HOME ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਵਿਸ਼ਾਲ ਮੀਟਿੰਗ 20 ਜਨਵਰੀ ਨੂੰ , ਨਵੀਆਂ...

ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਵਿਸ਼ਾਲ ਮੀਟਿੰਗ 20 ਜਨਵਰੀ ਨੂੰ , ਨਵੀਆਂ ਇਕਾਈਆਂ ਦਾ ਹੋਵੇਗਾ ਐਲਾਨ

4

ਸਮੁੱਚੇ ਅਹੁਦੇਦਾਰਾਂ ਦਾ ਪੁਜਣਾ ਜ਼ਰੂਰੀ – ਬਾਜਵਾ, ਗੋਬਿੰਦਪੁਰ 

ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ (ਇਕਾਈ ਜਲੰਧਰ) ਦੀ ਵਿਸ਼ਾਲ ਹੰਗਾਮੀ ਮੀਟਿੰਗ ਜ਼ਿਲਾਂ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਦੇ ਗ੍ਰਹਿ ਵਿਖੇ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਅਤੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ ਨੇ ਦੱਸਿਆ ਕਿ 20 ਜਨਵਰੀ ਨੂੰ ਗੋਬਿੰਦਪੁਰ ਵਿਖੇ ਰੱਖੀ ਮੀਟਿੰਗ ਨੂੰ ਸੰਬੋਧਨ ਕਰਨ ਲਈ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਵਿਸ਼ੇਸ਼ ਤੌਰ ਤੇ ਪੁਜ ਰਹੇ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਜਿਥੇ ਕਿਸਾਨਾਂ ਮਜ਼ਦੂਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ ਉਥੇ ਕਿਸਾਨਾਂ ਅਤੇ ਮਜ਼ਦੂਰਾਂ ਤੇ ਜਬਰਨ ਥੋਪੇ ਜਾ ਰਹੇ ਹਿਤ ਵਿਰੋਧੀ ਕਨੂੰਨਾਂ ਖਿਲਾਫ ਸੰਯੁਕਤ ਮੋਰਚੇ ਦੀਆਂ ਹਦਾਇਤਾਂ ਅਨੁਸਾਰ ਲੜੀ ਜਾ ਰਹੀ ਹੱਕੀ ਲੜਾਈ ਦੀ ਰੂਪਰੇਖਾ ਵੀ ਉਲੀਕੀ ਜਾਵੇਗੀ। ਇਸ ਮੀਟਿੰਗ ਦੌਰਾਨ ਜ਼ਿਲ੍ਹਾ ਜਲੰਧਰ ਦੇ ਪਿੰਡਾਂ ਵਿੱਚ ਗਠਿਤ ਕੀਤੀਆਂ ਨਵੀਆਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਦਾ ਐਲਾਨ ਕੀਤਾ ਜਾਵੇਗਾ। ਅਤੇ ਨਵੀਆਂ ਇਕਾਈਆਂ ਦੇ ਆਗੂਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਇਸ ਮੌਕੇ ਆਗੂਆਂ ਵੱਲੋਂ ਬੀਕੇਯੂ ਪੰਜਾਬ ਜ਼ਿਲਾ ਜਲੰਧਰ ਦੇ ਸਮੂਹ ਅਹੁਦੇਦਾਰਾਂ ਨੂੰ ਸਮੇ ਸਿਰ ਪੁਜਣ ਦੀ ਅਪੀਲ ਕੀਤੀ।

 

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਪਬਲਿਕ ਨੂੰ “ਜੀ ਰਾਮ ਜੀ” ਸਕੀਮ ਤੋਂ ਜਾਣੂ ਕਰਵਾਉਣ ਲਈ ਅਮਰਗੜ੍ਹ ਵਿਖ਼ੇ ਹੀਰਾ ਸਿੰਘ ਦੀ ਅਗਵਾਈ ਚ ਭਾਜਪਾ ਦੀ ਵਿਸ਼ਾਲ ਰੈਲੀ
Next articleਜੰਗਲ ਵਿਚ ਸ਼ਿਕਾਰੀਆਂ ਵਲੋਂ ਜ਼ਖ਼ਮੀ ਕੀਤਾ ਬਾਰਾਂਸਿਂਗਾ ਪਿੰਡ ਮਾਲੇਵਾਲ ਕੋਹਲੀ ਵਿਚ ਆ ਵੜਿਆ