ਵਿਆਹ ਸਮਾਰੋਹ ਵਿੱਚ ਪਹੁੰਚੇ ਸੀ ਰੈਲਮਾਜਰਾ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ )– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਨੂੰ ਲੈ ਕੇ ਪੰਜਾਬ ਦੀ ਜਨਤਾ ਨੂੰ ਬਹੁਤ ਉਮੀਦਾਂ ਸਨ ਪਰ ਸਿਵਾਏ ਨਿਰਾਸ਼ਾ ਦੇ ਜਨਤਾ ਨੂੰ ਕੁੱਝ ਨਹੀ ਮਿਲਿਆਂ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਤੇ ਕਪੂਰਥਲਾ ਤੋਂ ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕੀਤਾ | ਉਹ ਪਿੰਡ ਰੈਲਮਾਜਰਾ ਵਿਖੇ ਕਾਂਗਰਸ ਪਾਰਟੀ ਦੇ ਬੁਲਾਰੇ ਸੀਨੀਅਰ ਆਗੂ ਅਤੇ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ ਦੇ ਭਤੀਜੇ ਦੇ ਵਿਆਹ ਸਮਾਗਮ ਵਿੱਚ ਉੱਚੇਚੇ ਤੌਰ ਤੇ ਪੁਹੰਚੇ ਸਨ | ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਦਾ ਬੁਰਾ ਹਾਲ ਹੈ | ਰੋਜ਼ਾਨਾ ਗੋਲੀਬਾਰੀ , ਗੈਂਗਸਟਰ , ਲੁੱਟਾਂ ਖੋਹਾਂ , ਕਾਰੋਬਾਰੀਆਂ ਤੋਂ ਫਿਰੌਤੀਆਂ ਮੰਗਣ ਦਾ ਦੌਰ ਲਗਾਤਾਰ ਜਾਰੀ ਹੈ | ਪੁਲਿਸ ਦਾ ਕੋਈ ਡਰ ਹੀ ਨਹੀ ਹੈ | ਸ਼ਰੇਆਮ , ਸ਼ਰੇਆਮ ਬਜਾਰਾਂ ਵਿੱਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ | ਕਾਨੂੰਨ ਦਾ ਕਿਸੇ ਨੂੰ ਕੋਈ ਡਰ ਨਹੀ | ਲੋਕ ਆਪਣੇ ਆਪ ਨੂੰ ਆਸਰੁੱਖਿਅਤ ਮਹਿਸੂਸ ਕਰ ਰਹੇ ਹਨ | ਆਮ ਆਦਮੀ ਪਾਰਟੀ ਨਸ਼ੇ ਤੇ ਅਪਰਾਧੀਆਂ ਤੇ ਨੁਕੇਲ ਕੱਸਣ ਵਿੱਚ ਬੁਰੀ ਤਰ੍ਹਾਂ ਨਾਲ ਨਾਕਾਮ ਰਹੇ ਹਨ | ਗਰੰਟੀਆ ਦੇ ਕੇ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਲੋਕਾਂ ਨੂੰ ਮੁੱਖ ਸੁਵਿਧਾਵਾਂ ਦੇਣ ਵਿੱਚ ਵੀ ਨਾਕਾਮ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲੈ ਕੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆ ਨਜ਼ਰਾਂ ਪੰਜਾਬ ਤੇ ਟਿਕਿਆ ਹੋਈਆ ਹਨ | ਉਨ੍ਹਾਂ ਨੇ ਕਿਹਾ ਕਿ ਕੇਦਰ ਵਲੋਂ ਪੇਸ਼ ਕੀਤਾ ਗਿਆ ਬਜਟ ਵੀ ਕਿਸਾਨਾਂ , ਮਜ਼ਦੂਰਾਂ , ਆਮ ਜਨਤਾ, ਕਾਰੋਬਾਰੀਆਂ ,ਵਪਾਰੀਆਂ ਦੇ ਲਈ ਵੀ ਨਿਰਾਸ਼ਾਜਨਕ ਰਿਹਾ | ਜਦ ਕਿ ਹਰ ਵਰਗ ਨੂੰ ਕੋਈ ਰਾਹਤ ਮਿਲਣ ਦੀ ਉਮੀਦ ਸੀ | ਕਿਸਾਨਾਂ ਨੂੰ ਇਹ ਸੀ ਕਿ ਕੇਂਦਰੀ ਬਜਟ ਵਿੱਚ ਕਿਸਾਨਾਂ ਦੀ ਕਰਜ਼ ਮਾਫੀ ਹੋਵੇਗੀ ਤੇ ਹੜ੍ਹ ਪੀੜਿਤਾ ਨੂੰ ਸੀ ਕਿ ਸਾਨੂੰ ਕੁਝ ਮੁਆਵਜ਼ਾ ਮਿਲੇਗਾ | ਲੇਕਿਨ ਕੇਂਦਰੀ ਬਜਟ ਪੰਜਾਬ ਦੇ ਲਈ ਖਾਲੀ ਕੁਝ ਨਹੀ ਲੈ ਕੇ ਆਇਆ ਜਿਸ ਕਾਰਨ ਹਰ ਵਰਗ ਇਸ ਬਜਟ ਤੋਂ ਨਿਰਾਸ਼ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਭਾਰੀ ਲੀਡ ਨਾਲ ਜਿੱਤ ਹਾਸਿਲ ਕਰੇਗੀ | ਹੁਣ ਤੋਂ ਹੀ ਪਾਰਟੀ ਵਰਕਰਾਂ ਵਲੋਂ ਜ਼ਮੀਨੀ ਪੱਧਰੀ ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਇਸ ਮੌਕੇ ਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾਂ ਕਾਂਗਰਸ ਦੇ ਪ੍ਰਧਾਨ ਅਜੇ ਮੰਗੂਪੁਰ,ਸੀਨੀਅਰ ਕਾਂਗਰਸੀ ਆਗੂ ਬਰਿੰਦਰ ਸਿੰਘ ਢਿੱਲੋਂ ਰੋਪੜ੍ਹ, ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ, ਦਿਲਬਾਗ ਸਿੰਘ, ਵਿੱਕੀ ਚੌਧਰੀ ਕਾਠਗੜ੍ਹ, ਮੋਹਨ ਲਾਲ ਸੰਧੂ, ਸਰਪੰਚ ਬਲਜਿੰਦਰ ਸਿੰਘ ਬਿੱਲਾ ਮਾਣੇਵਾਲ , ਸੰਦੀਪ ਰਾਣਾ, ਪਵਨਦੀਪ ਬਾਬਾ ਤੋਂ ਹੋਰ ਕਾਂਗਰਸੀ ਨੇਤਾ ਤੇ ਵਰਕਰ ਮੌਜੂਦ ਰਹੇ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



