ਗੱਲ

ਨਿਧੀ ਬੱਲ

(ਸਮਾਜ ਵੀਕਲੀ)

 

ਗੱਲ ਦਾ ਵੀ ਅਜੀਬ ਹੀ ਦਸਤੂਰ ਹੈ
ਕਿਤੇ ਤਾਂ ਗੱਲ ਪੂਰੀ ਐ
ਤੇ ਕਿਤੇ ਗੱਲ ਅਧੂਰੀ ਐ
ਕਿਤੇ  ਗੱਲ ਜ਼ਰੂਰੀ ਐ
ਤੇ ਕਿਤੇ ਇਹ ਮਜਬੂਰੀ ਐ
ਕਿਤੇ ਗੱਲ ਤੁਰਦੀ ਨਹੀਂ
ਤੇ ਸੱਚ ਦਸਾਂ
ਕਿਤੇ ਗੱਲ ਮੁੱਕਦੀ ਨਹੀਂ
ਕਿਤੇ ਤਾਂ
ਕਈ ਘੰਟੇ ਗੱਲ ਕਰਨ ਤੋਂ ਬਾਅਦ ਵੀ
ਇੰਝ ਲਗਦਾ ਏ ਕਿ
ਬਹੁਤ ਕੁਝ ਕਹਿਣਾ ਸੁਣਨਾ ਰਹਿ ਗਿਆ
ਤੇ ਕਿਤੇ ਹਾਲ-ਚਾਲ ਪੁੱਛਣ ਤੋਂ ਬਾਅਦ
ਬਸੱ ਲੰਮਾ ਸੰਨਾਟਾ ਪੈ ਗਿਆ
ਕੋਈ ਦੂਰ ਹੋ ਕੇ ਵੀ ਨੇੜੇ ਹੋ ਜਾਂਦਾ
ਤੇ ਦਿਲ ਦੀ ਹਰ ਗੱਲ ਨੂੰ ਸਾਂਝਾਂ ਕਰ ਜਾਂਦਾ
ਕੋਈ ਨੇੜੇ ਹੋ ਕੇ ਵੀ ਦੂਰ ਹੋ ਜਾਂਦਾ
ਤੇ ਸਾਹਮਣੇ ਕਹੀ ਗੱਲ ਨੂੰ ਸਮਝਣ ਚ ਵੀ
ਵਾਂਝਾ ਰਹਿ ਜਾਂਦਾ
ਗੱਲ ਤਾਂ ਬੱਸ ਗੱਲ ਹੈ
ਪਰ ਗੱਲ ਇਹ ਅਸਲ ਹੈ ਕਿ
ਰਿਸ਼ਤਿਆਂ ਚ ਕੀ ਨੇੜਤਾ ਤੇ ਕੀ ਦੂਰੀ ਐ
ਬੱਸ ਦਿਲਾਂ ਦੀ ਸਾਂਝ ਹੋਣਾ ਜ਼ਰੂਰੀ ਐ
ਦਿਲਾਂ ਦੀ ਸਾਂਝ ਹੋਣਾ ਜ਼ਰੂਰੀ ਐ ।
ਨਿਧੀ ਬੱਲ
Previous article“ਹਾਲ਼ੀਆਂ ਤੇ ਪਾਲ਼ੀਆਂ ਦਾ ਗੀਤ”
Next articleਵਜ਼ੂਦ