ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜੇਕਰ 403 ਵਿਧਾਨਸਭਾ ਸੀਟਾਂ ਵਾਲੇ ਦੇਸ਼ ਦੇ ਸਭ ਤੋਂ ਵੱਡੇ ਸੂਬੇ (ਸੀਟਾਂ ਮੁਤਾਬਕ) ਉੱਤਰ ਪ੍ਰਦੇਸ਼ ਵਿੱਚ ਬਸਪਾ ਚਾਰ-ਚਾਰ ਵਾਰ ਸਰਕਾਰ ਬਣਾ ਸਕਦੀ ਹੈ ਤਾਂ 117 ਵਿਧਾਨਸਭਾ ਸੀਟਾਂ ਵਾਲੇ ਪੰਜਾਬ ਵਿੱਚ ਵੀ ਯਕੀਨੀ ਤੌਰ ‘ਤੇ ਬਸਪਾ ਸਰਕਾਰ ਬਣ ਸਕਦੀ ਹੈ। ਮੌਜ਼ੂਦਾ ਸਿਆਸੀ ਉੱਥਲ-ਪੁੱਥਲ ਵਿੱਚੋਂ ਲੰਘ ਰਿਹਾ ਪੰਜਾਬ ਬਸਪਾ ਲਈ ਸੰਭਾਵਨਾਵਾਂ ਨਾਲ ਭਰਿਆ ਪਿਆ ਹੈ। ਅੱਜ ਬਸਪਾ ਦੀ ਵਿਧਾਨਸਭਾ ਵਿੱਚ ਮੌਜ਼ੂਦਗੀ ਹੈ। ਕਰੀਬ 20 ਸਾਲਾਂ ਬਾਅਦ ਬਸਪਾ ਨਗਰ ਨਿਗਮ ਵਿੱਚ ਸੀਨੀਅਰ ਡਿਪਟੀ ਮੇਅਰ, ਨਗਰ ਕੌਂਸਲ ਵਿੱਚ ਸੀਨੀਅਰ ਵਾਈਸ ਪ੍ਰੈਸੀਡੈਂਟ ਵਰਗੀਆਂ ਪੋਸਟਾਂ ‘ਤੇ ਕਾਬਿਜ਼ ਹੋਣ ਵਿੱਚ ਸਫਲ ਰਹੀ ਹੈ। ਅੱਜ ਬਸਪਾ ਦੇ ਕੌਂਸਲਰਾਂ, ਸਰਪੰਚਾਂ-ਪੰਚਾਂ, ਬਲਾਕ ਸੰਮਤੀ ਮੈਂਬਰਾਂ ਦੀ ਦੀ ਭਰਮਾਰ ਹੈ। ਬਸਪਾ ਦੀ ‘ਪੰਜਾਬ ਸੰਭਾਲੋ’ ਮੁਹਿੰਮ ਨਾਲ ਰਿਟਾ. ਆਈ.ਏ.ਐਸ., ਆਈ.ਪੀ.ਐਸ., ਆਈ.ਐਫ.ਐਸ. ਅਫ਼ਸਰਾਂ ਦਾ ਜੁੜਨਾ, ਮਾਝੇ ਦੀ ਸਮੁੱਚੀ ਲੋਕ ਇਨਸਾਫ਼ ਪਾਰਟੀ ਦੀ ਲੀਡਰਸ਼ਿਪ ਦਾ ਬਸਪਾ ਵਿੱਚ ਸ਼ਾਮਿਲ ਹੋਣਾ, ਕਿਸਾਨ ਜੱਥੇਬੰਦੀਆਂ ਦਾ ਕਿਸਾਨੀ ਮੁੱਦਿਆਂ ‘ਤੇ ਬਸਪਾ ਨਾਲ ਰੂਬਰੂ ਹੋਣਾ, ਬਸਪਾ ਵੱਲੋਂ ਪੰਜਾਬ ਦੇ ਮੁੱਦਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਣਾ ਤੇ ਉਸਦਾ ਅਸਰ ਹੋਣਾ….. ਇਹ ਸਭ ਸਮੀਕਰਣ ਬਸਪਾ ਦੇ ਵੱਧਦੇ ਪ੍ਰਭਾਵ ਨੂੰ ਦਰਸਾ ਰਹੇ ਹਨ। ਪੰਜਾਬ ਦੀ ਸਿਆਸੀ ਉੱਥਲ-ਪੁੱਥਲ ਵਿਚਕਾਰ ਬਸਪਾ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਜਾ ਰਹੀ ਹੈ। 2027 ਵਿੱਚ ਯਕੀਨੀ ਤੌਰ ‘ਤੇ ਬਸਪਾ ਪੰਜਾਬ ਦੀ ਸੱਤਾ ਦੇ ਕੇਂਦਰ ਵਿੱਚ ਹੋਵੇਗੀ ਤੇ ਹਾਥੀ ਦੀ ਤਾਕਤ ਸੂਬੇ ਦੀ ਵਿਧਾਨਸਭਾ ਵਿੱਚ ਦਿਖਾਈ ਦੇਵੇਗੀ।
ਰਾਕੇਸ਼ ਭਾਰਤੀ


