ਪ੍ਰੋ. ਰਾਓ ਪੰਜਾਬੀ ਮਾਂ ਬੋਲੀ ਵਾਲਾ ਬੋਰਡ ਲੈ ਕੇ ਅੱਜ ਪੁੱਜੇ ਉੱਚਾ ਪਿੰਡ ਸੰਘੋਲ,ਇਤਿਹਾਸਿਕ ਯਾਦਗਾਰਾਂ ਉੱਤੇ ਪੰਜਾਬੀ ਲਿਖਣ ਲਈ ਕਿਹਾ

ਬਲਬੀਰ ਸਿੰਘ ਬੱਬੀ 
(ਸਮਾਜ ਵੀਕਲੀ) ਪੰਜਾਬੀ ਮਾਂ ਬੋਲੀ ਦੀ ਸੇਵਾ ਦੇ ਵਿੱਚ ਪੰਜਾਬੀ ਮਾਂ ਬੋਲੀ ਦੀ ਤਰੱਕੀ ਤੇ ਚੜ੍ਹਦੀ ਕਲਾ ਦੇ ਲਈ ਪੰਜਾਬ ਤੇ ਪੰਜਾਬੀ ਨਾਲ ਜੁੜੀਆਂ ਹੋਈਆਂ ਅਨੇਕਾਂ ਸੰਸਥਾਵਾਂ ਸਮੁੱਚੀ ਦੁਨੀਆਂ ਵਿੱਚ ਹੀ ਕੰਮ ਕਰ ਰਹੀਆਂ ਹਨ। ਜਿੱਥੇ ਕਿਤੇ ਵੀ ਪੰਜਾਬੀ ਵਸੇ ਹੋਏ ਹਨ ਇਹ ਆਪਣੇ ਮਾਂ ਬੋਲੀ ਲਈ ਵਧੀਆ ਉਪਰਾਲੇ ਹਨ ਜੋ ਹਰ ਇੱਕ ਨੂੰ ਕਰਨੇ ਚਾਹੀਦੇ ਹਨ।
    ਪਰ ਜਦੋਂ ਇੱਕ ਗੈਰ ਸਿੱਖ, ਗੈਰ ਪੰਜਾਬੀ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਤੋਂ ਇਲਾਵਾ ਧਾਰਮਿਕ ਪੱਖ ਤੋਂ ਗੁਰਬਾਣੀ ਦੀ ਗੱਲ ਕਰੇ ਤੇ ਉਸ ਨੂੰ ਪ੍ਰਚਾਰਨ ਦਾ ਵੀ ਯਤਨ ਕਰੇ ਇਹ ਗੱਲ ਤਾਂ ਹੈਰਾਨੀ ਵਾਲੀ ਹੈ । ਅਜਿਹੀ ਹੀ ਇੱਕ ਮਹਾਨ ਸ਼ਖਸ਼ੀਅਤ ਹੈ ਪ੍ਰੋਫੈਸਰ ਪੰਡਿਤ ਰਾਓ ਧਰੈਨਵਰ,ਜੋ ਕਿ ਮੂਲ ਰੂਪ ਵਿੱਚ ਬੰਗਲੌਰ  ਦੇ ਪੇਂਡੂ ਇਲਾਕੇ ਵਿੱਚ ਜੰਮੇ ਪਲੇ ਹਨ ਤੇ ਉਥੋਂ ਹੀ ਉਹਨਾਂ ਨੇ ਪੜ੍ਹਾਈ ਕੀਤੀ ਤੇ ਫਿਰ ਉਹ ਪੱਕੇ ਤੌਰ ਉੱਤੇ ਚੰਡੀਗੜ੍ਹ ਵਿੱਚ ਪ੍ਰੋਫੈਸਰ ਦੀਆਂ ਸੇਵਾਵਾਂ ਨਿਭਾ ਦੇ ਆ ਰਹੇ ਹਨ ਮ।