ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਦੀ ਮੀਟਿੰਗ ਵਿਚ ਕਹਾਣੀਕਾਰ ਬਲਦੇਵ ਢੀਂਡਸਾ ਦੀ ਸਿਰਜਣ ਪ੍ਰਕਿਰਿਆ ‘ਤੇ ਹੋਈ ਚਰਚਾ ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ)– ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਰਕ ਖਟਕੜ ਕਲਾਂ ਵਿਖੇ ਹੋਈ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਬੰਗਾ ਦੀ ਮਹੀਨਾਵਾਰ ਮੀਟਿੰਗ ਵਿਚ ਕਹਾਣੀਕਾਰ ਬਲਦੇਵ ਢੀਂਡਸਾ ਹੋਰਾਂ ਦੀ ਸਿਰਜਣ ਪ੍ਰਕਿਰਿਆ ਬਾਰੇ ਨਿੱਠ ਕੇ ਚਰਚਾ ਹੋਈ । ਮਹਿੰਦਰ ਸਿੰਘ ਦੋਸਾਂਝ ਹੋਰਾਂ ਵੱਲੋਂ ਬਲਦੇਵ ਢੀਂਡਸਾ ਹੋਰਾਂ ਵੱਲੋਂ ਲਿਖੀ ਕਹਾਣੀ ਚੱਕਰਵਿਊ ਜੋ ਕਿ ਪੇਂਡੂ ਕਿਸਾਨੀ ਸਮੱਸਿਆਵਾਂ ਨੂੰ ਚਿਤਵਦੀ ਹੈ ਦੇ ਵੱਖ ਵੱਖ ਪਹਿਲੂਆਂ ਨੂੰ ਉਜਾਗਰ ਕੀਤਾ ਗਿਆ । ਉਨ੍ਹਾਂ ਕਿਹਾ ਕਿ ਸਮੂਹ ਕਿਸਾਨ ਜਥੇਬੰਦੀਆਂ ਅਤੇ ਖੇਤੀ ਵਿਗਿਆਨੀਆਂ ਨੂੰ ਵੀ ਇਹ ਕਹਾਣੀ ਜ਼ਰੂਰ ਪੜ੍ਹਨੀ ਚਾਹੀਦੀ । ਉਨ੍ਹਾਂ ਦੀ ਕਹਾਣੀ ਹਾਥੀ ਦੇ ਦੰਦ ਵਿਚਲੇ ਕਾਮਰੇਡ ਪਾਤਰ ਨੂੰ ਹਾਜ਼ਰ ਸਾਥੀਆਂ ਵੱਲੋਂ ਸਰਾਹਿਆ ਗਿਆ । ਹੋਰ ਕਹਾਣੀਆਂ ਦੇ ਵੱਖ ਵੱਖ ਪੱਖਾਂ ਬਾਰੇ ਵੀ ਵਿਚਾਰਾਂ ਕੀਤੀਆਂ ਗਈਆਂ ।ਬਲਦੇਵ ਢੀਂਡਸਾ ਹੋਰਾਂ ਨੇ ਕਿਹਾ ਕਿ ਉਹ ਅਜਿਹੀ ਕਹਾਣੀ ਲਿਖਣ ਚ ਯਕੀਨ ਰੱਖਦੇ ਹਨ ਜੋ ਗੁੰਝਲਦਾਰ ਨਾ ਹੋ ਕੇ ਸਿੱਧੀ ਦਿਲ ਚ ਉਤਰਦੀ ਹੋਵੇ ਅਤੇ ਪਾਠਕ ਨੂੰ ਹਲੂਣਾ ਦਵੇ । ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਮਾਜ ਨੂੰ ਦਰਪੇਸ਼ ਹਰ ਤਰ੍ਹਾਂ ਦੀਆਂ ਔਕੜਾਂ ਉੱਤੇ ਕਹਾਣੀ ਲਿਖੀ ਹੈ । ਉਹ ਥੋੜ੍ਹਾ ਮਗਰ ਪਾਏਦਾਰ ਲਿਖਣ ਵਿਚ ਯਕੀਨ ਰੱਖਦੇ ਹਨ । ਹਾਜ਼ਰ ਸਾਥੀਆਂ ਵੱਲੋਂ ਉਨ੍ਹਾਂ ਕੋਲੋਂ ਪਾਤਰ ਰਚਨਾ ,ਕਹਾਣੀ ਦੇ ਪਲਾਟ ਅਤੇ ਕਥਾ ਰਸ ਬਾਰੇ ਸਵਾਲ ਪੁੱਛੇ ਗਏ ਜਿਨ੍ਹਾਂ ਦੇ ਉਨ੍ਹਾਂ ਵੱਲੋਂ ਤਸੱਲੀਬਖਸ਼ ਜਵਾਬ ਦਿੱਤੇ ਗਏ । ਸੰਘ ਵੱਲੋਂ ਸਰਕਾਰ ਨੂੰ ਇਹ ਅਪੀਲ ਕੀਤੀ ਗਈ ਕਿ ਢੀਂਡਸਾ ਹੋਰਾਂ ਦੀ ਕਹਾਣੀ ਚੱਕਰਵਿਊ ਨੂੰ ਕਾਲਜ ਦੇ ਪਾਠਕ੍ਰਮ ਦਾ ਹਿੱਸਾ ਜ਼ਰੂਰ ਬਣਾਇਆ ਜਾਵੇ । ਮੀਟਿੰਗ ਦੌਰਾਨ ਇਲਾਕੇ ਦੇ ਸਾਹਿਤਕ ਹਲਕਿਆਂ ਵਿਚ ਲੰਮਾ ਸਮਾਂ ਯੋਗਦਾਨ ਪਾਉਣ ਵਾਲੇ ਜੀ ਸੀ ਮੱਲ ਹੋਰਾਂ ਦੇ ਜੀਵਨ ਸਾਥਣ ਅਤੇ ਗੀਤਕਾਰ ਹਰਜਿੰਦਰ ਮੱਲ ਹੋਰਾਂ ਦੇ ਮਾਤਾ ਗੁਰਮੀਤ ਕੌਰ ਹੋਰਾਂ ਦੇ ਅਕਾਲ ਚਲਾਣੇ ਉੱਤੇ ਦੁੱਖ ਪ੍ਰਗਟ ਕਰਦੇ ਹੋਏ ਸ਼ੋਕ ਮਤਾ ਪਾਇਆ ਗਿਆ । ਇਸ ਦੌਰਾਨ ਦੌਰਾਨ ਦੀਪ ਕਲੇਰ,ਪਰਮਜੀਤ ਚਾਹਲ,ਹਰਜਿੰਦਰ ਮੱਲ,ਤਲਵਿੰਦਰ ਸ਼ੇਰਗਿੱਲ,ਸ਼ਿੰਗਾਰਾ ਲੰਗੇਰੀ,ਲਖਵੀਰ ਬੀਸਲਾ,ਕ੍ਰਿਸ਼ਨ ਹੀਓਂ,ਦੇਵ ਰਾਜ ਗੁਣਾਚੌਰ, ਖੁਸ਼ੀ ਰਾਮ ਗੁਣਾਚੌਰ, ਤੀਰਥ ਰਸੂਲਪੁਰੀ, ਜਸਪਾਲ ਹੀਓਂ ਅਤੇ ਹਰੀ ਰਾਮ ਰਸੂਲਪੁਰੀ ਹਾਜ਼ਰ ਰਹੇ। ਜਿਕਰਯੋਗ ਹੈ ਕਿ ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਨਵਾਂਸ਼ਹਿਰ ਦੀ ਮਹੀਨਾਵਾਰ ਮੀਟਿੰਗ ਹਰ ਮਹੀਨੇ ਦੇ ਦੂਜੇ ਸ਼ਨੀਵਾਰ ਸ਼ਹੀਦ ਭਗਤ ਸਿੰਘ ਯਾਦਗਾਰੀ ਸਮਾਗਮ ਖਟਕੜ ਕਲਾਂ ਵਿਖੇ ਕੀਤੀ ਜਾਂਦੀ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਸਪਾ ਦੇ ਮਿਸ਼ਨਰੀ ਵਰਕਰ ਜਸਬੀਰ ਸਿੰਘ ਦਾ ਭੋਗ ਅਤੇ ਅੰਤਿਮ ਅਰਦਾਸ।
Next articleਮਹਾਂਕੁੰਭ ​​ਦੀ ਸ਼ੁਰੂਆਤ ਪੌਸ਼ ਪੂਰਨਿਮਾ ਦੇ ਇਸ਼ਨਾਨ ਨਾਲ ਹੋਈ, ਲੱਖਾਂ ਸ਼ਰਧਾਲੂਆਂ ਨੇ ਪਵਿੱਤਰ ਡੁਬਕੀ ਲਗਾਈ; ਸੰਗਮ ਵਿਖੇ ਭਾਰੀ ਭੀੜ