(ਪੁਰਾਣੀ ਸਕੀਮ ਅੰਦਰ ਫੈਲੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਹੀ ਮਨਰੇਗਾ ਚ ਸਿਰਫ ਬਦਲਾਅ ਕੀਤੈ, ਪਰ ਖ਼ਤਮ ਨਹੀ : ਸ੍ਰੀ ਅਸ਼ਵਨੀ ਸ਼ਰਮਾ)
ਅਮਰਗੜ੍ਹ- (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਭਾਜਪਾ ਵੱਲੋਂ ਲਿਆਂਦੇ ਗਏ ਮਨਰੇਗਾ ਬਦਲਾਅ ਕਾਨੂੰਨ ਜੀ ਰਾਮ ਜੀ ਦੇ ਪਬਲਿਕ ਅੰਦਰ ਪ੍ਰਚਾਰ ਕਰਨ ਦੇ ਮਨੋਰਥ ਤਹਿਤ ਭਾਰਤੀ ਜਨਤਾ ਪਾਰਟੀ ਵੱਲੋਂ ਜ਼ਿਲ੍ਹਾ ਮਾਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਵਿਖ਼ੇ ਹਲਕਾ ਇੰਚਾਰਜ ਅਮਰਗੜ੍ਹ ਹੀਰਾ ਸਿੰਘ ਅਮਰਗੜ੍ਹ ਦੀ ਅਗਵਾਈ ਵਿੱਚ ਮੈਰੀਲੈਂਡ ਪੈਲੇਸ ਉਪੋਕੀ ਵਿਖ਼ੇ ਅੱਜ ਇੱਕ ਵਿਸ਼ਾਲ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਭਾਜਪਾ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਭਾਜਪਾ ਆਗੂ ਗੇਜਾ ਰਾਮ ਵਾਲਮੀਕੀ ਨੇ ਕਿਹਾ ਪਹਿਲਾ ਮਨਰੇਗਾ ਦੇ ਨਾਂ ਦੇ ਉੱਤੇ ਚਲਦੀ ਰੋਜ਼ਗਾਰ ਗਰੰਟੀ ਯੋਜਨਾ ਨੂੰ ਭਾਜਪਾ ਵੱਲੋਂ ” ਜੈ ਸ੍ਰੀ ਰਾਮ ” ਦਾ ਨਾਮ ਦਿੱਤਾ ਗਿਆ ਹੈ, ਜਿਸਨੂੰ ਲੈਕੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।ਉਹ ਕਹਿੰਦੇ ਸਾਡੀ ਸਕੀਮ ਨਰਿੰਦਰ ਭਾਈ ਮੋਦੀ ਨੇ ਚੋਰੀ ਕਰ ਲਈ।ਉਨ੍ਹਾਂ ਕਿਹਾ ਅੱਜ ਦੀ ਇਹ ਰੈਲੀ ਬਲਮੀਕੀ ਅਤੇ ਮਜ਼੍ਹਬੀ ਸਮਾਜ ਨੂੰ ਜਾਗਰੂਕ ਕਰਨ ਲਈ ਰੱਖੀ ਗਈ ਹੈ ਜੋ ਕਿ ਦੂਸਰੀਆਂ ਪਾਰਟੀਆਂ ਦੇ ਪ੍ਰਚਾਰ ਲਈ ਕੰਮ ਕਰ ਰਹੇ ਹਨ।
