ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਰਾਸਤੀ ਮੇਲੇ ਤੇ ਪੰਜਾਬ ਦੇ ਮਕ਼ਬੂਲ ਸ਼ਾਇਰਾਂ ਨੇ ਲਾਈ ਸ਼ਾਇਰੀ ਦੀ ਛਹਿਬਰ 

ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਹਿਤ ਪ੍ਰਸਿੱਧ ਸ਼ਾਇਰਾਂ ਨੇ ਕੀਲੇ ਆਪਣੀ ਸ਼ਾਇਰੀ ਨਾਲ ਸਰੋਤੇ 
ਕਪੂਰਥਲਾ,(ਕੌੜਾ)– ਪੰਜਾਬ ਸਰਕਾਰ ਵੱਲੋਂ ਸੈਨਿਕ ਸਕੂਲ ਕਪੂਰਥਲਾ ਵਿਖੇ ਲਾਏ ਗਏ ਵਿਰਾਸਤੀ ਮੇਲੇ ਵਿੱਚ ਜਿੱਥੇ ਭੰਗੜਾ, ਗਿੱਧਾ, ਜੁਗਨੀ ਅਤੇ ਹੋਰ ਪੇਸ਼ਕਾਰੀਆਂ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਉੱਥੇ ਹੀ ਜ਼ਿਲ੍ਹਾ ਕਪੂਰਥਲਾ ਦੀ ਵਿਸ਼ਵ ਪੱਧਰ ਤੇ ਜਾਣੀ ਜਾਂਦੀ ਇਲਾਕੇ ਦੇ ਲੇਖਕਾਂ ਦੀ ਸੰਸਥਾ ਸਿਰਜਣਾ ਕੇਂਦਰ (ਰਜਿ.) ਵਿਰਸਾ ਵਿਹਾਰ ਕਪੂਰਥਲਾ ਦੇ ਕਵੀਆਂ ਸਮੇਂਤ ਪੰਜਾਬ ਦੇ ਨਾਮਵਰ ਕਵੀਆਂ ਦਾ ਇੱਕ ਵਿਸ਼ਾਲ ਪੰਜਾਬੀ ਕਵੀ-ਦਰਬਾਰ ਕਰਵਾਇਆ ਗਿਆ,
ਇਸ ਕਵੀ ਦਰਬਾਰ ਦਾ ਸੰਚਾਲਨ ਕੌਮਾਂਤਰੀ ਸ਼ਾਇਰ ਕੰਵਰ ਇਕਬਾਲ ਸਿੰਘ ਪ੍ਰਧਾਨ ਸਿਰਜਣਾ ਕੇਂਦਰ ਨੇ ਕੀਤਾ, ਜਦ ਕਿ ਪ੍ਰਿੰ. ਪ੍ਰੌਮਿਲਾ ਅਰੋੜਾ, ਡਾ.ਅਨੁਰਾਗ ਸ਼ਰਮਾਂ, ਡਾ.ਸਰਦੂਲ ਔਜਲਾ, ਡਾ.ਅਵਤਾਰ ਸਿੰਘ ਭੰਡਾਲ, ਆਸ਼ੂ ਕੁਮਰਾ, ਮਲਕੀਤ ਸਿੰਘ ਮੀਤ, ਗੁਰਦੀਪ ਗਿੱਲ, ਸ਼ਹਿਬਾਜ਼ ਖ਼ਾਨ, ਜੈਲਦਾਰ ਸਿੰਘ ਹਸਮੁੱਖ, ਪੁਸ਼ਪਿੰਦਰ ਸਿੰਘ, ਜਨਕਪ੍ਰੀਤ ਸਿੰਘ ਬੇਗੋਵਾਲ,  ਲਾਲੀ ਕਰਤਾਰਪੁਰੀ, ਧਰਮਪਾਲ ਪੈਂਥਰ, ਅਵਤਾਰ ਸਿੰਘ ਅਸੀਮ, ਅਵਤਾਰ ਸਿੰਘ ਗਿੱਲ, ਵਰਿੰਦਰ ਔਲਖ ਫਰੀਦਕੋਟ ,ਅਮਨ ਗਾਂਧੀ, ਤੇਜਬੀਰ ਸਿੰਘ, ਅਮਨ ਗਾਂਧੀ, ਰਜਨੀ ਵਾਲੀਆ, ਦੀਸ਼ ਦਬੁਰਜੀ, ਤੇਜਬੀਰ ਸਿੰਘ, ਹਰਦੇਵ ਸਿੰਘ ਲੱਖਣ ਕਲਾਂ, ਮੁਖ਼ਤਾਰ ਸਿੰਘ ਸਹੋਤਾ, ਆਦਿ ਸ਼ਾਇਰਾਂ ਨੇ ਆਪੋ-ਆਪਣੀ ਸ਼ਾਇਰੀ ਨਾਲ਼ ਸ੍ਰੋਤਿਆਂ ਨੂੰ ਮੰਤਰ ਮੁਗਧ ਕੀਤਾ,
ਜ਼ਿਕਰਯੋਗ ਹੈ ਕਿ ਬੜੇ ਸਾਲਾਂ ਬਾਅਦ ਲੱਗੇ ਇਸ ਮੇਲੇ ਵਿੱਚ ਇਲਾਕੇ ਦੇ ਪਤਵੰਤਿਆਂ ਸਮੇਤ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਸਮੇਂਤ ਡਿਪਟੀ ਕਮਿਸ਼ਨਰ ਕਪੂਰਥਲਾ, ਏ ਡੀ ਸੀ ਕਪੂਰਥਲਾ, ਐਸ ਡੀ ਐਮ ਕਪੂਰਥਲਾ, ਤਹਿਸੀਲਦਾਰ ਸਾਹਿਬ,ਜੱਜ ਸਾਹਿਬਾਨ, ਜ਼ਿਲ੍ਹਾ ਭਾਸ਼ਾ ਅਫ਼ਸਰ ਅਤੇ ਸਾਰੇ ਹੀ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਭਰਵੀਂ ਹਾਜ਼ਰੀ ਲਗਵਾਈ, ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਕਿ ਮੇਲੇ ਵਿੱਚ ਲੱਗੇ ਵੱਖ-ਵੱਖ ਸਟਾਲਾਂ ਵਿੱਚੋਂ ਉਚੇਚੇ ਤੌਰ ਤੇ ਬਠਿੰਡਾ ਤੋਂ ਆਏ “ਕੈਫ਼ੇ ਵਰਲਡ” ਵਾਲੇ ਸ਼ਾਇਰ ਸੁਖਰਾਜ ਦੇ ਕੈਫ਼ੇ ਵਰਲਡ ਤੇ ਪੁਸਤਕਾਂ ਖਰੀਦਣ ਵਾਲਿਆਂ ਦੀ ਵਾਹਵਾ ਰੌਣਕ ਸੀ !

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਡਾ. ਬੀ. ਆਰ. ਅੰਬੇਡਕਰ ਸੁਸਾਇਟੀ  ਆਰ ਸੀ ਐੱਫ  ਵਲੋਂ ਸਮਾਜ ਪ੍ਰਤੀ ਸੇਵਾਵਾਂ ਨਿਭਾਉਣ  ਵਾਲੀਆਂ ਸ਼ਖ਼ਸੀਅਤਾਂ ਸਨਮਾਨਿਤ 
Next articleਗ਼ਜ਼ਲ