ਬ੍ਰਸੇਲਜ਼— ਨਾਟੋ ਨੇ ਰੂਸ ਖਿਲਾਫ ਵੱਡੀ ਰਣਨੀਤੀ ਤਿਆਰ ਕਰਨ ਦੇ ਸੰਕੇਤ ਦਿੱਤੇ ਹਨ। ਇਸ ਤੋਂ ਬਾਅਦ ਨਾਟੋ ਨੇ ਆਪਣੇ ਹੈੱਡਕੁਆਰਟਰ ‘ਤੇ 30 ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਵੱਡੀ ਬੈਠਕ ਬੁਲਾਈ ਹੈ। ਇਸ ਦੀ ਅਗਵਾਈ ਬ੍ਰਿਟੇਨ ਅਤੇ ਫਰਾਂਸ ਕਰ ਰਹੇ ਹਨ, ਜਿਨ੍ਹਾਂ ਨੇ ਵੀਰਵਾਰ ਨੂੰ ਲਗਭਗ 30 ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਬੈਠਕ ਬੁਲਾਈ ਹੈ। ਯੂਕਰੇਨ ‘ਤੇ 3 ਸਾਲ ਤੋਂ ਚੱਲੀ ਜੰਗ ‘ਚ ਲਗਾਤਾਰ ਦਬਦਬਾ ਬਣਾ ਰਹੇ ਰੂਸ ਦੇ ਖਿਲਾਫ ਨਾਟੋ ਨੇ ਹੁਣ ਇਕ ਵੱਡੀ ਐਕਸ਼ਨ ਪਲਾਨ ਤਿਆਰ ਕੀਤੀ ਹੈ।
ਜਾਣਕਾਰੀ ਮੁਤਾਬਕ ਨਾਟੋ ਦਾ ਕਹਿਣਾ ਹੈ ਕਿ ਬੈਠਕ ਦਾ ਮਕਸਦ ਰੂਸ ਨਾਲ ਭਵਿੱਖ ‘ਚ ਸ਼ਾਂਤੀ ਸਮਝੌਤੇ ‘ਤੇ ਨਜ਼ਰ ਰੱਖਣ ਲਈ ਯੂਕ੍ਰੇਨ ‘ਚ ਫੌਜ ਤਾਇਨਾਤ ਕਰਨ ਦੀ ਯੋਜਨਾ ‘ਤੇ ਚਰਚਾ ਕਰਨਾ ਹੈ। ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਹੈੱਡਕੁਆਰਟਰ ‘ਤੇ ਹੋਣ ਵਾਲੀ ਇਹ ਬੈਠਕ ਅਖੌਤੀ ਗਠਜੋੜ ‘ਚ ਸ਼ਾਮਲ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਪਹਿਲੀ ਬੈਠਕ ਹੋਵੇਗੀ। ਇਹ ਮੁਲਾਕਾਤ ਸੀਨੀਅਰ ਬ੍ਰਿਟਿਸ਼ ਅਤੇ ਫਰਾਂਸੀਸੀ ਫੌਜੀ ਅਧਿਕਾਰੀਆਂ ਦੇ ਪਿਛਲੇ ਹਫਤੇ ਕੀਵ ਦੇ ਦੌਰੇ ਤੋਂ ਬਾਅਦ ਹੋਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਗੂਆਂ ਵਿਚਾਲੇ ਪਹਿਲਾਂ ਹੋਈ ਮੀਟਿੰਗ ਵਿਚ ਹੋਏ ਸਮਝੌਤੇ ਨੂੰ ਠੋਸ ਰੂਪ ਦੇਣ ‘ਤੇ ਕੰਮ ਕੀਤਾ ਜਾਵੇਗਾ। ਅਮਰੀਕਾ ਇਸ ਬੈਠਕ ‘ਚ ਹਿੱਸਾ ਨਹੀਂ ਲਵੇਗਾ। ਸ਼ੁੱਕਰਵਾਰ ਨੂੰ, ਲਗਭਗ 50 ਦੇਸ਼ਾਂ ਦੇ ਪ੍ਰਤੀਨਿਧੀ ਯੂਕਰੇਨ ਲਈ ਫੌਜੀ ਸਮਰਥਨ ਦੀ ਰੈਲੀ ਕਰਨ ਲਈ ਨਾਟੋ ਹੈੱਡਕੁਆਰਟਰ ‘ਤੇ ਇਕੱਠੇ ਹੋਣਗੇ। ਇਸ ਬੈਠਕ ਦੀ ਪ੍ਰਧਾਨਗੀ ਬ੍ਰਿਟੇਨ ਅਤੇ ਜਰਮਨੀ ਕਰਨਗੇ। ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਦੇ ਸ਼ਾਮਲ ਹੋਣ ਦੀ ਉਮੀਦ ਨਹੀਂ ਹੈ। ਯੂਕਰੇਨ ਦੇ ਸਰਕਾਰੀ ਅਧਿਕਾਰੀਆਂ ਅਤੇ ਫੌਜੀ ਵਿਸ਼ਲੇਸ਼ਕਾਂ ਨੇ ਕਿਹਾ ਹੈ ਕਿ ਰੂਸੀ ਬਲ ਆਉਣ ਵਾਲੇ ਹਫਤਿਆਂ ਵਿੱਚ ਯੂਕਰੇਨ ਵਿੱਚ ਇੱਕ ਨਵਾਂ ਫੌਜੀ ਹਮਲਾ ਕਰਨ ਦੀ ਤਿਆਰੀ ਕਰ ਰਹੇ ਹਨ ਤਾਂ ਕਿ ਕੀਵ ਉੱਤੇ ਦਬਾਅ ਵਧਾਇਆ ਜਾ ਸਕੇ ਅਤੇ ਜੰਗਬੰਦੀ ਵਾਰਤਾ ਵਿੱਚ ਕ੍ਰੇਮਲਿਨ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾ ਸਕੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



