ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਸਮੁੱਚੇ ਦੇਸ਼ ਵਿੱਚ ਗਣਤੰਤਰ ਦਿਵਸ ਦੇ ਤੌਰ ਉੱਤੇ ਦੇਸ਼ ਭਗਤੀ ਨਾਲ 26 ਜਨਵਰੀ ਦਾ ਦਿਨ ਮਨਾਇਆ ਜਾਂਦਾ ਹੈ ਅੱਜ 26 ਜਨਵਰੀ ਦੇ ਦਿਨ ਉੱਤੇ ਬਲਾਕ ਕਾਂਗਰਸ ਕਮੇਟੀ ਮਾਛੀਵਾੜਾ ਸਾਹਿਬ ਨੇ 26 ਜਨਵਰੀ ਮਨਾਈ। ਮਹੀਨਾ ਵਾਰ ਮੀਟਿੰਗ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਦੀ ਅਗਵਾਈ ਵਿੱਚ ਹੋਈ। ਇਹ ਮੀਟਿੰਗ ਰੁਪਿੰਦਰ ਸਿੰਘ ਰਾਜਾ ਗਿੱਲ ਸਮਰਾਲਾ ਹਾਊਸ ਦੇ ਵਿੱਚ ਹੋਈ। 26 ਜਨਵਰੀ ਨੂੰ 77ਵਾਂ ਗਣਤੰਤਰ ਦਿਵਸ ਮਨਾਇਆ ਗਿਆ ਜਿਸ ਵਿੱਚ ਸਭ ਤੋਂ ਪਹਿਲਾਂ ਰਾਸ਼ਟਰੀ ਨਿਰਮਾਣ ਤੇ ਬਾਅਦ ਦੇ ਵਿੱਚ ਬਲਾਕ ਮਾਛੀਵਾੜਾ ਸਾਹਿਬ ਦੇ ਪਿੰਡ ਰੋਹਲੇ ਵਿਖੇ ਚਾਈਨਾ ਡੋਰ ਦੇ ਕਾਰਨ ਮੌਤ ਦੇ ਮੂੰਹ ਵਿੱਚ ਪਏ ਤਰਨਜੋਤ ਸਿੰਘ ਵੀ ਬੇਵਕਤੀ ਮੌਤ ਤੇ ਅਫਸੋਸ ਦਾ ਪ੍ਰਗਟਾਵਾ ਕੀਤਾ। ਆਉਣ ਵਾਲੀਆਂ ਯੂਥ ਕਾਂਗਰਸ ਦੀ ਵੋਟਾਂ ਵਿੱਚ ਯੂਥ ਕਾਂਗਰਸ ਦੇ ਸਾਥੀਆਂ ਨੂੰ ਸਰਗਰਮ ਰਹਿਣ ਲਈ ਕਿਹਾ ਹੈ ਡਾਕਟਰ ਭੀਮ ਰਾਓ ਅੰਬੇਡਕਰ ਦੀਆਂ ਸੰਵਿਧਾਨ ਪ੍ਰਤੀ ਰੱਖਿਆ ਕਰਨ ਦਾ ਪ੍ਰਾਣ ਲਿਆ ਅੱਜ ਦੀ ਇਸ ਮੀਟਿੰਗ ਦੇ ਵਿੱਚ ਬਲਾਕ ਕਾਂਗਰਸ ਦੇ ਬਹੁ ਗਿਣਤੀ ਮੈਂਬਰ ਅਤੇ ਯੂਥ ਕਾਂਗਰਸ ਦੇ ਮੈਂਬਰਾਂ ਨੇ ਸਮੂਲੀਅਤ ਕੀਤੀ ਕਾਂਗਰਸ ਦਾ ਸਾਥ ਦੇਣ ਦਾ ਪ੍ਰਾਣ ਲਿਆ।ਇਸ ਮੌਕੇ ਜਸਪ੍ਰੀਤ ਸਿੰਘ ਸਹਿਜੋ ਮਾਜਰਾ ਵਿਨੀਤ ਕੁਮਾਰ ਝੜੌਦੀ ਜਗਤਾਰ ਸਿੰਘ ਕਕਰਾਲਾ ਕਲਾਂ ਲਖਬੀਰ ਸਿੰਘ ਮਾਣੇਵਾਲ ਕੁਲਵਿੰਦਰ ਸਿੰਘ ਮਾਣੇਵਾਲ ਨੰਦ ਕਿਸ਼ੋਰ ਮੰਡਲ ਪ੍ਰਧਾਨ ਅਮਰਜੀਤ ਸਿੰਘ ਕਾਲਾ ਸਾਬਕਾ ਐਮਸੀ ਰਕੇਸ਼ ਕੁਮਾਰ ਸ਼ਿੰਦੇ ਅਰੁਣ ਖੋਸਲਾ ਜਗਨ ਉਦੋਵਾਲ ਗਗਨਦੀਪ ਬਰਮਾਂ ਸੁਖਦੀਪ ਸਿੰਘ ਗੌਸਗੜ ਸ਼ਮਸ਼ੇਰ ਸਿੰਘ ਬੋਹਾਪਰ ਅਮਨਦੀਪ ਰਾਣਵਾਂ ਅਜੇ ਰਾਣਾ ਅੰਗਰੇਜ਼ ਸਤਾਬਗੜ੍ਹ ਕੁਲਵੰਤ ਸਿੰਘ ਸਰਪੰਚ ਹਜਾਰਾ ਸਿੰਘ ਗੁਰਵੀਰ ਸਿੰਘ ਹੀਰਾ ਜਸਪ੍ਰੀਤ ਭੱਟੀਆਂ ਹਰਪ੍ਰੀਤ ਸਿੰਘ ਮੁਸਕਾਬਾਦ ਜਗਤਾਰ ਖੀਰਨੀਆ ਕੁਲਵਿੰਦਰ ਸੇਰੀਆਂ ਡਾਕਟਰ ਮਨਜੀਤ ਸਿੰਘ ਤੇ ਹੋਰ ਮੈਂਬਰ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



