ਫਿਲੌਰ /ਅੱਪਰਾ (ਸਮਾਜ ਵੀਕਲੀ) (ਦੀਪਾ)–ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਮਨਰੇਗਾ ਕਾਨੂੰਨ ਵਿਰੁੱਧ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਜਿਵੇਂ ਕਿ ਦਿਹਾਤੀ ਮਜ਼ਦੂਰ ਸਭਾ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਬੱਸ ਅੱਡਾ ਦੁਸਾਂਝ ਕਲਾਂ ਕੇਂਦਰ ਦੀ ਮੋਦੀ ਸਰਕਾਰ ਦਾ ਪੁੱਤਲਾ ਫੂਕਿਆ ਗਿਆ ਅਤੇ ਪਾਸ ਕੀਤੇ ਮਨਰੇਗਾ ਕਾਨੂੰਨ ਬਿੱਲ ਰੱਦ ਕਰਵਾਉਣ ਲਈ ਮੋਦੀ ਸਰਕਾਰ ਦੇ ਖਿਲਾਫ਼ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਸੁੱਖ ਰਾਮ ਸਾਬਕਾ ਪੰਚ, ਦੀਪਕ ਰਾਏ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਮੰਗ ਕੀਤੀ ਕਿ ਪਾਸ ਕੀਤੇ ਗਏ ਮਨਰੇਗਾ ਕਾਨੂੰਨਾਂ ਰੱਦ ਨਹੀਂ ਕੀਤਾ ਗਿਆ। ਜੇਕਰ ਕੇਂਦਰ ਦੀ ਮੋਦੀ ਸਰਕਾਰ ਕਾਨੂੰਨ ਵਾਪਸ ਨਹੀਂ ਲੈਦੀ ਤਾਂ ਆਉਣ ਵਾਲੇ ਸਮੇਂ ਵਿੱਚ ਦਿਹਾਤੀ ਮਜ਼ਦੂਰ ਸਭਾ ਦੁਸਾਂਝ ਕਲਾਂ ਅਤੇ ਮਨਰੇਗਾ ਮਜ਼ਦੂਰਾਂ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖ਼ਿਲਾਫ਼ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ। ਇਸ ਮੌਕੇ ਰਾਮ ਨਾਥ ਸਾਬਕਾ ਪੰਚ, ਦੀਪਕ ਰਾਏ, ਸੁੱਖ ਰਾਮ ਸਾਬਕਾ ਪੰਚ, ਪ੍ਰਵੀਨ ਭੁੱਟਾ, ਮੰਗੀ ਰਾਮ, ਸੋਨੂੰ ਦੁਸਾਂਝ ਤੋਂ ਇਲਾਵਾਂ ਇਲਾਕੇ ਭਰ ਤੋਂ ਮਨਰੇਗਾ ਮਜ਼ਦੂਰ ਬੀਬੀਆਂ ਭਾਰੀ ਗਿਣਤੀ ਵਿੱਚ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



