ਚੰਨੀ ਨੇ ਥਾਪੜਾ ਦੇ ਕਾਂਗਰਸ ਪਾਰਟੀ ਨੂੰ 2027 ਵਿਚ ਜਿਤਾਉਣ ਲਈ ਕਿਹਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਸ ਚਰਨਜੀਤ ਸਿੰਘ ਚੰਨੀ ਜਦੋਂ ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਧਾਰਮਿਕ ਅਸਥਾਨ ਮਜ਼ਾਰਾ ਰਾਜਾਂ ਸਹਿਬ ਵਿਖ਼ੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪਾਂ ਵਾਰੇ ਚਲ ਰਹੇ ਵਿਵਾਦ ਕਾਰਨ ਉੱਥੇ ਮੌਕੇ ਦਾ ਜਾਇਜ਼ਾ ਲੈਣ ਗਏ ਸਨ। ਜਦੋਂ ਉਹ ਵਾਪਸ ਬਲਾਚੌਰ ਪਹੁੰਚੇ ਤਾਂ ਉੱਥੇ ਹਲਕਾ ਬਲਾਚੌਰ ਦੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦੇ ਸਮੁੱਚੇ ਪਰਿਵਾਰ ਅਤੇ ਹੋਰ ਲੋਕਾਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਸ ਚੰਨੀ ਨੇ ਕਿਹਾ ਮਾਸਟਰ ਦਲੀਪ ਚੰਦ ਮੇਰੇ ਬਜ਼ੁਰਗਾਂ ਵਰਗੇ ਸਿਆਸਤਦਾਨ ਸਨ ।ਜਿਨ੍ਹਾਂ ਨੇ ਹਲਕਾ ਬਲਾਚੌਰ ਵਿਚ ਗਿਆਨੀ ਜ਼ੈਲ ਸਿੰਘ ਜੀ ਦੇ ਕਾਰਜ ਕਾਲ ਦੌਰਾਨ ਇਲਾਕੇ ਵਿਚ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਅਤੇ ਲੋਕਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕੇ ਉਹ 2027 ਦੀਆਂ ਆ ਰਹੀਆਂ ਚੋਣਾਂ ਵਿਚ ਕਾਂਗਰਸ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਕਾਂਗਰਸ ਦਾ ਰਾਜ ਸਥਾਪਿਤ ਕਰਨ ਤਾਂ ਕੇ ਆਮ ਆਦਮੀ ਪਾਰਟੀ ਦੀ ਗੰਦੀ ਸਿਆਸਤ ਤੋਂ ਬਚਾਇਆ ਜਾ ਸਕੇ। ਇਸ ਮੌਕੇ,ਮਦਨ ਲਾਲ ਜਲਾਲਪੁਰ ਸਾਬਕਾ ਐਮ ਐਲ ਏ, ਅੰਗਦ ਸਿੰਘ ਸੈਣੀ ਸਾਬਕਾ ਐਮ ਐਮ ਐਲ ਨਵਾਂਸ਼ਹਿਰ ,ਖੁਸ਼ਬਾਜ ਸਿੰਘ ਜਟਾਣਾ ਪ੍ਰਧਾਨ ਬਠਿੰਡਾ ਕਾਂਗਰਸ, ਬਰਿੰਦਰ ਸਿੰਘ ਢਿੱਲੋਂ ਸਾਬਕਾ ਪੰਜਾਬ ਯੂਥ ਕਾਂਗਰਸ ਅਤੇ ਹਲਕਾ ਇੰਚਾਰਜ ਰੋਪੜ੍ਹ, ਚੋਧਰੀ ਧਰਮਪਾਲ ਚੇਚੀ ਕਾਠਗੜ੍ਹ, ਵਿੱਕੀ ਚੋਧਰੀ ਸੀਨੀਅਰ ਕਾਂਗਰਸੀ ਆਗੂ ਕਾਠਗੜ੍ਹ, ਠੇਕੇਦਾਰ ਸੰਦੀਪ ਚੇਚੀ ਕਾਠਗੜ੍ਹ,ਵਿਕਾਸ ਚੇਚੀ ਟੀਨੂੰ ਚੋਧਰੀ ਆਦਿ ਸਮੇਤ ਹੋਰ ਲੋਕ ਵੀ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



