ਬਰਨਾਲਾ, (ਸਮਾਜ ਵੀਕਲੀ) (ਚੰਡਿਹੋਕ ) : ਸਿੱਖਿਆ ਸ਼ਾਸ਼ਤਰੀ ਵੱਜੋਂ ਜਾਣੇ ਪ੍ਰਿੰਸੀਪਲ ਡਾ ਰਾਕੇਸ਼ ਜਿੰਦਲ ਦੀ ਸਵ: ਮਾਤਾ ਸ੍ਰੀ ਮਤੀ ਮਾਇਆ ਦੇਵੀ ਸਪੁਤਨੀ ਸਵ: ਮਾਸਟਰ ਦੇਸ ਰਾਜ ਨੂੰ ਇਲਾਕੇ ਭਰ ਦੇ ਲੋਕਾਂ ਵੱਲੋਂ ਸਰਧਾਂਜਲੀਆਂ ਭੇਟ ਕੀਤੀਆਂ ਗਈਆਂ। ਸ਼ਾਂਤੀ ਹਾਲ ਰਾਮਬਾਗ ਵਿਖੇ ਮਾਤਾ ਮਾਇਆ ਦੇ ਨਮਿੱਤ ਸ੍ਰੀ ਗਰੁੱੜ ਪ੍ਰਾਣ ਦੀ ਪਾਠ ਦੇ ਭੋਗ ਉਪਰੰਤ ਦਿਵਿਆ ਜਾਗਰਤੀ ਸੰਸਥਾਨ ਦੀਆਂ ਬੀਬੀਆਂ ਵੱਲੋਂ ਮਨੋਹਰ ਕੀਰਤਨ ਕੀਤਾ ਗਿਆ। ਇਸ ਉਪਰੰਤ ਪੰਡਤ ਰਾਕੇਸ਼ ਗੌੜ ਵੱਲੋਂ ਸਨਾਤਨੀ ਮਰਿਯਾਦਾ ਅਨੁਸਾਰ ਮੰਤਰਾਂ ਦਾ ਉਚਾਰਨ ਕਰਦਿਆਂ ਆਰਤੀ ਕੀਤੀ ਗਈ। ਇਸ ਮੌਕੇ ਸਹਿਰ ਦੀਆਂ ਤਕਰੀਬਨ ਸਾਰੀਆਂ ਰਾਜਨੀਤਕ, ਧਾਰਮਿਕ, ਵਿਦਿਅਕ ਸੰਸਥਾਵਾਂ ਨੇ ਨੁਮਾਇੰਦਿਆਂ ਵੱਲੋਂ ਸਰਧਾਂਜ਼ਲੀਆਂ ਭੇਟ ਕੀਤੀਆਂ ਗਈਆਂ, ਜਿਹਨਾਂ ਵਿੱਚ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ, ਆਪ ਦੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਵਿਧਾਇਕ ਕੁਲਦੀਪ ਸਿੰਘ ਕਾਲਾ ਢਿਲੋਂ ਦੇ ਸਪੁੱਤਰ ਅਰੁਣਪ੍ਰਤਾਪ ਸਿੰਘ ਢਿਲੋਂ, ਸ੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਕੁਲਵੰਤ ਸਿੰਘ ਕੀਤੂ, ਅਕਾਲੀ ਆਗੂ ਸਿਮਰਪ੍ਰਤਾਪ ਸਿੰਘ ਬਰਨਾਲਾ, ਐੱਸ ਡੀ ਸਭਾ ਦੇ ਚੇਅਰਮੈਨ ਡਾ: ਪੀਨਾਂਕ ਮੌਦਗਿਲ, ਜਨਰਲ ਸਕੱਤਰ ਸ਼ਿਵ ਸਿੰਗਲਾ, ਹਸਨਪ੍ਰੀਤ ਭਾਰਦਵਾਜ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ, ਐੱਚ.ਐਸ.ਓ ਭੀਖੀ ਗੁਰਮੇਲ ਸਿੰਘ, ਐਚ.ਐਸ.