ਮਲੇਰਕੋਟਲਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਅੱਜ ਹਲਕਾ ਮਲੇਰਕੋਟਲਾ ਦੇ ਪਿੰਡ ਕਾਸਾਪੁਰ ਦੇ ਬਹੁਤ ਹੀ ਨਿਧੜਕ ਜਰਨੈਲ ਨਛੱਤਰ ਸਿੰਘ ਟਾਈਗਰ ਤੇ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਵੇਲੇ ਤੋਂ … ਅੱਤ ਦੀ ਗਰੀਬੀ ਹੁੰਦੇ ਹੋਏ ਵੀ …ਬਸਪਾ ਲਈ ਕੰਮ ਕਰ ਰਹੇ ਹਨ । ਅੱਜ ਉਹਨਾਂ ਦੇ ਮਾਤਾ ਜੀ ਦੇ ਅਕਾਲ ਚਲਾਣੇ ਤੋਂ ਬਾਅਦ ਮੈਂ ਬਸਪਾ ਦੀ ਟੀਮ ਨਾਲ ਸਾਥੀ ਨਾਲ ਦੁੱਖ ਸਾਂਝਾ ਕਰਨ ਲਈ ਗਿਆ । ਇਹ ਉਹ ਯੋਧਾ ਜਿਹੜਾ ਝੰਡੇ ਵਿਚ ਡੰਡਾ ਪਾਕੇ ਇਕੱਲਾ ਹੀ ਬੂਥ ਲਗਾਉਂਦਾ ਰਿਹਾ । ਇਸ ਸਾਥੀ ਨੇ ਪਾਰਟੀ ਨਾਲ ਕਦੇ ਕੋਈ ਸ਼ਿਕਵਾ ਨਹੀਂ ਕੀਤਾ । ਦੋ ਨੌਜਵਾਨ ਬੇਟੀਆਂ … ਇੱਕ ਦਾ ਪਤੀ ਮਰ ਗਿਆ ਤੇ ਦੂਜੀ ਦਾ ਪਤੀ ਛੱਡ ਗਿਆ .. ਇਹਨਾਂ ਬੇਟੀਆਂ ਨੇ ਮੇਹਨਤ ਕਰਕੇ ਆਪਣੇ ਬਾਪੂ ਦੇ ਕੱਚੇ ਘਰ ਨੂੰ ਪੱਕਾ ਤੇ ਸੋਹਣਾ ਬਣਾ ਦਿੱਤਾ ਤੇ ਆਪਣੇ ਮਾਂ ਬਾਪ ਦੀ ਸੇਵਾ ਕਰ ਰਹੀਆਂ ਹਨ ਤੇ ਨਾਲ ਹੀ ਆਪਣੇ ਬੱਚਿਆਂ ਨੂੰ ਪੜਾ ਰਹੀਆਂ ਹਨ । ਸਾਨੂੰ ਪੜ੍ਹੇ ਲਿਖੇ ਦਲਿੱਤ ਲੋਕਾਂ ਨੂੰ ਅਜਿਹੇ ਗਰੀਬਡ਼ੇ ਮਿਸ਼ਨਰੀ ਸਾਥੀ ਤੋਂ ਸਬਕ ਲੈਣਾ ਚਾਹੀਦਾ ਹੈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



