HOME ਪੰਜਾਬ ਭਵਨ ਸਰੀ ਆਫ ਕੈਨੇਡਾ ਦੁਆਰਾ ਸ਼ਾਇਰ ਧਰਮ ਪਾਲ ਪੈਂਥਰ ਸਨਮਾਨਿਤ

ਪੰਜਾਬ ਭਵਨ ਸਰੀ ਆਫ ਕੈਨੇਡਾ ਦੁਆਰਾ ਸ਼ਾਇਰ ਧਰਮ ਪਾਲ ਪੈਂਥਰ ਸਨਮਾਨਿਤ

4
ਇਸ ਸਨਮਾਨ ਨੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਲਈ ਮੇਰੀ ਜ਼ਿੰਮੇਵਾਰੀ ਨੂੰ ਹੋਰ ਵਧਾਇਆ – ਪੈਂਥਰ 
ਕਪੂਰਥਲਾ,  (ਸਮਾਜ ਵੀਕਲੀ)  (ਕੌੜਾ)- ਪੰਜਾਬ ਭਵਨ ਸਰੀ ਆਫ ਕੈਨੇਡਾ ਦੇ ਸੰਸਥਾਪਕ, ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਫਿਕਰਮੰਦ, ਪੰਜਾਬੀ ਦੀਆਂ ਨਵੀਆਂ ਕਲਮਾਂ ਨਵੀਂ ਉਡਾਣ ਨੂੰ ਉਤਸ਼ਾਹਿਤ ਕਰਨ ਵਾਲੇ ਸੁੱਖੀ ਬਾਠ ਵੱਲੋਂ ਸ਼ਾਇਰ ਧਰਮ ਪਾਲ ਪੈਂਥਰ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ‘ਤੇ ਸੁੱਖੀ ਬਾਠ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਸ਼ਾਇਰ ਜਾਂ ਸਾਹਿਤਕਾਰ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਲਾ ਕੈਨੇਡਾ ਦੀ ਧਰਤੀ ‘ਤੇ ਆਉਂਦਾ ਹੈ ਤਾਂ ਪੰਜਾਬ ਭਵਨ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਬਣਦਾ ਸਤਿਕਾਰ ਦਿੱਤਾ ਜਾਵੇ।  ਪੈਂਥਰ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਦੋ ਪੁਸਤਕਾਂ ਨਵੀਆਂ ਲੀਹਾਂ ਅਤੇ ਵਿਵਸਥਾ ਪਰਿਵਰਤਨ ਪਾਈਆਂ। ਪੰਜਾਬੀ ਦੇ ਬਹੁਤ ਸਾਰੇ ਸਾਂਝੇ ਕਾਵਿ ਸੰਗ੍ਰਹਿ ਵਿੱਚ ਰਚਨਾਵਾਂ ਸ਼ਾਮਿਲ ਹਨ। ਆਸ ਕਰਦੇ ਹਾਂ ਕਿ ਭਵਿੱਖ ਵਿੱਚ ਵੀ ਉਹ ਆਪਣਾ ਸਫ਼ਰ ਜਾਰੀ ਰੱਖੇਗਾ।  ਇਸ ਮੌਕੇ ‘ਤੇ ਸੁੱਖੀ ਬਾਠ ਨੇ ਚਿੰਤਾ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਵਿਦੇਸ਼ਾਂ ਦੀ ਚਮਕ ਦਮਕ ਅਤੇ ਡਾਲਰਾਂ ਦੀ ਮੋਹ ਮਾਇਆ ਨੇ ਪੰਜਾਬ ਅਤੇ ਪੰਜਾਬੀਆਂ ਵਿੱਚ ਰਿਸ਼ਤਿਆਂ ਦੀ ਸਾਂਝ ਖਤਮ ਕਰ ਦਿੱਤੀ। ਹਰੇਕ ਇਨਸਾਨ ਨੇ ਪੈਸੇ ਦੀ ਦੌੜ ਲਾਈ ਹੋਈ ਜਿਸ ਨਾਲ ਉਹ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਦਾ। ਪੰਜਾਬ ਭਵਨ ਆਪਣੇ ਸੀਮਿਤ ਸਾਧਨਾਂ ਰਾਹੀਂ ਭਰਪੂਰ ਕੋਸ਼ਿਸ਼ ਕਰ ਰਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਮਾਂ ਬੋਲੀ ਅਤੇ ਆਪਣੇ ਅਮੀਰ ਪੰਜਾਬੀ ਸੱਭਿਆਚਾਰ ਨਾਲ ਜੋੜਨ ਲਈ ਪ੍ਰੇਰਿਤ ਕੀਤਾ ਜਾਵੇ। ਅੱਜ ਦੇ ਬੱਚੇ ਕੱਲ੍ਹ ਦਾ ਭਵਿੱਖ ਹੁੰਦੇ ਹਨ, ਸਾਡਾ ਸਾਰਿਆਂ ਦਾ ਕਰਤੱਵ ਬਣਦਾ ਹੈ ਕਿ ਕੱਲ੍ਹ ਦੇ ਭਵਿੱਖ ਨੂੰ ਵਧੀਆ ਬਣਾਉਣ  ਲਈ ਲੋੜੀਂਦੇ ਉਪਰਾਲੇ ਕਰੀਏ। ਆਪਣੇ ਸਨਮਾਨ ਵਿੱਚ ਧਰਮ ਪਾਲ ਪੈਂਥਰ ਨੇ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸੁੱਖੀ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨੇ ਪੰਜਾਬੀਅਤ ਅਤੇ ਪੰਜਾਬੀ ਮਾਂ ਬੋਲੀ ਲਈ ਮੇਰੀ ਜ਼ਿੰਮੇਵਾਰੀ ਵਿੱਚ ਹੋਰ ਵਾਧਾ ਕਰ ਦਿੱਤਾ ਹੈ। ਮੈਂ ਹਮੇਸ਼ਾ ਆਪਣੀਆਂ ਰਚਨਾਵਾਂ ਰਾਹੀਂ ਦੱਬੇ ਕੁਚਲੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ, ਮਾਨਵਤਾਵਾਦੀ ਮਹਾਂਪੁਰਖਾਂ ਦੀ ਵਿਚਾਰਧਾਰਾ ਦੇ ਪ੍ਰਚਾਰ ਪ੍ਰਸਾਰ, ਦਿਨੋ-ਦਿਨ ਵੱਧ ਰਿਹਾ ਬਾਬਾਵਾਦ, ਸਮਾਜਿਕ ਕੁਰੀਤੀਆਂ, ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਉਜਾਗਰ ਕੀਤਾ ਹੈ। ਪੰਜਾਬ ਭਵਨ ਵਲੋਂ ਧਰਮ ਪਾਲ ਪੈਂਥਰ ਅਤੇ ਉਹਨਾਂ ਦੀ ਸਪੁੱਤਰੀ ਮਲਿਕਾ ਭਾਟੀਆ ਨੂੰ ਯਾਦਗਾਰੀ ਚਿੰਨ੍ਹ ਦੇ ਕੇ  ਸਨਮਾਨਿਤ ਕੀਤਾ ਗਿਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਿੱਖ ਨਾਬਾਲਿਗ ਕੁੜੀ ਨਾਲ ਸਮੂਹਿਕ ਜਬਰ-ਜਨਾਹ ਦੇ ਦੋਸ਼, ਸਿੱਖਾਂ ਵੱਲੋਂ ਫਲੈਟ ਨੂੰ ਘੇਰ ਕੇ ਕੁੜੀ ਨੂੰ ਛੁਡਾਈਆ, ਪੁਲਿਸ ਦੀ ਭੂਮਿਕਾ ’ਤੇ ਉੱਠੇ ਸਵਾਲ
Next articleਤੀਸਰਾ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਦਾ “ਕੁਝ ਕਹੀਏ ਕੁਝ ਸੁਣੀਏ” ਸ਼ਾਇਰੀ ਦੇ ਅੰਗ ਸੰਗ ਮੁਸ਼ਾਇਰਾ ਵੀ ਯਾਦਗਾਰੀ ਤੇ ਕਾਮਯਾਬ ਰਿਹਾ- ਡਾ ਅਮਰਜੀਤ ਟਾਂਡਾ