ਓ ਰੂੜੇਕੇ ਕਲਾਂ ਬਲਵਿੰਦਰ ਸਿੰਘ, ਆਪ ਆਗੂ ਧੀਰਜ ਕੁਮਾਰ ਦੱਧਾਹੂਰ, ਭਾਜਪਾ ਆਗੂ ਸੁਖਵੰਤ ਸਿੰਘ ਧਨੌਲਾ, ਨੈਸ਼ਨਲ ਐਵਾਰਡੀ ਲੈਕਚਰਾਰ ਪੰਕਜ ਕੁਮਾਰ, ਸਾਬਕਾ ਸੈਸ਼ਨ ਜੱਜ ਐਸ.ਕੇ ਅੱਗਰਵਾਲ, ਰਾਜਸਥਾਨ ਦੇ ਜੱਜ ਹਾਰਦਿਕ ਕੌਂਸਲ, ਬ੍ਰਾਹਮਣ ਸਭਾ ਦੇ ਪ੍ਰਧਾਨ ਅਨਿੱਲ ਦੱਤ, ਰਜੀਵ ਲੂਬੀ, ਸੱਤਪਾਲ ਮੌੜ, ਗੁਰਮੀਤ ਬਾਵਾ ਹੰਡਿਆਇਆ, ਨੀਲਮਣੀ ਸਮਾਧੀਆ, ਮੱਖਣ ਸਰਮਾ, ਮਹੇਸ਼ ਲੋਟਾ, ਨਰਿੰਦਰ ਗਰਗ ਨੀਟਾ, ਗੁਰਜਿੰਦਰ ਸਿੰਘ ਸਿੱਧੂ, ਸੰਜੀਵ ਸ਼ੋਰੀ, ਬਲਦੇਵ ਭੁੱਚਰ ਆਦਿ ਆਗੂ ਹਾਜਰ ਸਨ। ਇਸ ਮੌਕੇ ਐੱਸ.ਡੀ ਸਭਾ ਬਰਨਾਲਾ, ਐੱਸ ਐੱਸ ਡੀ ਕਾਲਜ ਬਰਨਾਲਾ, ਐੱਸ.ਕੇ.ਐੱਸ ਲਾਅ ਕਾਲਜ ਬਰਨਾਲਾ, ਸਰਕਾਰੀ ਕੰਨਿਆ ਹਾਈ ਸਕੂਲ ਬਰਨਾਲਾ, ਟੰਡਨ ਇੰਟਰਨੈਸ਼ਨਲ ਸਕੂਲ ਬਰਨਾਲਾ, ਭਗਤ ਮੋਹਨ ਲਾਲ ਸੇਵਾ ਸੰਮਤੀ, ਸ੍ਰੀ ਬਾਲਾ ਜੀ ਟਰੱਸਟ, ਵਿਸਵ ਹਿੰਦੂ ਪ੍ਰੀਸ਼ਦ ਬਜਰੰਗ ਦਲ, ਐਨ.ਐਮ.ਐਸ.ਡੀ ਸਕੂਲ, ਅੱਗਰਵਾਨ ਸਭਾ, ਬਰਨਾਲਾ ਕੱਲਬ, ਸੈਲਰ ਐਸੋਸੀਏਸ਼ਨ ਬਰਨਾਲਾ, ਸ੍ਰੀ ਬ੍ਰਾਹਮਣ ਸਭਾ ਬਰਨਾਲਾ, ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ, ਸ੍ਰੀ ਨਿਰਾਲੇ ਗਊਧਾਮ, ਸ੍ਰੀ ਲਾਲ ਬਹਾਦਰ ਆਰੀਆ ਮਹਿਲਾ ਕਾਲਜ ਬਰਨਾਲਾ, ਜਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਚੀਮਾ ਜੋਧਪੁਰ, ਸੈਕਰਡ ਹਾਰਟ ਇੰਟਰਨੈਸ਼ਨਲ ਕਾਲਜ ਬਰਨਾਲਾ ਆਦਿ ਸੰਸਥਾਵਾਂ ਵੱਲੋਂ ਸ਼ੋਕ ਸੰਦੇਸ਼ ਭੇਜ ਕੇ ਮਾਤਾ ਮਾਇਆ ਦੇਵੀ ਸਰਧਾਂਜ਼ਲੀਆਂ ਭੇਟ ਕਰਦਿਆਂ ਪ੍ਰਿੰਸੀਪਲ ਰਾਕੇਸ ਜਿੰਦਲ ਅਤੇ ਉਹਨਾਂ ਦੇ ਪਰਵਾਰ ਨਾਲ ਹਮਦਰਦੀ ਦਾ ਇਜਹਾਰ ਕੀਤਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


