਜਿਲਾ ਸਕੱਤਰ, ਤੇ ਬਲਾਕ ਸਕੱਤਰ ਵਲੋਂ ਸਾਂਝੇ ਬਿਆਨ ਵਿੱਚ ਕੀਹਾ ਕਿ ਪੰਜਾਬ ਪ੍ਰਧਾਨ ਜੀ ਦੇ ਹੁਕਮਾ ਅਨੁਸਾਰ ਜਿਲਾ ਨਵਾਂਸ਼ਹਿਰ ਪੰਜਾਬ ਸਰਕਾਰ ਦੀ ਅੰਨੀ ਤੇ ਬੋਲੀ ਨੀਤੀ ਖਿਲਾਫ ਸਖਤ ਰੂਪ ਵਿੱਚ ਧਰਨਾ ਪ੍ਰਦਰਸ਼ਨ ਕਰੇਗੀ ਤੇ ਸਰਕਾਰ ਨੂੰ ਜਗਾਉਣ ਦਾ ਕੰਮ ਕਰੇਗੀ ਜਿਲੇ ਦੇ ਮੌਜੂਦਾ ਸਰਕਾਰ ਦੇ ਪ੍ਰਧਾਨ , ਐਮ ਐਲ ਏ ਦੇ ਘਰਾਂ ਦਾ ਘਿਰਾਓ ਕਰਕੇ ਉਹਨਾਂ ਨੂੰ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਇਸ ਤੋ ਇਲਾਵਾ ਡਾ ਸੁਰਜੀਤ ਭਰਥਲਾ , ਡਾ ਚਰਨਜੀਤ, ਡਾ ਗੁਰਨਾਮ ਸਿੰਘ, ਡਾ ਰਾਮਪਾਲ, ਡਾ ਸੀ ਆਰ ਰੋਸ਼ਨ , ਡਾ ਬਲਿਹਾਰ , ਡਾ ਰਾਣਾ , ਡਾ ਗੁਰਸੇਵਕ ਸਿੰਘ ਰਾਇਤ , ਡਾ ਪਰਮਿੰਦਰ ਪੰਮਾ , ਡਾ ਬਿਪਨ , ਆਦਿ ਹਾਜ਼ਰ ਸਨ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly






