ਜਨਤਾ ਵਿੱਚ ਰੋਸ ਦੀ ਲਹਿਰ ਮਹਿਤਪੁਰ ਦੇ ਬੀਡੀਪੀਓ ਦਫ਼ਤਰ ਦੀਆਂ ਸੇਵਾਵਾਂ 30 ਅਪ੍ਰੈਲ ਤੋਂ ਬੰਦ ਕਰਨ ਦੀ ਤਿਆਰੀ, ਬੀਕੇਯੂ ਪੰਜਾਬ ਵੱਲੋਂ ਤਿਖਾ ਪ੍ਰਤੀਕਰਮ

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਜ਼ਿਲ੍ਹਾ ਮੀਤ ਪ੍ਰਧਾਨ ਸੋਢੀ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਦਫ਼ਤਰਾਂ ਦੇ ਪੁਨਰਗਠਨ ਤਹਿਤ ਮਹਿਤਪੁਰ ਸਬ ਤਹਿਸੀਲ ਦੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਦਾ ਆਲਮ ਛਾਇਆ ਹੋਇਆ ਹੈ। ਜਿਸ ਦਾ ਲੋਕਾਂ ਵਿਚ ਤਿਖਾ ਪ੍ਰਤੀਕਰਮ ਪਾਇਆ ਜਾ ਰਿਹਾ ਹੈ । ਕਿਸਾਨ ਆਗੂਆਂ ਮੁਤਾਬਿਕ ਪੰਜਾਬ ਸਰਕਾਰ ਵੱਲੋਂ ਚੁਪ ਚੁਪੀਤੇ ਮਹਿਤਪੁਰ ਬਲਾਕ ਦੇ ਬੀਡੀਪੀਓ ਦਫ਼ਤਰ ਦੀਆਂ ਸਹੂਲਤਾਂ ਨੂੰ ਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬ ਤਹਿਸੀਲ ਮਹਿਤਪੁਰ ਨਾਲ ਸ਼ਰੇਆਮ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।  ਆਗੂਆਂ ਨੇ ਦੱਸਿਆ ਕਿ ਇਹ ਇਕ ਗਿਣੀ ਮਿਥੀ ਸਾਜਸ਼ ਹੈ ਉਨ੍ਹਾਂ ਕਿਹਾ ਹੁਣ ਤੱਕ ਮਹਿਤਪੁਰ ਦਾ ਬਲਾਕ ਦਫਤਰ ਪਿੰਡਾਂ ਨੂੰ ਕਿਵੇਂ ਸਹੂਲਤਾਂ ਦਿੰਦਾਂ ਰਿਹਾ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੇ ਲੋਕ ਮਾਰੂ ਮਨਸੂਬਿਆਂ ਨੂੰ ਬੂਰ ਨਹੀਂ ਪੈਣ ਦਿਆਂਗੇ। ਉਨ੍ਹਾਂ ਕਿਹਾ ਕਿਹਾ ਕਿ ਪੁਨਰ ਗਠਨ ਅਨੁਸਾਰ ਮਹਿਤਪੁਰ ਬਲਾਕ ਵਿੱਚ ਲੋੜੀਂਦੀ ਸੰਖਿਆ ਅਨੁਸਾਰ ਪਿੰਡਾਂ ਦੀ ਗਿਣਤੀ ਘੱਟ ਹੋਣ ਕਰਕੇ ਇਥੇ ਬੀਡੀਪੀਓ ਦਫ਼ਤਰ ਦੀਆਂ ਸਹੂਲਤਾਂ ਨਹੀਂ ਦਿਤੀਆਂ ਜਾ ਸਕਦੀਆਂ। ਇਸ ਲਈ ਸਰਕਾਰ 30 ਅਪ੍ਰੈਲ ਤੱਕ  ਮਹਿਤਪੁਰ ਦੇ ਬੀਡੀਪੀਓ ਦਫ਼ਤਰ ਦੀਆਂ ਸੇਵਾਵਾਂ ਬੰਦ ਕਰ ਰਹੀ ਹੈ ਜੇਕਰ ਇਸ ਇਸ ਤਰ੍ਹਾਂ ਹੋਇਆ ਤਾਂ ਬਲਾਕ ਮਹਿਤਪੁਰ ਦੇ  ਦੀਆਂ ਪੰਚਾਇਤਾਂ ਨੂੰ ਭਾਰੀ ਖੱਜਲਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਕਿਸਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਬ ਤਹਿਸੀਲ ਮਹਿਤਪੁਰ ਦਾ ਬੀਡੀਪੀਓ ਦਫਤਰ ਪਹਿਲਾਂ ਦੀ ਤਰ੍ਹਾਂ ਨਿਰੰਤਰ ਸਹੂਲਤਾਂ ਜਾਰੀ ਰੱਖੇ ਜੇਕਰ ਪੰਜਾਬ ਸਰਕਾਰ ਵੱਲੋਂ ਦਫਤਰ ਦੀਆਂ ਸਹੂਲਤਾਂ ਬੰਦ ਕੀਤੀਆਂ ਗਈਆਂ ਤਾਂ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਇਲਾਕੇ ਦੀ ਸਮੁੱਚੀ ਜੰਨਤਾਂ ਸੜਕਾਂ ਤੇ ਆਵੇਗੀ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੋਕ ਗਾਇਕ ਕੁਲਦੀਪ ਚੁੰਬਰ ਅਤੇ ਐਸ ਰਿਸ਼ੀ ਅਮਰੀਕਾ ਟੂਰ ‘ਤੇ – ਰਾਮ ਭੋਗਪੁਰੀਆ
Next articleਜਾਗੋ ਗਾਹਕ ਜਾਗੋ.. ਲੁੱਟ ਨਾ ਕਰਾਓ.. ਮੱਕੜ ਟੈਲੀਕਾਮ ਮਾਛੀਵਾੜਾ