ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਜੇ ਕਰ ਆਪਣੇ ਹੱਥੀਂ ਯਾਰਾ, ਲਾਏ ਨਾ ਤੂੰ ਰੁੱਖ,
ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਢੀ ਛਾਂ ਦਾ ਸੁੱਖ?
ਜਿਦ੍ਹੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ,
ਅੱਜ ਅੱਖਾਂ ਤਰਸਣ ਵੇਖਣ ਲਈ ਉਸ ਭਾਈ ਦਾ ਮੁੱਖ।
ਆਪਣੇ ਬੱਚਿਆਂ ਨੂੰ ਇਹ ਸੋਚ ਕੇ ਮਾਂ-ਬਾਪ ਪੜ੍ਹਾਂਦੇ ਨੇ,
ਖ਼ਬਰੇ ਬੁਢਾਪੇ ‘ਚ ਉਨ੍ਹਾਂ ਨੂੰ ਮਿਲ ਜਾਵੇ ਉਨ੍ਹਾਂ ਤੋਂ ਸੁੱਖ।
ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸਹਿ ਕੇ ਦੁੱਖ,
ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ।
ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਸਕਦੇ ਰੱਖ,
ਸਭ ਨੇ ਰਲ ਕੇ ਉਜਾੜੀ ਹੈ ਯਾਰੋ, ਜਿਸ ਮਾਂ ਦੀ ਕੁੱਖ।
ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ,
ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ।
ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ ‘ਚ ਮਿਲਾ ਦਿੰਦੇ,
ਤੂਫ਼ਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ   9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਵਿਰਾਸਤੀ ਮੇਲੇ ਤੇ ਪੰਜਾਬ ਦੇ ਮਕ਼ਬੂਲ ਸ਼ਾਇਰਾਂ ਨੇ ਲਾਈ ਸ਼ਾਇਰੀ ਦੀ ਛਹਿਬਰ 
Next articleਗੁੜ ਦੇ ਕੜਾਹੇ ਵਿੱਚ ਡਿੱਗਣ ਕਾਰਨ ਬੁਜੁਰਗ ਦੀ ਹੋਈ ਦਰਦਨਾਕ ਮੌਤ