ਪ੍ਰੋਫੈਸਰ ਰਾਓ ਚੰਡੀਗੜ੍ਹ ਵਿੱਚ ਰਹਿ ਕੇ ਪੰਜਾਬੀ ਮਾਂ ਬੋਲੀ ਪੰਜਾਬੀ ਸੱਭਿਆਚਾਰ ਤੇ ਸਿੱਖਾਂ ਦੇ ਧਾਰਮਿਕ ਇਤਿਹਾਸ ਤੋਂ ਇਲਾਵਾ ਗੁਰਬਾਣੀ ਬਾਰੇ ਜਾਣਕਾਰੀ ਆਪਣੇ ਪੰਜਾਬੀ ਸੰਗੀ ਸਾਥੀ ਪ੍ਰੌਫੈਸਰ, ਲੈਕਚਰਾਰ ਤੇ ਕਾਲਜ ਵਿੱਚ ਪੜਦੇ ਵਿਦਿਆਰਥੀਆਂ ਤੋਂ ਲਈ ਤੇ ਅਜਿਹੀ ਦਿਲਚਸਪੀ ਬਣ ਗਈ ਤੇ ਪ੍ਰੋਫੈਸਰ ਰਾਓ ਅੱਜ ਪੰਜਾਬੀ ਮਾਂ ਬੋਲੀ ਦੇ ਉਹ ਮਹਾਨ ਸਪੂਤ ਸੇਵਾਦਾਰ ਕਹੇ ਜਾ ਸਕਦੇ ਹਨ ਜੋ ਪੰਜਾਬੀ ਮਾਂ ਬੋਲੀ ਲਈ ਬਹੁਤ ਯਤਨ ਕਰਦੇ ਹਨ ਲੜਦੇ ਵੀ ਹਨ ਤੇ ਅੜਦੇ ਵੀ ਹਨ। ਮੇਰੇ ਨਾਲ ਬਹੁਤ ਚੰਗੇ ਦੋਸਤਾਂ ਵਾਂਗੂ ਵਿੱਚਰ ਰਹੇ ਪ੍ਰੋਫੈਸਰ ਰਾਓ ਜੀ ਦਾ ਫੋਨ ਆਇਆ ਕਿ ਅੱਜ ਮੈਂ ਲੁਧਿਆਣਾ ਚੰਡੀਗੜ੍ਹ ਸੜਕ ਉੱਤੇ ਇਤਿਹਾਸਕ ਪਿੰਡ ਸੰਘੋਲ ਵਿੱਚ ਜਾਣਾ ਹੈ ਤੇ ਮੈਂ ਉਹਨਾਂ ਨੂੰ ਉਥੋਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੂੰ ਦੱਸਿਆ ਕਿ ਸੰਘੋਲ ਨੂੰ ਉੱਚਾ ਪਿੰਡ ਵੀ ਕਿਹਾ ਜਾਂਦਾ ਹੈ ਪਰ ਜੋ ਪ੍ਰੋਫੈਸਰ ਰਾਓ ਜੀ ਦੀ ਗੱਲਬਾਤ ਸੀ ਉਹ ਆਪਣੇ ਆਪ ਵਿੱਚ ਅਲੱਗ ਸੀ ਕਿਉਂਕਿ ਸੰਘੋਲ ਦੇ ਵਿੱਚ ਪੰਜਾਬ ਦੇ ਸਰਕਾਰੀ ਪੁਰਾਤਤਵ ਹੋਰ ਵਿਭਾਗਾਂ ਵੱਲੋਂ ਕਈ ਯਾਦਗਾਰਾਂ ਬਣੀਆਂ ਹੋਈਆਂ ਹਨ ਇਹਨਾਂ ਯਾਦਗਾਰਾਂ ਦੇ ਵਿੱਚ ਜੋ ਨਾਮ ਲਿਖੇ ਹਨ ਉਹ ਸਭ ਤੋਂ ਉੱਪਰ ਅੰਗਰੇਜੀ ਫਿਰ ਹਿੰਦੀ ਤੇ ਛੋਟੇ ਅੱਖਰਾਂ ਦੇ ਵਿੱਚ ਪੰਜਾਬੀ ਵਿੱਚ ਲਿਖੇ ਹੁੰਦੇ ਹਨ ਜਿਸ ਦੀ ਸਮਝ ਵੀ ਨਹੀਂ ਆਉਂਦੀ। ਮੈਂ ਇਹ ਚੀਜ਼ ਦੇਖੀ ਤੇ ਮੈਨੂੰ ਦੁੱਖ ਲੱਗਿਆ ਇਸ ਲਈ ਮੈਂ ਉਥੋਂ ਦੇ ਵੱਖ-ਵੱਖ ਅਦਾਰੇ ਜੋ ਸਰਕਾਰਾਂ ਅਧੀਨ ਹਨ ਉਹਨਾਂ ਦੇ ਪ੍ਰਬੰਧਕਾਂ ਨੂੰ ਮਿਲ ਕੇ ਇਹ ਕਹਿਣ ਆਇਆ ਹਾਂ ਕਿ ਜਿਹੜੇ ਵਿਭਾਗਾਂ ਜਿਹੜੇ ਵੀ ਸਥਾਨਾਂ ਦੇ ਨਾਮ ਹਨ ਉਹਨਾਂ ਵਿੱਚ ਸਭ ਤੋਂ ਉੱਪਰ ਪੰਜਾਬੀ ਉਸ ਤੋਂ ਬਾਅਦ ਹਿੰਦੀ ਤੇ ਸਭ ਤੋਂ ਥੱਲੇ ਅੰਗਰੇਜੀ ਲਿਖੀ ਜਾਵੇ ਕਿਉਂਕਿ ਇਸ ਸਥਾਨ ਪੰਜਾਬ ਵਿੱਚ ਹਨ ਇਸ ਲਈ ਪੰਜਾਬੀ ਵਿੱਚ ਇਹਨਾਂ ਦੀ ਜਾਣਕਾਰੀ ਹੋਣੀ ਅੱਜ ਜਰੂਰੀ ਹੈ ਪ੍ਰੋਫੈਸਰ ਆਓ ਆਪਣਾ ਪੰਜਾਬੀ ਮਾਂ ਬੋਲੀ ਵਾਲਾ ਬੋਰਡ ਜੋ ਅਲੱਗ ਅਲੱਗ ਵਿਸ਼ਿਆਂ ਨੂੰ ਲੈ ਕੇ ਘੁੰਮਦੇ ਹਨ ਉਹ ਚੁੱਕ ਕੇ ਅੱਜ ਉੱਚਾ ਪਿੰਡ ਸੰਘੋਲ ਦੇ ਵਿੱਚ ਆਏ ਤੇ ਉਥੋਂ ਦੇ ਲੋਕਾਂ ਲਈ ਖਿੱਚਦਾ ਕੇਂਦਰ ਬਣੇ ਰਹੇ ਤੇ ਫਿਰ ਉਹ ਆਪਣੀ ਮੰਗ ਦੇ ਲਈ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਮਿਲੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜਤਿੰਦਰ ਸਪਰਾਏ ਕਾਰੋਬਾਰੀ ਸਿਆਟਲ ਦੀ ਸਪੁੱਤਰੀ ਦੇ ਵਿਆਹ ਤੇ ਕੁਲਵਿੰਦਰ ਬਿੱਲੇ ਨੇ ਜਾਗੋ ਦੇ ਪ੍ਰੋਗਰਾਮ ਵਿਚ ਲਾਈਆਂ ਖੂਬ ਰੌਣਕਾਂ ।
Next article” ਜਿਥੇ ਨੀਟ ਵੀ ਨੀਟ ਨਹੀਂ”