ਨੇੜਤਾ

ਰੈਪੀ ਰਾਜੀਵ

(ਸਮਾਜ ਵੀਕਲੀ)

ਰਿਸ਼ਤਿਆਂ ਵਿੱਚ ਨੇੜਤਾ ਹੁਣ ਨਾ ਰਹੀ
ਇੱਕ ਸਾਝ ਦੀ ਅਖੀਰਤ‍ਾ ਹੁਣ ਨ‍‍ਾ ਰਹੀ
ਰਿਸ਼ਤਿਆਂ ਵਿੱਚ ਨੇੜਤਾ ਹੁਣ ਨਾ ਰਹੀ

ਖੁਸ਼ੀ ਕਿਸੇ ਦੀ ਇਥੇ ਜਰੀ ਜਾਵੇ ਨਾ
ਮੁਸੀਬਤ ਵਿੱਚ ਆਪਣਾ ਨਜ਼ਰ ਆਵੇ ਨਾ
ਬੰਦੇ ‘ਚ’ ਮਨੁੱਖਤਾ ਹੁਣ ਨਾ ਰਹੀ

ਦੁਸ਼ਮਣਾਂ ਦੀ ਲੋੜ ਨਹੀ ਯਾਰ ਵਥੇਰੇ
ਪਿਆਰ ਨਾ ਲੱਭੇ ਰੱਖਦੇ ਖਾਰ ਵਥੇਰੇ
ਬੰਦਿਆਂ ਵਿੱਚ ਏਕਤਾ ਹੁਣ ਨਾ ਰਹੀ

ਸਾਰੇ ਹੀ ਸਮਝੋ ਹੁਣ ਰਹਿ ਗਏ ਕੱਲੇ
ਗੱਲਾਂ ਨਾਲ ਇੱਕ ਦੂਜੇ ਨੂੰ ਲਾਉਦੇ ਥੱਲੇ
ਬੰਦਿਆਂ ਵਿੱਚ ਵੀਰਤ‍ਾ ਹੁਣ ਨ‍ਾ ਰਹੀ..

ਗਰੀਬ ਦੀ ਘੱਟ ਪੈਸੇ ਵਾਲੇ ਦੀ ਚਲਦੀ
ਚੋਰ,ਚੁਰਕੇ ਬਸ ਏਸੇ ਵੇਸੇ ਦੀ ਚਲਦੀ
ਕਰਦੇ ਸੀ ਕਦੇ ਸੇਵਾ ਹੁਣ ਨ‍‍ਾ ਰਹੀ

“ਰੈਪੀ” ਝੂਠ ਦੁਨੀਆਂ ਘੁੰਮ ਵੀ ਆਵੇ
ਪਰ ਹਮੇਸ਼ਾ ਸੱਚ ਹੀ ਦੁਨੀਆਂ ਨੂੰ ਭਾਵੇਂ
ਰਾਜਨੀਤੀ ਵਿੱਚ ਸੇਵਾ ਹੁਣ ਨਾ ਰਹੀ

ਰੈਪੀ ਰ‍ਾਜੀਵ

9501001070

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀਂ ਸੋਚ
Next articleਜ਼ਿੰਦਗੀ