ਤਰੱਕੀਂ ਉਸ ਦਿਨ ਮੰਨਾਗੇਂ !

ਰਾਹੁਲ ਲੋਹੀਆਂ
 (ਸਮਾਜ ਵੀਕਲੀ)
ਭਾਵੇਂ ਜਿੰਨੇ ਮਰਜ਼ੀ ਇਸ ਧਰਤੀਂ ਤੇਂ,
ਕੰਮ ਕਰ ਲਉ ਤੁਸੀਂ ਮਹਾਨ ,
ਉਦੋਂ ਤੱਕ ਤਰੱਕੀਂ ਦਾ ਕੋਈ ਫ਼ਾਇਦਾ ਨਹੀਂ,
ਜਦ ਤੱਕ ਖੁਸ਼ ਨਹੀਂ ਹਰ ਇਨਸਾਨ!
ਹਾਲਾਤਾਂ ਦਾ ਮਾਰਿਆਂ ਹੋਇਆ,ਕੋਈ ਬੰਦਾਂ ਰੋਵੇ ਨਾ,
ਤਰੱਕੀਂ ਉਸ ਦਿਨ ਮੰਨਾਗੇਂ,ਜਿਸ ਦਿਨ ਕੋਈ ਭੁੱਖਾਂ ਸੋਵੇ ਨਾ!
ਤਰੱਕੀਂ ਉਸਦੇ ਕਿਸ ਕੰਮ ਦੀ,
ਜਿਹਨੇਂ ਦੋ ਵਖ਼ਤ ਦੀ ਮਸਾਂ ਰੋਟੀ ਖ਼ਾਣੀ,
ਅਸਾਂ ਨਵੀਂ ਟੈਕਨਾਲਜ਼ੀ ਕੀ ਕਰਨੀ,
ਜੇ ਮਿਲਿਆ ਹੀ ਨਾ ਸਾਨੂੰ,ਸਾਫ਼ ਹਵਾ ਤੇੰ ਸਾਫ਼ ਪਾਣੀ!
ਆਪਣੇ ਗ਼ਮਾਂ ਨੂੰ ਕੋਈ ਹੰਝੂਆਂ ਨਾਲ ਧੋਵੇ ਨਾ,
ਤਰੱਕੀਂ ਉਸ ਦਿਨ ਮੰਨਾਗੇਂ,ਜਿਸ ਦਿਨ ਕੋਈ ਭੁੱਖਾਂ ਸੋਵੇ ਨਾ!
ਅਸੀ ਖ਼ੜੇ ਹੋਏ ਢਾਂਚਿਆਂ ਨੂੰ ਕੀ ਕਰਨਾ,
ਹਸਪਤਾਲਾਂ ਵਿੱਚ ਮਿਲੇ ਹਰ ਕਿਸੇ ਨੂੰ ਇਲਾਜ਼,
ਸਾਨੂੰ ਸਿੱਖਿਆਂ ਪ੍ਰਣਾਲੀ ਵਧੀਆਂ ਚਾਹੀਦੀ,
ਭਾਵੇਂ ਜਿਹੜਾ ਮਰਜ਼ੀ ਕੋਈ ਕਰੀ ਜਾਵੇ ਰਾਜ!
ਕਰਜ਼ੇ ਦੀ ਪੰਡ ਕੋਈ, ਸਿਰ ਤੇਂ ਢੋਵੇ ਨਾ,
ਤਰੱਕੀਂ ਉਸ ਦਿਨ ਮੰਨਾਗੇਂ,ਜਿਸ ਦਿਨ ਕੋਈ ਭੁੱਖਾਂ ਸੋਵੇ ਨਾ!
ਖ਼ੁਦਕੁਸ਼ੀਆਂ ਨਾਲ ਕਦੇਂ ਵੀ ਨਾ ਮਰਨ,
ਸਾਡੇ ਦੇਸ਼ ਦੇ ਮਜ਼ਦੂਰ ਤੇ ਕਿਸਾਨ,
ਕਾਨੂੰਨ ਵਿਵਸਥਾਂ ਸਭ ਲਈ ਇੱਕ ਹੋਵੇ,
ਸਭ ਰਹਿਣ ਇੱਥੇਂ ਇੱਕ ਸਮਾਨ !
ਮਜ਼ਲੂਮਾਂ ਦਾ ਹੱਕ ਕਦੇਂ, ਕੋਈ ਹਾਕਮ ਖੋਹ ਵੇ ਨਾ,
ਤਰੱਕੀਂ ਉਸ ਦਿਨ ਮੰਨਾਗੇਂ,ਜਿਸ ਦਿਨ ਕੋਈ ਭੁੱਖਾਂ ਸੋਵੇ ਨਾ!
ਰੋਜ਼ਗ਼ਾਰ ਸਭ ਦੇ ਕੋਲ ਹੋਣ,
ਕੋਈ ਰਹੇ ਨਾ ਇੱਥੇਂ ਬੇਰੋਜ਼ਗ਼ਾਰ,
ਮਜਬੂਰੀਆਂ ਦੇ ਮਾਰੇ ਕੰਮ ਦੀ ਭਾਲ ਚ,
ਕੋਈ ਜਾਵੇ ਨਾ ਦੇਸ਼ ਤੋਂ ਬਾਹਰ !
ਪਰਦੇਸ ਵਿੱਚ ਬੈਠਾਂ “ਰਾਹੁਲ ਲੋਹੀਆਂ” ਕੋਈ ਵੀਰ ਰੋਵੇ ਨਾ,
ਤਰੱਕੀਂ ਉਸ ਦਿਨ ਮੰਨਾਗੇਂ,ਜਿਸ ਦਿਨ ਕੋਈ ਭੁੱਖਾਂ ਸੋਵੇ ਨਾ!
  ਰਾਹੁਲ ਲੋਹੀਆਂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਵੀਹ ਰੁਪਈਆਂ ਦਾ ਲੰਗਰ*
Next articleਮਜ਼ਦੂਰ ਏਕਤਾ/ ਕਵਿਤਾ