ਸਿੱਖਿਆ ਅਤੇ ਸਾਹਿਤ ਦੇ ਖੇਤਰ ਦੀਆਂ ਨਾਮਵਰ ਸਖ਼ਸ਼ੀਅਤਾਂ ਹੋਣਗੀਆਂ ਸਨਮਾਨਿਤ
ਸਰੀ/ ਵੈਨਕੂਵਰ, (ਸਮਾਜ ਵੀਕਲੀ) ( ਕੁਲਦੀਪ ਚੁੰਬਰ) ਪੰਜਾਬ ਭਵਨ ਸਰੀ ਵਿਖੇ ਸੁੱਖੀ ਬਾਠ ਦੀ ਅਗਵਾਈ ਹੇਠ 18 ਅਕਤੂਬਰ ਸ਼ਾਮ 5ਵਜ”ਮਹਿਫ਼ਿਲ ਏ ਮੁਹੱਬਤ”ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿੱਚ ਬੇ-ਮਿਸਾਲ ਪ੍ਰਾਪਤੀਆਂ ਦੇਣ ਵਾਲੇ ਅਗਾਹਵਧੂ ਸੀਨੀਅਰ ਵਿੱਦਿਅਕ ਪ੍ਰਸਾਸ਼ਕ ਪ੍ਰੋ. ਬੀ.ਐਸ ਘੁੰਮਣ ਸਾਬਕਾ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੈਨੇਡਾ ਪੁੱਜਣ ਤੇ ਪੰਜਾਬ ਭਵਨ ਚ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਇਨ੍ਹਾਂ ਤੋਂ ਇਲਾਵਾ ਪ੍ਰੋ. ਕੁਲਬੀਰ ਸਿੰਘ ਉੱਘੇ ਮੀਡੀਆ ਆਲੋਚਕ ਅਤੇ ਗਲੋਬਲ ਮੀਡੀਆ ਅਕੈਡਮੀ ਦੇ ਚੇਅਰਮੈਨ ਪੰਜਾਬ ਭਵਨ ਸਰੀ ਵਿਖੇ 18 ਅਕਤੂਬਰ ਨੂੰ ਸ਼ਾਮ 5 ਵਜੇ ਪੁੱਜ ਰਹੇ ਹਨ ।ਇਨ੍ਹਾਂ ਦੋਵੇਂ ਸਖਸ਼ੀਅਤਾਂ ਦਾ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਨਿੱਘਾ ਸਵਾਗਤ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪ੍ਰੋ.ਕੁਲਬੀਰ ਸਿੰਘ ਦੀ ਪੁਸਤਕ ਮੀਡੀਆ ਆਲੋਚਕ ਦੀ ਆਤਮਕਥਾ ਸਾਹਿਤਕ ਸਖ਼ਸ਼ੀਅਤਾਂ ਦੀ ਹਾਜਰੀ ‘ਚ ਰਲੀਜ਼ ਹੋਵੇਗੀ। ਸੁੱਖੀ ਬਾਠ ਨੇ ਦੱਸਿਆ ਕਿ ਇਨ੍ਹਾਂ ਮੁਹੱਬਤੀ ਮਾਣਮੱਤੀਆਂ ਸਖਸ਼ੀਅਤਾਂ ਦਾ ਸਵਾਗਤ ਹੋਵੇਗਾ ਅਤੇ ਵਿਸ਼ੇਸ਼ ਤੌਰ ਤੇ ਸਨਮਾਨ ਵੀ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly