ਕਾਠਮੰਡੂ (ਸਮਾਜ ਵੀਕਲੀ): ਨੇਪਾਲ ਦੀ ਸਭ ਤੋਂ ਵੱਡੀ ਜਮਹੂਰੀ ਪਾਰਟੀ ਨੇਪਾਲੀ ਕਾਂਗਰਸ ਨੇ ਪ੍ਰਧਾਨ ਮੰਤਰੀ ਸ਼ੇਰ ਬਹਾਦੁਰ ਦਿਉਬਾ ਨੂੰ ਅੱਜ ਮੁੜ ਆਪਣਾ ਮੁਖੀ ਚੁਣ ਲਿਆ ਹੈ। ਨੇਪਾਲੀ ਕਾਂਗਰਸ ਦੀ 14ਵੀਂ ਜਨਰਲ ਕਨਵੈਨਸ਼ਨ ਮੌਕੇ ਦੂਜੇ ਗੇੜ ਦੀ ਵੋਟਿੰਗ ਦੌਰਾਨ ਪੰਜ ਵਾਰ ਦੇ ਪ੍ਰਧਾਨ ਮੰਤਰੀ ਦਿਉਬਾ ਨੇ ਸ਼ੇਖਰ ਕੋਇਰਾਲਾ ਨੂੰ 878 ਵੋਟਾਂ ਨਾਲ ਹਰਾ ਦਿੱਤਾ। ਦਿਉਬਾ ਦੇ ਹੱਕ ’ਚ 2733 ਅਤੇ ਕੋਇਰਲਾ ਦੇ ਹੱਕ ਵਿੱਚ 1855 ਵੋਟਾਂ ਪਈਆਂ। ਕੋਇਰਾਲਾ ਸਾਬਕਾ ਪ੍ਰਧਾਨ ਮੰਤਰੀ ਗਿਰਿਜਾ ਪ੍ਰਸਾਦ ਕੋਇਰਾਲਾ ਦੇ ਭਤੀਜੇ ਹਨ। ਮੰਗਲਵਾਰ ਨੂੰ ਹੋਈ ਵੋਟਿੰਗ ਦੌਰਾਨ ਕੁੱਲ 4,623 ਵੋਟਾਂ ਪਈਆਂ ਸਨ, ਜਿਨ੍ਹਾਂ ਵਿੱਚੋਂ 35 ਵੋਟਾਂ ਰੱਦ ਹੋ ਗਈਆਂ ਸਨ। ਪਹਿਲੇ ਗੇੜ ਦੀ ਵੋਟਿੰਗ ਦੌਰਾਨ ਪ੍ਰਧਾਨਗੀ ਦਾ ਫ਼ੈਸਲਾ ਨਹੀਂ ਹੋ ਸਕਿਆ ਕਿਉਂਕਿ ਪੰਜ ਉਮੀਦਵਾਰਾਂ ਵਿੱਚੋਂ ਕਿਸੇ ਨੂੰ ਵੀ 50 ਫ਼ੀਸਦੀ ਤੋਂ ਵੱਧ ਸਪੱਸ਼ਟ ਬਹੁਮਤ ਨਹੀਂ ਮਿਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly