HOME ਜੇਲ੍ਹ ਅਫਸਰ ‘ਤੇ ਕੈਦੀ ਵੱਲੋਂ ਜਾਨਲੇਵਾ ਹਮਲਾ, ਅਦਾਲਤ ਨੇ ਕੈਦੀ ਦੀ...

ਜੇਲ੍ਹ ਅਫਸਰ ‘ਤੇ ਕੈਦੀ ਵੱਲੋਂ ਜਾਨਲੇਵਾ ਹਮਲਾ, ਅਦਾਲਤ ਨੇ ਕੈਦੀ ਦੀ ਸਜ਼ਾ ਚ ਕੀਤਾ ਹੋਰ 12 ਸਾਲ ਦਾ ਵਾਧਾ

ਫੋਟੋ ਕੈਪਸ਼ਨ: ਜੇਲ੍ਹ ਅੰਦਰ ਜੇਲ੍ਹ ਅਧਿਕਾਰੀ ‘ਤੇ ਖੁਦ ਬਣਾਈ ਨੁਕੀਲੀ ਸੂਈ ਨਾਲ ਹਮਲਾ ਕਰਨ ਵਾਲਾ ਉਮਰ ਕੈਦੀ ਕ੍ਰਿਸਟੋਫਰ ਸਟਬਜ਼, ਜਿਸ ਦੀ ਸਜ਼ਾ ਵਿੱਚ ਅਦਾਲਤ ਵੱਲੋਂ ਹੋਰ 12 ਸਾਲ ਦਾ ਵਾਧਾ ਕੀਤਾ ਗਿਆ। ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਇੰਗਲੈਂਡ ਦੇ ਡਰਹਾਮ ਸ਼ਹਿਰ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ, ਜਦੋਂ ਲੀ ਪੈਟਿਟ ਦੇ ਕਤਲ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਕੈਦੀ ਕ੍ਰਿਸਟੋਫਰ ਸਟਬਜ਼ ਨੇ ਇੱਕ ਜੇਲ੍ਹ ਅਧਿਕਾਰੀ ‘ਤੇ ਖੁਦ ਤਿਆਰ ਕੀਤੀ ਹੋਈ ਨੁਕੀਲੀ ਲੋਹੀ ਦੀ ਸੂਈ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਇਹ ਘਟਨਾ ਸਵੇਰੇ ਕੈਦੀਆਂ ਦੇ ਸੈੱਲ ਖੋਲ੍ਹਣ ਦੌਰਾਨ ਵਾਪਰੀ। ਅਦਾਲਤ ਵਿੱਚ ਪੇਸ਼ ਕੀਤੇ ਗਏ ਤੱਥਾਂ ਅਨੁਸਾਰ, ਸਟਬਜ਼ ਨੇ ਅਚਾਨਕ ਅਧਿਕਾਰੀ ‘ਤੇ ਟੁੱਟ ਪਿਆ ਅਤੇ ਬਾਰ-ਬਾਰ ਵਾਰ ਕਰਕੇ ਉਸਨੂੰ ਗੰਭੀਰ ਰੂਪ ਵਿੱਚ ਜਖ਼ਮੀ ਕਰ ਦਿੱਤਾ। ਹਮਲੇ ਦੌਰਾਨ ਕੈਦੀ ਬੇਹੱਦ ਹਿੰਸਕ ਦਿਖਾਈ ਦਿੱਤਾ ਅਤੇ ਉਸ ਨੂੰ ਕਾਬੂ ਕਰਨ ਲਈ ਹੋਰ ਜੇਲ੍ਹ ਕਰਮਚਾਰੀਆਂ ਨੂੰ ਦਖ਼ਲ ਦੇਣਾ ਪਿਆ। ਜਖ਼ਮੀ ਅਧਿਕਾਰੀ ਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਹਮਲੇ ਲਈ ਵਰਤੀ ਗਈ ਨੁਕੀਲੀ ਸੂਈ ਕੈਦੀ ਨੇ ਜੇਲ੍ਹ ਅੰਦਰ ਹੀ ਖੁਦ ਬਣਾਈ ਸੀ, ਜਿਸ ਨਾਲ ਜੇਲ੍ਹ ਪ੍ਰਬੰਧਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਹੋ ਗਏ ਹਨ। ਅਭਿਯੋਗ ਪੱਖ ਨੇ ਅਦਾਲਤ ਵਿੱਚ ਦਲੀਲ ਦਿੱਤੀ ਕਿ ਕੈਦੀ ਪਹਿਲਾਂ ਤੋਂ ਹੀ ਖ਼ਤਰਨਾਕ ਸੁਭਾਅ ਦਾ ਹੈ ਅਤੇ ਜੇਲ੍ਹ ਕਰਮਚਾਰੀਆਂ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਕੈਦੀ ਕ੍ਰਿਸਟੋਫਰ ਸਟਬਜ਼ ਦੀ ਸਜ਼ਾ ਵਿੱਚ ਹੋਰ 12 ਸਾਲ ਦਾ ਵਾਧਾ ਕਰ ਦਿੱਤਾ ਹੈ। ਜੱਜ ਨੇ ਆਪਣੇ ਫੈਸਲੇ ਵਿੱਚ ਕਿਹਾ ਕਿ ਜੇਲ੍ਹ ਅਧਿਕਾਰੀਆਂ ‘ਤੇ ਹਮਲੇ ਬਰਦਾਸ਼ਤ ਨਹੀਂ ਕੀਤੇ ਜਾ ਸਕਦੇ ਅਤੇ ਅਜਿਹੇ ਮਾਮਲਿਆਂ ਵਿੱਚ ਸਖ਼ਤ ਸਜ਼ਾ ਜ਼ਰੂਰੀ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਹੈ ਕਿ ਇਸ ਘਟਨਾ ਤੋਂ ਬਾਅਦ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਅਤੇ ਕੈਦੀਆਂ ‘ਤੇ ਨਿਗਰਾਨੀ ਹੋਰ ਕੜੀ ਕੀਤੀ ਜਾਵੇਗੀ ਤਾਂ ਜੋ ਅਗੇਹਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਫ਼ਰ-ਏ-ਸ਼ਹਾਦਤ – ਮੋਰਿੰਡਾ ਦੀ ਕੋਤਵਾਲੀ ਤੋਂ ਸ਼ੁਰੂ ਹੋਇਆ ਅਟੱਲ ਸਿਦਕ ਦਾ ਇਤਿਹਾਸ
Next articleਦੁਸਾਂਝ ਕਲਾਂ ਵਿਖੇ ਮਨਰੇਗਾ ਮਜ਼ਦੂਰਾਂ ਨੇ ਫੂਕਿਆ ਕੇਂਦਰ ਸਰਕਾਰ ਦਾ ਪੁਤਲਾ