HOME ਕਵਿਤਾ

ਕਵਿਤਾ

ਹਰੀ ਕ੍ਰਿਸ਼ਨ ਬੰਗਾ

(ਸਮਾਜ ਵੀਕਲੀ)

ਜਿੰਦਗੀ ਦੇ ਮੈਂ ਆਖਰੀ ਪੜ੍ਹਾ ਵਿੱਚ ਮੈਂ ਪਹੁੰਚ ਚੁੱਕਾ,

ਸੋਚਦਾ ਸੋਚਦਾ ਜਿੰਦਗੀ ਬਿਤਾ ਚੁੱਕਾ।
ਜਿੰਦਗੀ ਦੇ….
ਕੀ ਕੀਤਾ, ਕੀ ਨਹੀਂ ਕੀਤਾ,
ਪੱਲ ਪੱਲ ਦਾ ਕਰਮ ਗਿਨਾ ਚੁੱਕਾ,
ਜਿੰਦਗੀ ਦੇ…
ਅੱਛਾ ਕੀਤਾ, ਕੇ ਬੁਰਾ ਕੀਤਾ,
ਕੀ ਮੈਂ ਸਮੇਂ ਮੁਤਾਬਿਕ ਕੀਤਾ,
ਇਹ..ਓਹੀਓ.. ਜਾਣੇ,
ਮੈਂ ਉਸਨੂੰ ਆਪਣਾ ਗਵਾਹ ਬਣਾ ਚੁੱਕਾ।
ਜਿੰਦਗੀ ਦੇ ਆਖਰੀ….
ਬਚਪਨ ਦੀਆਂ ਨਾਦਾਨੀਆਂ,
ਜਵਾਨੀ ਦੀਆਂ ਮਸਤੀਆਂ,
ਇਸ ਸਫ਼ਰ ਦੀ ਗੁਸਤਾਖੀ ਵੀ ਦਸ ਚੁੱਕਾ।
ਜਿੰਦਗੀ ਦੇ ਸਫ਼ਰ….
ਕਿਹਦੇ ਨਾਲ ਖੂਦੋ ਤੇ ਕਿਹਦੇ ਨਾਲ ਪਿੱਠੂ,
ਕਿਹਦੇ ਨਾਲ ਬੰਟੇ ਤੇ ਕਿਹਦੇ ਨਾਲ ਬਾਰਾਂ ਟੀਣੀ,
ਕਿਹਦੇ ਨਾਲ ਮੈਂ ਰੋਲ਼ ਮਾਰਿਆ,
ਇਹਦਾ ਵੀ ਮੈਂ ਹਿਸਾਬ ਕਰ ਚੁੱਕਾ।
ਜਿੰਦਗੀ ਦੇ ਸਫ਼ਰ….
ਪਿੱਛਲਾ ਹਿਸਾਬ ਕਰਦਿਆਂ ਕਰਦਿਆਂ,
ਅੱਗਾ ਵੀ ਯਾਦ ਆਉਣ ਲੱਗਾ,
ਕਰਮ ਫੱਲ ਭੁਗਤਣ ਲਈ ਕੀ ਕੀਤਾ,
ਨਾ ਪੁੰਨ ਤੇ ਨਾ ਦਾਨ ਕੀਤਾ,
ਦਿਤਾ ਥੋੜ੍ਹਾ ਤੇ ਜਿਆਦਾ ਦਿਖਾਵਾ ਕੀਤਾ,
ਸੱਜਾ ਤੇ ਖੱਬੇ ਹੱਥ ਦੇ ਫੱਲਸਫ਼ਾ ਨੂੰ ਵੀ ਭੁਲਾ ਚੁੱਕਾ। ਜਿੰਦਗੀ ਦੇ ਸਫ਼ਰ….
ਹਰੀ* ਨੇ ਜਾਂਦੇ ਜਾਂਦੇ ਜਿੰਦਗੀ ਦਾ ਸਫ਼ਰ ਬਿਆਨ ਕੀਤਾ,
ਰਹੇ ਨਾ ਕਿਸੇ ਨੂੰ ਗਿਲ੍ਹਾ ਸ਼ਿਕਵਾ,
ਇਸੇ ਲਈ ਇਹ ਕੱਲਮ ਬੰਦ ਕੀਤਾ,
ਹੋਸ਼ੋ ਹਵਾਸ਼ ਵਿੱਚ ਮੈਂ ਬਿਆਂ ਕੀਤਾ,
ਜੀਂਦੇ ਜੀਅ ਆਪਣੀ ਵਸੀਅਤ ਕਰਾ ਚੁੱਕਾ,
ਜਿੰਦਗੀ ਦੇ ਆਖਰੀ ਪੜ੍ਹਾ ਵਿੱਚ ਮੈਂ ਪਹੁੰਚ ਚੁੱਕਾ।
ਜਿੰਦਗੀ ਦੇ ਆਖਰੀ ਪੜ੍ਹਾ ਵਿੱਚ ਮੈਂ ਪਹੁੰਚ ਚੁੱਕਾ।

ਹਰੀ ਕ੍ਰਿਸ਼ਨ ਬੰਗਾ ✍🏽 ਪੱਤਰਕਾਰ ਚਰਨਜੀਤ ਸੱਲ੍ਹਾਂ

Previous articleਫਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ, ਇਸ ਮਸ਼ਹੂਰ ਅਦਾਕਾਰ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ
Next articleਪੰਜਾਬ ਦੀ ਸੱਤਾ ਦਾ ਕੇਂਦਰ ਬਣਨ ਵੱਲ ਵਧਦੇ ਬਸਪਾ ਦੇ ਕਦਮ