ਹੱਤਿਆ ਕਰਕੇ ਅੰਦੋਲਨਕਾਰੀਆਂ ਨੂੰ ਚੁੱਪ ਨਹੀਂ ਕਰਵਾਇਆ ਜਾ ਸਕਦੈ: ਵਰੁਣ

BJP MP from Pilibhit, Varun Gandhi

ਲਖਨਊ (ਸਮਾਜ ਵੀਕਲੀ): ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਲਖੀਮਪੁਰ ਖੀਰੀ ਘਟਨਾ ਦਾ ਵੀਡੀਓ ਪੋਸਟ ਕਰਦਿਆਂ ਕਿਹਾ ਹੈ ਕਿ ਅੰਦੋਲਨਕਾਰੀਆਂ ਦੀ ਹੱਤਿਆ ਕਰਕੇ ਉਨ੍ਹਾਂ ਨੂੰ ਖਾਮੋਸ਼ ਨਹੀਂ ਕਰਵਾਇਆ ਜਾ ਸਕਦਾ ਹੈ। ਪੀਲੀਭੀਤ ਤੋਂ ਸੰਸਦ ਮੈਂਬਰ ਨੇ ਟਵੀਟ ਕਰਕੇ ਕਿਹਾ,‘‘ਵੀਡੀਓ ਬਿਲਕੁਲ ਸਾਫ਼ ਹੈ। ਪ੍ਰਦਰਸ਼ਨਕਾਰੀਆਂ ਨੂੰ ਹੱਤਿਆ ਰਾਹੀਂ ਚੁੱਪ ਨਹੀਂ ਕਰਵਾਇਆ ਜਾ ਸਕਦਾ ਹੈ। ਬੇਕਸੂਰ ਕਿਸਾਨਾਂ ਦਾ ਖੂਨ ਡੁੱਲ੍ਹਿਆ ਹੈ, ਇਸ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ।

ਹੰਕਾਰ ਅਤੇ ਜ਼ੁਲਮ ਦਾ ਸੁਨੇਹਾ ਹਰ ਕਿਸਾਨ ਦੇ ਦਿਮਾਗ ’ਚ ਦਾਖ਼ਲ ਹੋਵੇ, ਉਸ ਤੋਂ ਪਹਿਲਾਂ ਇਨਸਾਫ਼ ਦਿੱਤਾ ਜਾਣਾ ਚਾਹੀਦਾ ਹੈ।’’ ਉਨ੍ਹਾਂ 37 ਸਕਿੰਟ ਦਾ ਜਿਹੜਾ ਵੀਡੀਓ ਪੋਸਟ ਕੀਤਾ ਹੈ, ਉਸ ’ਚ ਤੇਜ਼ ਰਫ਼ਤਾਰ ਨਾਲ ਚੱਲ ਰਹੀ ‘ਥਾਰ ਜੀਪ’ ਲੋਕਾਂ ਨੂੰ ਪਿੱਛੇ ਤੋਂ ਦਰੜਦਿਆਂ ਹੋਏ ਦਿਖਾਈ ਦੇ ਰਹੀ ਹੈ। ਜੀਪ ਦੇ ਪਿੱਛੇ ਇਕ ਕਾਲੀ ਅਤੇ ਦੂਜੀ ਸਫ਼ੈਦ ਰੰਗ ਦੀਆਂ ਦੋ ਐੱਸਯੂਵੀ ਆਉਂਦੀਆਂ ਦਿਖ ਰਹੀਆਂ ਹਨ। ਵੀਡੀਓ ’ਚ ਲੋਕਾਂ ਦੇ ਚੀਕਣ ਅਤੇ ਰੋਣ ਦੀਆਂ ਆਵਾਜ਼ਾਂ ਸੁਣ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਨਸ਼ਰ ਇਹ ਵੀਡੀਓ 3 ਅਕਤੂਬਰ ਦਾ ਦੱਸਿਆ ਜਾ ਰਿਹਾ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ ਹਮਦਰਦ ਭਾਜਪਾ ਦੀ ਨਵੀਂ ਕੌਮੀ ਕਾਰਜਕਾਰਨੀ ’ਚੋਂ ਬਾਹਰ
Next articleਸੰਯੁਕਤ ਕਿਸਾਨ ਮੋਰਚੇ ਨੇ ਇੱਕ ਮੈਂਬਰੀ ਜਾਂਚ ਕਮਿਸ਼ਨ ਉੱਤੇ ਸਵਾਲ ਉਠਾਏ