ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ ) ਉੱਘੇ ਸ਼ਾਇਰ ਅਤੇ ਮਹਾਰਾਜ ਭੂਰੀਵਾਲੇ ਅਜੂਕੇਸ਼ਨ ਟਰੱਸਟ ਦੇ ਪ੍ਰਧਾਨ ਪ੍ਰੋਫੈਸਰ ਮਹਿੰਦਰ ਸਿੰਘ ਬਾਗੀ ਜੋ ਬੀਤੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੇ ਸਦੀਵੀਂ ਵਿਛੋੜੇ ਤੇ ਉਹਨਾਂ ਦੇ ਪਿੰਡ ਨਿੱਘੀ ਦੇ ਨਰੁਹਰਾ ਪਰਿਵਾਰ ਅਤੇ ਇਲਾਕੇ ਦੇ ਵੱਖ-ਵੱਖ ਲੋਕਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੋਫੈਸਰ ਬਾਗੀ ਦੀ ਮੌਤ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ। ਦੁੱਖ ਦਾ ਪ੍ਰਗਟਾਵਾ ਕਰਨ ਵਾਲਿਆਂ ‘ਚ ਸ. ਹਿੰਮਤ ਸਿੰਘ ਨਿੱਘੀ, ਕਾਬਲ ਸਿੰਘ ਚੇਚੀ, ਧਰਮ ਪਾਲ ਚੇਚੀ, ਮਾ: ਰਵਿੰਦਰ ਸੂਰਾਪੁਰੀ, ਬਲਵੀਰ ਸਿੰਘ ਫ਼ੌਜੀ, ਜਸਪਾਲ ਸਿੰਘ ਚੇਚੀ, ਜਸਵਿੰਦਰ ਕੁਮਾਰ ਵਿੱਕੀ ਚੌਧਰੀ ਕਾਠਗੜ੍ਹ, ਠੇਕੇਦਾਰ ਦਿਲਬਾਗ ਰਾਏ, ਨੰਬਰਦਾਰ ਸੰਦੀਪ ਚੇਚੀ, ਰਾਜ ਕੁਮਾਰ ਏ. ਐੱਸ. ਆਈ. ਕਮਲਜੀਤ ਨਿੱਘੀ, ਨਰਿੰਦਰ ਚੇਚੀ ਰਿਟਾ: ਏ. ਐੱਸ. ਆਈ. ਮਨੋਹਰ ਲਾਲ ਪਟਵਾਰੀ, ਰਾਮਦਾਸ ਠੇਕੇਦਾਰ ਨਿੱਘੀ, ਪੰਕਜ ਚੇਚੀ ਨਿੱਘੀ,ਕੇਵਲ ਸਿੰਘ ਨਿੱਘੀ, ਬਲਦੇਵ ਸਿੰਘ ਨਿੱਘੀ ਆਦਿ ਸ਼ਾਮਲ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



