“ਪ੍ਰਿੰਸੀਪਲ ਚਰਨਜੀਤ ਕੌਰ ਆਹੂਜਾ ਨੇ ਹੱਥ ਲਿਖਤ ਮੈਗਜ਼ੀਨ “ਨਵੀਂ ਸੋਚ” ਦਾ ਅੱਠਵਾਂ ਅੰਕ ਕੀਤਾ ਰਿਲੀਜ਼”

ਬਾਲ ਮਨਾਂ ਤੇ ਕੋਮਲ ਕਲਾਵਾਂ ਦੀ ਸਿਰਜਣਾ ਡੂੰਘੀ ਛਾਪ ਛੱਡਦੀ ਹੈ -ਮਾਸਟਰ ਬਲਬੀਰ ਸਿੰਘ ਬਾਸੀਆਂ

(ਸਮਾਜ ਵੀਕਲੀ): ਪੰਜਾਬ ਭਰ ਦੇ ਸਕੂਲਾਂ ਵਿੱਚ ਮਾਂ ਬੋਲੀ ਨੂੰ ਸਮਰਪਿਤ ਨਵੰਬਰ ਮਹੀਨੇ ਦੌਰਾਨ ਕਰਵਾਈਆਂ ਜਾ ਰਹੀਆਂ ਵਿੱਦਿਅਕ ਗਤੀਵਿਧੀਆਂ ਤਹਿਤ ਬਲਾਕ ਸਿੱਧਵਾਂ ਬੇਟ ਦੋ ਦੇ ਸਰਕਾਰੀ ਪ੍ਰਾਇਮਰੀ ਸਕੂਲ ਭੱਠਾ ਧੂਹਾ ਵਿਖੇ ਮੈਡਮ ਗੁਰਦੇਵ ਕੌਰ ਦੀ ਅਗਵਾਈ ਅਤੇ ਅਧਿਆਪਕਾ ਮੌਸਮੀ ਦੇ ਸਾਰਥਕ ਯਤਨਾਂ ਤਹਿਤ ਬੱਚਿਆਂ ਦਾ ਹੱਥ ਲਿਖਤ ਮੈਗਜ਼ੀਨ “ਨਵੀਂ ਸੋਚ” ਦਾ ਅੱਠਵਾਂ ਅੰਕ ਤਿਆਰ ਕਰਨ ਦੀ ਪਹਿਲਕਦਮੀ ਕੀਤੀ ਗਈ ।ਜਿਸ ਵਿੱਚ ਬੱਚਿਆਂ ਦੀਆਂ ਕਵਿਤਾਵਾਂ,ਗੀਤ , ਕਹਾਣੀਆਂ, ਲੇਖ, ਚੁਟਕਲੇ, ਚਿੱਤਰ ਕਲਾਵਾਂ ਅਤੇ ਸਕੂਲ ਦੀਆਂ ਵਿੱਦਿਅਕ ਗਤੀਵਿਧੀਆਂ ਨੂੰ ਸਲਾਹੁਣ ਯੋਗ ਢੰਗ ਨਾਲ ਪੇਸ਼ ਕੀਤਾ ਗਿਆ।

ਮੈਗਜ਼ੀਨ ਨੂੰ ਰਿਲੀਜ਼ ਕਰਨ ਦੀ ਰਸਮ ਸ੍ਰੀਮਤੀ ਚਰਨਜੀਤ ਕੌਰ “ਆਹੂਜਾ” ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਹੰਬੜਾਂ ਨੇ ਨਿਭਾਈ । ਮਾਸਟਰ ਹਰਭਿੰਦਰ ਮੁੱਲਾਂਪੁਰ ਅਤੇ ਬੀ .ਐਮ. ਟੀ ਬਲਦੇਵ ਸਿੰਘ ਨੇ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੁਆਰਾ ਕੀਤੇ ਇਸ ਸ਼ਲਾਘਾ ਯੋਗ ਉਪਰਾਲੇ ਨੂੰ ਵਿਦਿਆਰਥੀ ਹਿੱਤਾਂ ਦੇ ਹਾਮੀ ਦੱਸਦਿਆਂ ਸਰਕਾਰੀ ਸਕੂਲਾਂ ਵਿੱਚ “ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ” ਪ੍ਰੋਜੈਕਟ ਦੀ ਕਾਮਯਾਬੀ ਦੱਸਿਆ।

ਇਸ ਮੌਕੇ ਤੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਦੇਸ਼ ਭਗਤੀ ਦੇ ਗੀਤਾਂ ਨੇ ਖੂਬ ਰੰਗ ਬੰਨ੍ਹਿਆ । ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਵਾਸਤੇ ਪਿੰਡ ਦੇ ਸਰਪੰਚ ਸ਼੍ਰੀਮਤੀ ਰਣਬੀਰ ਕੌਰ,ਸੈਂਟਰ ਇੰਚਾਰਜ ਕਮਲਜੀਤ ਸਿੰਘ ਬਾਸੀਆਂ,ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਤਾਰ ਸਿੰਘ ,ਮੈਡਮ ਕਿਰਨਦੀਪ ਕੌਰ, ਜਸਪਾਲ ਸਿੰਘ ਹੈੱਡ ਟੀਚਰ, ਮੈਡਮ ਜਗਦੀਸ਼ ਕੌਰ ਤੋਂ ਇਲਾਵਾ ਭਰਵੀਂ ਗਿਣਤੀ ਵਿੱਚ ਬੱਚਿਆਂ ਦੇ ਮਾਪਿਆਂ ਨੇ ਸ਼ਿਰਕਤ ਕੀਤੀ ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਤਰਨਾਕ ਸੁਪਨਾ!
Next articleਸੁਣ ਕੰਗਣਾ…..