HOME ਪੀਐੱਸਪੀਸੀਐਲ ਰਾਏਕੋਟ ਸਬ-ਡਿਵੀਜ਼ਨ ’ਚ ਡਿਊਟੀ ਪ੍ਰਬੰਧਾਂ ’ਤੇ ਸਵਾਲ, ਖਪਤਕਾਰਾਂ ਵੱਲੋਂ ਸ਼ਿਕਾਇਤਾਂ

ਪੀਐੱਸਪੀਸੀਐਲ ਰਾਏਕੋਟ ਸਬ-ਡਿਵੀਜ਼ਨ ’ਚ ਡਿਊਟੀ ਪ੍ਰਬੰਧਾਂ ’ਤੇ ਸਵਾਲ, ਖਪਤਕਾਰਾਂ ਵੱਲੋਂ ਸ਼ਿਕਾਇਤਾਂ

ਰਾਏਕੋਟ   (ਸਮਾਜ ਵੀਕਲੀ)   (ਲੁਧਿਆਣਾ)  ਪੱਤਰ ਪ੍ਰੇਰਕ :- ਪੀਐੱਸਪੀਸੀਐਲ ਸਬ-ਡਿਵੀਜ਼ਨ ਰਾਏਕੋਟ ਵਿਖੇ ਟੈਲੀਪਰਫਾਰਮੈਂਸ ਕੰਪਨੀ ਦੇ ਅਧੀਨ ਤੈਨਾਤ ਇੱਕ ਕੰਪਿਊਟਰ ਓਪਰੇਟਰ ਦੀ ਡਿਊਟੀ ਕਾਰਗੁਜ਼ਾਰੀ ਨੂੰ ਲੈ ਕੇ ਖਪਤਕਾਰਾਂ ਵੱਲੋਂ ਗੰਭੀਰ ਸ਼ਿਕਾਇਤਾਂ ਸਾਹਮਣੇ ਆਈਆਂ ਹਨ। ਖਪਤਕਾਰਾਂ ਦਾ ਕਹਿਣਾ ਹੈ ਕਿ ਸਬੰਧਤ ਕਰਮਚਾਰੀ ਹਫ਼ਤਿਆਂ ਤੱਕ ਬਿਨਾਂ ਕਿਸੇ ਲਿਖਤੀ ਛੁੱਟੀ ਅਰਜ਼ੀ ਦੇ ਡਿਊਟੀ ਤੋਂ ਗੈਰਹਾਜ਼ਰ ਰਹਿੰਦੀ ਹੈ ਅਤੇ ਆਪਣੀ ਮਰਜ਼ੀ ਅਨੁਸਾਰ ਦਫ਼ਤਰ ਆਉਂਦੀ-ਜਾਂਦੀ ਹੈ। ਸ਼ਿਕਾਇਤਕਰਤਾਵਾਂ ਅਨੁਸਾਰ, ਦਫ਼ਤਰ ਵਿੱਚ ਹਾਜ਼ਰੀ ਦਰਜ ਕਰਵਾ ਕੇ ਵੀ ਕਈ ਵਾਰ ਉਹ ਡਿਊਟੀ ’ਤੇ ਮੌਜੂਦ ਨਹੀਂ ਹੁੰਦੀ, ਖ਼ਾਸ ਕਰਕੇ ਹਰ ਸ਼ਨੀਵਾਰ ਦੀ ਹਾਜ਼ਰੀ ਨੂੰ ਲੈ ਕੇ ਸਵਾਲ ਉਠਾਏ ਜਾ ਰਹੇ ਹਨ। ਖਪਤਕਾਰਾਂ ਦਾ ਦੋਸ਼ ਹੈ ਕਿ ਪੂਰੇ ਦਿਨ ਦੀ ਮਿਹਨਤ ਦੀ ਤਨਖ਼ਾਹ ਲਈ ਜਾਂਦੀ ਹੈ, ਪਰ ਸੇਵਾਵਾਂ ਉਸ ਪੱਧਰ ’ਤੇ ਉਪਲਬਧ ਨਹੀਂ ਹੁੰਦੀਆਂ। ਖਪਤਕਾਰਾਂ ਨੇ ਇਹ ਵੀ ਦੱਸਿਆ ਕਿ ਕਰਮਚਾਰੀ ਅਕਸਰ ਸਵੇਰੇ ਕਰੀਬ 10 ਵਜੇ ਦਫ਼ਤਰ ਪਹੁੰਚਦੀ ਹੈ ਅਤੇ ਕਈ ਵਾਰ ਆਪਣੀ ਗੋਦ ਲਈ ਬੇਟੀ ਨੂੰ ਵੀ ਦਫ਼ਤਰ ਲੈ ਆਉਂਦੀ ਹੈ, ਜਿਸ ਕਾਰਨ ਦਫਤਰ ਦੇ ਕੰਮ ਪ੍ਰਭਾਵਿਤ ਹੁੰਦੇ ਹਨ। ਇਸ ਨਾਲ ਬਿੱਲਿੰਗ, ਸ਼ਿਕਾਇਤ ਨਿਵਾਰਨ ਅਤੇ ਹੋਰ ਜ਼ਰੂਰੀ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਪਤਕਾਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਮਿਤੀ 20 ਜਨਵਰੀ 2026 ਨੂੰ ਡਿਊਟੀ ਸਮੇਂ ਦੌਰਾਨ ਕਰਮਚਾਰੀ ਆਪਣੀ ਬੇਟੀ ਨੂੰ ਸਟ੍ਰੋਲਰ ਵਿੱਚ ਬਿਠਾ ਕੇ ਸੰਭਾਲ ਰਹੀ ਸੀ ਅਤੇ ਉਸ ਨਾਲ ਖੇਡਣ ਵਿੱਚ ਵਿਆਸਤ ਰਹੀ, ਜਦਕਿ ਦਫ਼ਤਰਕਾਰੀ ਕੰਮ ਪ੍ਰਭਾਵਿਤ ਹੋ ਰਿਹਾ ਸੀ। ਖਪਤਕਾਰਾਂ ਦਾ ਕਹਿਣਾ ਹੈ ਕਿ ਇਸ ਦੌਰਾਨ ਉਨ੍ਹਾਂ ਨਾਲ ਸਲੂਕ ਵੀ ਸੰਤੋਸ਼ਜਨਕ ਨਹੀਂ ਸੀ। ਇਸ ਮਾਮਲੇ ਸਬੰਧੀ ਖਪਤਕਾਰਾਂ ਨੇ ਮੰਗ ਕੀਤੀ ਹੈ ਕਿ ਪੀਐੱਸਪੀਸੀਐਲ ਪ੍ਰਬੰਧਨ ਅਤੇ ਸੰਬੰਧਤ ਔਟਸੋਰਸਿੰਗ ਕੰਪਨੀ ਵੱਲੋਂ ਤੱਥਾਂ ਦੀ ਜਾਂਚ ਕਰਕੇ ਉਚਿਤ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕਾਂ ਨੂੰ ਬਿਜਲੀ ਸੇਵਾਵਾਂ ਸਬੰਧੀ ਬਿਨਾਂ ਰੁਕਾਵਟ ਸਹੂਲਤ ਮਿਲ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਛੀਵਾੜਾ ਬਲਾਕ ਕਾਂਗਰਸ ਕਮੇਟੀ ਨੇ 26 ਜਨਵਰੀ ਮਨਾਈ
Next article77ਵਾਂ ਗਣਤੰਤਰ ਦਿਵਸ- ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਨਵਾਂਸ਼ਹਿਰ ‘ਚ ਲਹਿਰਾਇਆ ਤਿਰੰਗਾ