ਇਸ ਮੌਕੇ ਪੰਜਾਬੀ ਐਕਟਰ ਹੌਬੀ ਧਾਲੀਵਾਲ ਨੇ ਕਿਹਾ ਕਿਤੇ ਨਾ ਕਿਤੇ ਸਾਡੇ ਚ ਨਫਰਤ ਆ ਗਈ, ਕਿਤੇ ਨਾ ਕਿਤੇ ਸਾਡੇ ਚ ਫਰਕ ਆ ਗਿਆ, ਉਮਰ ਦਾ ਫਰਕ, ਧਰਮ ਦਾ ਫਰਕ, ਜਾਤ ਦਾ ਫਰਕ, ਇਸ ਲਈ ਰੱਬ ਦਾ ਵਾਸਤਾ ਹੈ ਇਸ ਫਰਕ ਨੂੰ ਕੱਢ ਲਓ।ਉਨ੍ਹਾਂ ਕਿਹਾ ਕਿ ਸਾਡੇ ਪੱਲੇ ਪੰਜ ਚੀਜ਼ਾਂ ਸੀ, ਜਿਨ੍ਹਾਂ ਵਿੱਚ ਮਿੱਟੀ ਸੀ, ਪਾਣੀ ਸੀ, ਸਿਹਤ ਸੀ, ਰਿਸ਼ਤੇ ਸੀ, ਅਤੇ ਕਿਰਦਾਰ ਸੀ ਪਰ ਅੱਜ ਸਾਡੇ ਕੋਲ ਪੰਜੇ ਹੀ ਨਹੀਂ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਬੰਧੀ ਉਨ੍ਹਾਂ ਕਿਹਾ ਕਿ 2022 ਦੀਆਂ ਵੋਟਾਂ ਤੋਂ ਪਹਿਲਾਂ ਮੈਂ ਬਹੁਤ ਰੌਲਾ ਪਾਇਆ, ਕਿ ਇਹ ਭੰਡ ਹੈ ਜੋ ਦੂਜਿਆਂ ਦੀ ਸ਼ਰਾਬ ਪੀ ਕੇ ਰੌਲਾ ਪਾਉਂਦਾ ਤੇ ਲੜਦਾ ਹੈ। ਇਹ ਆਪਣੀ ਕਦੇ ਨਹੀਂ ਪੀਂਦਾ। ਉਨ੍ਹਾਂ ਕਿਹਾ ਕਿ ਇਸਨੂੰ ਐਵੇਂ ਨਹੀਂ ਸੀ ਜਹਾਜ਼ ਵਿੱਚੋ ਹੇਠਾਂ ਲਾਹਿਆ ਗਿਆ ਸੀ, ਪਤੰਦਰ ਬਾਹਲੀ ਪੀਂਦਾ, ਲਾਲਚ ਕਰ ਗਿਆ, ਪੈਂਟ ਗਿੱਲੀ ਕਰ ਲਈ ਸੀ ਆਪਣੀ ਤਾਂ ਹੀ ਹੇਠਾਂ ਲਾਹਿਆ ਸੀ।
ਇਸ ਮੌਕੇ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੇ ਕਿਹਾ ਕਿ 22 ਦੀਆਂ ਵੋਟਾਂ ਤੋਂ ਪਹਿਲਾਂ ਪੰਜਾਬ ਦੇ ਜਿਸ ਪਾਸੇ, ਖੂੰਜੇ, ਮੋਟਰਾਂ ਦੇ ਕੋਠੇ ਆਦਿ ਜਿਧਰ ਵੀ ਦੇਖਦੇ ਸੀ ਤਾਂ ਦਿੱਲੀ ਦੇ ਠੱਗ ਵਾਰੇ ਲਿਖਿਆ ਸੀ ਕਿ ਇਸ ਵਾਰ ਇੱਕ ਮੌਕਾ ਕੇਜਰੀਵਾਲ, ਲਿਖਿਆ ਹੋਇਆ ਮਿਲਦਾ ਸੀ।ਤੁਸੀਂ ਇਹ ਮੌਕਾ ਵੀ ਐਸਾ ਦਿੱਤਾ ਕਿ 92 ਸੀਟਾਂ ਦੇਤੀਆਂ ਇਨ੍ਹਾਂ ਨੂੰ। ਲੇਕਿਨ ਅੱਜ ਮੈਂ ਤੁਹਾਨੂੰ ਇਹ ਪੁੱਛਦਾ ਕਿ ਤੁਹਾਨੂੰ ਮਿਲਿਆ ਕੀ ? ਕੇਵਲ ਧੋਖਾ ¡ ਬਾਕੀ ਤੁਹਾਨੂੰ ਸਭ ਪਤਾ ਹੀ ਹੈ। ਮਨਰੇਗਾ ਬਦਲਾਅ ਕਾਨੂੰਨ “ਜੀ ਰਾਮ ਜੀ” ਸਬੰਧੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੀ ਇਸ ਕਾਨੂੰਨ ਤਹਿਤ ਮਜਦੂਰਾਂ ਨੂੰ 100 ਦਿਨ ਦੇ ਰੋਜ਼ਗਾਰ ਦੀ ਜਗਾ 125 ਦਿਨ ਦਾ ਰੋਜ਼ਗਾਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਮਨਰੇਗਾ ਖ਼ਤਮ ਨਹੀਂ ਹੋਇਆ, ਸਿਰਫ ਉਹਦਾ ਨਾਂ ਬਦਲਿਆ,ਕਿਉਂਕਿ ਉਸ ਸਕੀਮ ਚ ਜਿਹੜੇ ਤੁਹਾਡੇ ਚੋਂ ਮਨਰੇਗਾ ਚ ਕੰਮ ਕਰਦੇ ਨੇ ਇਹ ਪੰਜਾਬ ਦੀ ਨਿਕੰਮੀ ਭਰਸ਼ਟਾਚਾਰ ਚ ਲਿਪਤ ਸਰਕਾਰ, ਜਿਹੜਾ ਪੈਸਾ ਮਜ਼ਦੂਰ ਕੋਲ ਜਾਣਾ ਚਾਹੀਦਾ ਸੀ, ਮਨਰੇਗਾ ਦੀ ਆੜ ਚ ਭ੍ਰਿਸ਼ਟਾਚਾਰ ਹੋ ਰਿਹਾ ਸੀ ਉਹ ਬਿਨਾਂ ਕੋਈ ਦਿਹਾੜੀ ਲਗਾਏ ਇਨ੍ਹਾਂ ਦੇ ਗੁਰਗਿਆਂ ਦੇ ਘਰ ਜਾ ਰਿਹਾ ਸੀ। ਪਰ ਹੁਣ ਇਹ ਪੈਸੇ ਤੁਹਾਡੇ ਖਾਤੇ ਚ ਆਇਆ ਕਰਨਗੇ। ਮਜ਼ਦੂਰ ਦੀ ਹਾਜ਼ਰੀ ਬਾਇਓਮੈਟ੍ਰਿਕ ਰਾਹੀਂ ਆਨ ਲਾਈਨ ਲੱਗਿਆ ਕਰੇਗੀ, ਜਿਸ ਤਹਿਤ ਕਿਸੇ ਭ੍ਰਿਸ਼ਟਾਚਾਰ ਨਹੀ ਹੋ ਸਕੇਗਾ।
ਇਸ ਮੌਕੇ ਹਲਕਾ ਇੰਚਾਰਜ ਅਮਰਗੜ੍ਹ ਹੀਰਾ ਸਿੰਘ ਨੇ ਆਈਆਂ ਸਖਸੀਅਤਾਂ ਅਤੇ ਵੱਡੀ ਗਿਣਤੀ ਚ ਪਹੁੰਚੇ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਜੀ ਆਇਆ ਨੂੰ ਆਖਦਿਆਂ ਉਨ੍ਹਾਂ ਦਾ ਧੰਨਵਾਦ ਵੀ ਕੀਤਾ।ਉਨ੍ਹਾਂ ਕਿਹਾ ਮਨਰੇਗਾ ਸਕੀਮ ਬੰਦ ਕਰਨ ਸਬੰਧੀ ਕਾਂਗਰਸ ਤੇ ਆਪ ਪਾਰਟੀ ਵੱਲੋਂ ਝੂਠਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਸਿਰਫ ਇਸਦਾ ਨਾਮ ਬਦਲਿਆ ਅਤੇ ਕੁੱਝ ਨਿਯਮ ਤੇ ਸ਼ਰਤਾਂ ਬਦਲੀਆਂ ਗਈਆਂ ਹਨ, ਪਰ ਸਕੀਮ ਇਸੇ ਤਰਾਂ ਚਲਦੀ ਰਹੇਗੀ।ਸਟੇਜ ਸਕੱਤਰ ਦੀ ਡਿਊਟੀ ਜ਼ਿਲ੍ਹਾ ਜਰਨਲ ਸਕੱਤਰ ਅੰਕੂ ਯਖ਼ਮੀ ਵੱਲੋਂ ਬਾਖੂਬੀ ਨਿਭਾਈ ਗਈ।ਇਸ ਮੌਕੇ ਜਿਲ੍ਹਾ ਪ੍ਰਧਾਨ ਜਗਤ ਕਥੂਰੀਆ,ਸੂਬਾ ਜਰਨਲ ਸਕੱਤਰ ਰਕੇਸ਼ ਰਾਠੌਰ, ਭਾਜਪਾ ਆਗੂ ਗੇਜਾ ਰਾਮ ਬਾਲਮੀਕੀ, ਸ੍ਰੀ ਹੌਬੀ ਧਾਲੀਵਾਲ, ਹਲਕਾ ਇੰਚਾਰਜ ਅਮਰਗੜ੍ਹ ਹੀਰਾ ਸਿੰਘ, ਜੱਗੀ ਸਿੰਘ,ਹਰਭਜਨ ਸਿੰਘ, ਦਵਿੰਦਰ ਸਿੰਗਲਾ, ਸਰਕਲ ਪ੍ਰਧਾਨ ਕਾਲਾ ਖਾਨ, ਵਿਸ਼ਾਲ ਸ਼ਰਮਾ ਸਮੇਤ ਵੱਡੀ ਗਿਣਤੀ ਭਾਜਪਾ ਵਰਕਰ ਅਤੇ ਔਰਤਾਂ ਨੇ ਸਮੂਲੀਅਤ ਕੀਤੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



