ਉੱਘੇ ਬਿਜਨਸਮੈਨ ਤੇ ਸਮਾਜ ਸੇਵਕ ਸ. ਅਵਤਾਰ ਸਿੰਘ ਦਾਲੀ ਨੂੰ ਸਦਮਾ, ਧਰਮਪਤਨੀ ਦਾ ਦੇਹਾਂਤ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪਿੰਡ ਗੜੀ ਮਹਾਂ ਸਿੰਘ ਦੇ ਸਰਪੰਚ, ਉੱਘੇ ਬਿਜਨਸਮੈਨ ਤੇ ਸਮਾਜ ਸੇਵਕ ਸ. ਅਵਤਾਰ ਸਿੰਘ ਦਾਲੀ ਨੂੰ  ਉਸ ਸਮੇਂ ਗਹਿਰਾ ਸਦਮਾ ਲੱਗਾ, ਜਦੋਂ ਉਨਾਂ ਦੀ ਧਰਮਪਤਨੀ ਸ੍ਰੀਮਤੀ ਹਰਜਿੰਦਰ ਕੌਰ ਸੰਧੂ ਦੀ ਬੀਤੇ ਦਿਨੀਂ ਬੇਵਕਤੀ ਮੌਤ ਹੋ ਗਈ | ਉਨਾਂ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਉਨਾਂ ਦੇ ਗ੍ਰਹਿ ਪਿੰਡ ਗੜੀ ਮਹਾਂ ਸਿੰਘ ਵਿਖੇ ਕਰਵਾਈ ਗਈ | ਇਸ ਮੌਕੇ ਇਲਾਕੇ ਭਰ ਦੇ ਵੱਖ-ਵੱਖ ਰਾਜਨੀਤਿਕ ਲੀਡਰਾਂ, ਸਰਪੰਚਾਂ, ਪੰਚਾਂ ਤੇ ਸਮਾਜ ਸੈਵੀ ਸੰਸਥਾਵਾਂ ਨੇ ਉਨਾਂ ਨਾਲ ਗਹਿਰਾ ਦੁਖ ਪ੍ਰਗਟ ਕਰਦਿਆਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀ ਰੂਹ ਨੂੰ  ਆਪਣੇ ਚਰਨਾਂ ‘ਚ ਨਿਵਾਸ ਦੇਣ ਤੇ ਪਿੱਛੋਂ ਪਰਿਵਾਰ ਨੂੰ  ਭਾਣਾ ਮੰਨਣ ਦਾ ਬਲ ਬਖਸ਼ਣ | ਸ. ਅਵਤਾਰ ਸਿੰਘ ਦਾਲੀ ਦੇ ਛੋਟੇ ਭਰ ਸ. ਸੋਹਣ ਸਿੰਘ ਸੰਧੂ ਵੀ ਪਿੰਡ ਦੇ ਸਰਪੰਚ ਰਹਿ ਚੁੱਕੇ ਹਨ ਤੇ ਪੂਰੇ ਇਲਾਕੇ ਭਰ ‘ਚ ਸਮੂਹ ਪਰਿਵਾਰ ਨੂੰ  ਪੂਰੇ ਮਾਣ ਸਨਮਾਨ ਨਾਲ ਦੇਖਿਆ ਜਾਂਦਾ ਹੈ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੋਚਣ ਢੰਗ ਵਿਗਿਆਨਕ ਬਣਾਓ–ਮਾਸਟਰ ਪਰਮਵੇਦ
Next articleਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਸਮਾਗਮ