ਕਬੱਡੀ ਵਿੱਚ ਬਲਾਕ ਮਸੀਤਾਂ ਨੇ ਕਪੂਰਥਲਾ -2 ਨੂੰ ਹਰਾ ਕੇ ਫਾਈਨਲ ਵਿੱਚ ਕੀਤਾ ਪ੍ਰਵੇਸ਼
ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ- ਸੱਜਣ ਸਿੰਘ ਚੀਮਾ
ਕਪੂਰਥਲਾ,(ਸਮਾਜ ਵੀਕਲੀ) ( ਕੌੜਾ )– ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ ਸਿੱਖਿਆ)- ਕਪੂਰਥਲਾ ਮੈਡਮ ਮਮਤਾ ਬਜਾਜ
ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਕਪੂਰਥਲਾ ਬਲਵਿੰਦਰ ਸਿੰਘ ਬੱਟੂ, ਬੀ ਪੀ ਈ ਓ ਰਾਜੇਸ਼ ਕੁਮਾਰ,ਬੀ ਪੀ ਈ ਓ ਸੰਜੀਵ ਕੁਮਾਰ ਹਾਂਡਾ , ਡੀ ਐਮ (ਸਪੋਰਟਸ) ਕਪੂਰਥਲਾ ਸੁਖਵਿੰਦਰ ਸਿੰਘ ਖੱਸਣ, ਜਿਲਾ ਕੋ ਆਰਡੀਨੇਟਰ ਪ੍ਰਾਇਮਰੀ ਸਕੂਲ ਖੇਡਾਂ ਲਕਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਅਤੇ ਸੰਤ ਬਾਬਾ ਲੀਡਰ ਸਿੰਘ ਜੀ ਸੈਫਲਾਬਾਦ ਵਾਲਿਆਂ ਦੇ ਅਸ਼ੀਰਵਾਦ ਨਾਲ਼ ਪਿੰਡ ਸੈਫਲਾਬਾਦ ਵਿਖੇ ਪ੍ਰਾਇਮਰੀ ਸਕੂਲਾਂ ਦੀਆਂ ਚੱਲ ਰਹੀਆਂ 45ਵੀਆਂ ਜਿਲ੍ਹਾ ਪੱਧਰੀ ਤਿੰਨ ਰੋਜ਼ਾ ਖੇਡਾਂ ਦੇ ਟੂਰਨਾਮੈਂਟ ਦੇ ਦੂਸਰੇ ਦਿਨ ਆਮ ਆਦਮੀ ਪਾਰਟੀ ਹਲਕਾ ਸੁਲਤਾਨਪੁਰ ਲੋਧੀ ਦੇ ਇੰਚਾਰਜ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਨੇ ਖ਼ਿਡਾਰੀਆਂ ਨੂੰ ਅਸ਼ੀਰਵਾਦ ਦਿੰਦਿਆਂ ਹੋਇਆਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਓਹਨਾਂ ਕਿਹਾ ਕਿ ਖੇਡਾਂ ਜਿੱਥੇ ਸਾਨੂੰ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਉੱਥੇ ਖੇਡਾਂ ਸਾਡੇ ਵਿੱਚ ਅਨੁਸ਼ਾਸਨ ਦੀ ਭਾਵਨਾ ਵੀ ਪੈਦਾ ਕਰਦੀਆਂ ਹਨ । ਦੂਸਰੇ ਦਿਨ ਵੱਖ-ਵੱਖ ਖੇਡਾਂ ਦੇ ਹੋਏ ਰੋਚਕ ਮੁਕਾਬਲਿਆਂ ਦੀਆਂ ਜੇਤੂ ਰਹੀਆਂ ਟੀਮਾਂ ਨੂੰ ਸੱਜਣ ਸਿੰਘ ਚੀਮਾ, ਖੇਡ ਪ੍ਰਮੋਟਰ ਸਰਪੰਚ ਬਿਕਰਮ ਸਿੰਘ ਉੱਚਾ, ਸਰਪੰਚ ਭਜਨ ਸਿੰਘ ਬਿੱਲੂ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਮਨਜੀਤ ਸਿੰਘ ਫੰਜਰ ਪ੍ਰਧਾਨ ਸਾਹਿਬ ਨੇ ਮੈਡਲ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ। ਪ੍ਰਬੰਧਕ ਕਮੇਟੀ ਵੱਲੋਂ ਦੂਸਰੇ ਦਿਨ ਮੁੱਖ ਮਹਿਮਾਨ ਵਜੋਂ ਪਹੁੰਚੇ ਸੱਜਣ ਸਿੰਘ ਚੀਮਾ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਪਹਿਲਾਂ ਹੋਏ ਅਥਲੈਟਿਕਸ ਦੇ ਮੁਕਾਬਲਿਆਂ ਵਿੱਚ 100ਮੀਟਰ ਦੌੜ ਵਿੱਚ ਮਨੋਜ ਕੁਮਾਰ ਕਪੂਰਥਲਾ ਕ-2 ਨੇ ਪਹਿਲਾ ਸਥਾਨ ਅਭੀਜੋਤ ਸੁਲਤਾਨਪੁਰ ਇੱਕ ਨੇ ਦੂਜਾ ਸਥਾਨ ਤੇ ਗੁਰਸ਼ਰਨ ਕਪੂਰਥਲਾ ਦੋ ਨੇ ਤੀਸਰਾ ਸਥਾਨ, ਦੌੜ 100 ਮੀਟਰ ਲੜਕੀਆਂ ਵਿੱਚ ਅੰਮ੍ਰਿਤ ਕਪੂਰਥਲਾ ਤਿੰਨ ਨੇ ਪਹਿਲਾ ਸਥਾਨ ਰੀਆ ਭੁਲੱਥ ਨੇ ਦੂਸਰਾ ਸਥਾਨ ਅਨੂ ਕਪੂਰਥਲਾ ਦੋ ਨੇ ਤੀਸਰਾ ਸਥਾਨ, ਬੈਡਮਿੰਟਨ ਦੇ ਫਾਈਨਲ ਮੈਚ ਵਿੱਚ ਲੜਕਿਆਂ ਨਡਾਲਾ ਨੇ ਕਪੂਰਥਲਾ ਤਿੰਨ ਨੂੰ ਹਰਾਇਆ। ਜਦਕਿ ਬਡਮਿੰਟਨ ਲੜਕੀਆਂ ਵਿੱਚ ਨਡਾਲਾ ਨੇ ਕਪੂਰਥਲਾ ਤਿੰਨ ਨੂੰ ਹਰਾਇਆ । ਕਬੱਡੀ ਦੇ ਸੈਮੀ ਫਾਈਨਲ ਵਿੱਚ ਮਸੀਤਾਂ ਨੇ ਕਪੂਰਥਲਾ -2 ਨੂੰ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸੇ ਪ੍ਰਕਾਰ ਹੀ ਖੋਖੋ ਲੜਕਿਆਂ ਦੇ ਸੈਮੀ ਫਾਈਨਲ ਵਿੱਚ ਮੁਸੀਬਤਾਂ ਨੇ ਕਪੂਰਥਲਾ ਦੋ ਨੂੰ ਹਰਾਇਆ ਜਦਕਿ ਖੋਖੋ ਲੜਕੀਆਂ ਸੈਮੀਫਾਈਨਲ ਵਿੱਚ ਕ-2 ਨੂੰ ਹਰਾਇਆ ਅਤੇ ਕਪੂਰਥਲਾ -3 ਨੇ ਕ-1 ਇੱਕ ਨੂੰ ਹਰਾਇਆ। ਸੀ ਐੱਚ ਟੀ ਸੰਤੋਖ਼ ਸਿੰਘ ਮੱਲ੍ਹੀ, ਸੀ ਐੱਚ ਟੀ ਜੈਮਲ ਸਿੰਘ ਸ਼ੇਖੂਪੁਰ, ਸੀ ਐੱਚ ਟੀ ਹਰਪ੍ਰੀਤ ਸਿੰਘ ਮੁਸ਼ਕਵੇਦ, ਸੀ ਐੱਚ ਟੀ ਰਾਮ ਸਿੰਘ, ਸੀ ਐੱਚ ਟੀ ਰੇਸ਼ਮ ਸਿੰਘ ਰਾਮਪੁਰੀ, ਸੀ ਐੱਚ ਟੀ ਹਰਜਿੰਦਰ ਸਿੰਘ ਤੋਪਖ਼ਾਨਾ, ਸੀ ਐੱਚ ਟੀ ਨੀਰੂ ਬਾਲਾ,ਸੀ ਐੱਚ ਟੀ ਬਲਵਿੰਦਰ ਸਿੰਘ ਮੁਰਾਰ,ਰਸ਼ਪਾਲ ਸਿੰਘ ਵੜੈਚ,ਸੁਖਦਿਆਲ ਸਿੰਘ ਝੰਡ,ਸੁਖਜਿੰਦਰ ਸਿੰਘ ਢੋਲਨ,ਅਮਰੀਕ ਸਿੰਘ ਰੰਧਾਵਾ,ਰੋਸ਼ਨ ਲਾਲ ਸੈਫਲਾਬਾਦ,ਮਨੋਜ ਕੁਮਾਰ ਟਿੱਬਾ,ਰੇਸ਼ਮ ਸਿੰਘ ਰਾਮਪੁਰੀ, ਜਗਜੀਤ ਸਿੰਘ ਪਿਥੋਰਾਹਲ,ਮਨਦੀਪ ਸਿੰਘ ਫੱਤੂਢੀਗਾਂ,ਪਰਦੀਪ ਕੁਮਾਰ ਵਰਮਾ,ਗੁਰਮੀਤ ਸਿੰਘ ਖਾਲਸਾ ,ਹਰਦੇਵ ਸਿੰਘ ਖਾਨੋਵਾਲ, ਮਨਜਿੰਦਰ ਸਿੰਘ ਧੰਜੂ, ਭਜਨ ਸਿੰਘ ਮਾਨ, ਸੁਖਦਿਆਲ ਸਿੰਘ ਝੰਡ, ਹੈੱਡ ਟੀਚਰ ਗੁਰਮੁੱਖ ਸਿੰਘ ਬਾਬਾ,ਵਿਵੇਕ ਕੁਮਾਰ ਸ਼ਰਮਾ,ਆਦਿ ਦੀ ਦੇਖ ਰੇਖ ਹੇਠ ਸ਼ੁਰੂ ਹੋਏ ਉਕਤ ਤਿੰਨ ਰੋਜ਼ਾ ਖੇਡ ਟੂਰਨਾਮੈਂਟ ਦੇ ਦੂਸਰੇ ਦਿਨ ਕਬੱਡੀ ਸਰਕਲ ਸਟਾਈਲ, ਬਡਮਿੰਟਨ , ਰੱਸਾਕਸੀ, ਖੋ- ਖੋ, ਅਥਲੈਟਿਕਸ, ਕੁਸ਼ਤੀਆਂ , ਫਰਾਟਾ ਦੌੜ, ਰਲੇਅ ਦੌੜ , ