ਪਿ੍ੰਸੀਪਲ ਰਜੇਸ਼ ਕੁਮਾਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਠਾਂਵਾਲ ਸਕੂਲ ਵਿਖੇ ਅਹੁਦਾ ਸੰਭਾਲਿਆ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀਂ ਪਿ੍ੰਸੀਪਲਾਂ ਦੀਆਂ ਬਦਲੀਆਂ ਕੀਤੀਆਂ ਗਈਆਂ, ਜਿਸ ਤਹਿਤ ਪ੍ਰਿੰਸੀਪਲ ਰਜੇਸ਼ ਕੁਮਾਰ (ਸਟੇਟ ਅਵਾਰਡੀ) ਦੀ ਬਦਲੀ ਸਸਸਸ ਚੱਕ ਕਲਾਂ, ਜਿਲ੍ਹਾ ਜਲੰਧਰ ਤੋਂ ਸਸਸਸ ਮੋਠਾਂਵਾਲ, ਜਿਲ੍ਹਾ ਕਪੂਰਥਲਾ ਵਿਖੇ ਹੋਈ। ਅੱਜ ਉਹਨਾਂ ਨੂੰ ਮੋਠਾਂਵਾਲ ਸਕੂਲ ਵਿੱਚ ਆਉਂਦਾ ਸੰਭਾਲਣ ਸਮੇਂ ਇਲਾਕੇ ਭਰ ਤੋਂ ਪਤਵੰਤੇ ਸੱਜਣ ਪਹੁੰਚੇ। ਜਿਸ ਵਿੱਚ ਸ. ਗੁਰਦਰਸ਼ਨ ਸਿੰਘ ਡਡਵਿੰਡੀ, ਸਰਪੰਚ ਮਨਦੀਪ ਸਿੰਘ, ਸਰਪੰਚ ਕੁਲਦੀਪ ਸਿੰਘ, ਲਵਪ੍ਰੀਤ ਸਿੰਘ ਡਡਵਿੰਡੀ,ਰਜਿੰਦਰ ਸਿੰਘ ਜੈਨਪੁਰ, ਰੋਸ਼ਨ ਖੈੜਾ ਸਟੇਟ ਅਵਾਰਡੀ, ਗੈਸਾ ਦੇ ਪ੍ਰਧਾਨ ਅਮਰੀਕ ਸਿੰਘ ਨੰਢਾ, ਅਰੁਨਦੀਪ ਸਿੰਘ ਸੈਦਪੁਰ, ਜਗਜੀਤ ਸਿੰਘ ਥਿੰਦ, ਪਿ੍ੰਸੀਪਲ ਦਵਿੰਦਰਪਾਲ ਕੌਰ, ਪਿੰਡ ਦੀ ਪੰਚਾਇਤ, ਸਕੂਲ ਦੇ ਸਮੂਹ ਸਟਾਫ ਤੋੰ ਇਲਾਵਾ ਜਲੰਧਰ ਦੇ ਸਕੂਲ ਚੱਕ ਕਲਾਂ ਦਾ ਸਮੁੱਚਾ ਸਟਾਫ ਵੀ ਪਹੁੰਚਿਆ ਹੋਇਆ ਸੀ।

ਇਸ ਮੌਕੇ ਪਿ੍ੰਸੀਪਲ ਰਜੇਸ਼ ਕੁਮਾਰ ਨੇ ਆਏ ਹੋਏ ਸਾਰੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਕੂਲ ਵਿੱਚ ਵਿਦਿਆਰਥੀਆਂ ਦੇ ਹਿੱਤਾਂ ਪ੍ਰਤੀ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਨਗੇ। ਉਹਨਾਂ ਕਿਹਾ ਪਿੰਡ ਦੀ ਪੰਚਾਇਤ ਅਤੇ ਸਕੂਲ ਦੇ ਸਟਾਫ ਨੂੰ ਨਾਲ ਲੈ ਕੇ ਸਕੂਲ ਨੂੰ ਇਲਾਕੇ ਦੇ ਮੋਹਰੀ ਸਕੂਲ ਵਿੱਚ ਲੈ ਕੇ ਆਉਣਗੇ ਤਾਂ ਜੋ ਸਕੂਲ ਦੇ ਵਿਦਿਆਰਥੀ ਪੜ੍ਹਾਈ ਵਿੱਚ ਵੀ ਮੈਰਿਟ ਵਿੱਚ ਆਉਣ ਅਤੇ ਨਾਲ- ਨਾਲ ਖੇਡਾਂ ਵਿੱਚ ਵੀ ਵਧੀਆਂ ਪੁਜੀਸ਼ਨਾ ਲੈ ਸਕਣ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸਮਾਰਟ ਸਕੂਲ ਹੰਬੜਾਂ ਦੇ ਸਟਾਫ ਨੇ ਪੀ. ਟੀ. ਈ ਅਧਿਆਪਕ ਜਗਜੀਤ ਸਿੰਘ ਲਲਤੋਂ ਨਾਲ ਦੁੱਖ ਸਾਂਝਾ ਕੀਤਾ”
Next articleਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐੱਫ ‘ਚ ਸਮਰ ਕੈਂਪ ਧੂਮਧਾਮ ਨਾਲ ਸੰਪੰਨ