ਬਾਇਡਨ ਪ੍ਰਸ਼ਾਸਨ ਤਿੱਬਤ ਮੁੱਦੇ ਨੂੰ ਤਰਜੀਹ ਦੇਵੇ: ਅਮਰੀਕੀ ਕਾਨੂੰਨਘਾੜੇ

ਵਾਸ਼ਿੰਗਟਨ (ਸਮਾਜ ਵੀਕਲੀ): ਸਿਖਰਲੇ ਅਮਰੀਕੀ ਸੈਨੇਟਰਾਂ ਦੋ ਸਮੂਹਾਂ ਨੇ ਬਾਇਡਨ ਪ੍ਰਸ਼ਾਸਨ ਨੂੰ ਤਿੱਬਤ ਦੇ ਮੁੱਦੇ ਨੂੰ ਸਿਖਰਲੀ ਤਰਜੀਹ ਦੇਣ ਦੀ ਅਪੀਲ ਕੀਤੀ ਹੈ। ਅਮਰੀਕੀ ਸੈਨੇਟਰਾਂ ਨੇ ਕਿਹਾ ਕਿ ਵਿਸ਼ੇਸ਼ ਕਰ ਕੇ ਤਿੱਬਤ ਦੇ ਅਧਿਆਤਮਕ ਆਗੂ ਦਲਾਈ ਲਾਮਾ ਨਾਲ ਰਾਬਤਾ ਬਣਾ ਕੇ ਰੱਖਣ ਦੇ ਨਾਲ ਇਕ ਅਜਿਹੀ ਪਾਲਿਸੀ ਦੀ ਲੋੜ ਹੈ, ਜੋ ਤਿੱਬਤ ਦੇ ਨਿਵੇਕਲੇ ਸਿਆਸੀ, ਨਸਲੀ, ਸਭਿਆਚਾਰਕ ਤੇ ਧਾਰਮਿਕ ਪਛਾਣ ਚੀਨ ਨਾਲੋਂ ਵੱਖਰੀ ਹੋਣ ਦੀ ਤਸਦੀਕ ਕਰਦੀ ਹੋਵੇ। ਅਮਰੀਕੀ ਕਾਨੂੰਨਸਾਜ਼ਾਂ ਨੇ ਨਾਗਰਿਕ ਸੁਰੱਖਿਆ, ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੀ ਉਪ ਮੰਤਰੀ ਉਜ਼ਰਾ ਜ਼ਿਆ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਤਿੱਬਤ ਅਮਰੀਕਾ ਲਈ ਕਾਫ਼ੀ ਮਾਇਨੇ ਰੱਖਦਾ ਹੈ। ਭਾਰਤੀ ਮੂਲ ਦੀ ਜ਼ਿਆ ਨੂੰ ਤਿੱਬਤੀ ਮੁੱਦਿਆਂ ਲਈ ਵਿਸ਼ੇਸ਼ ਕੋਆਰਡੀਨੇਟਰ ਨਿਯੁਕਤ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਪਾਲੀ ਕਾਂਗਰਸ ਦੇ ਮੁੜ ਮੁਖੀ ਬਣੇ ਪ੍ਰਧਾਨ ਮੰਤਰੀ ਦਿਉਬਾ
Next articleRussia says NATO military aid to Ukraine only heightens tension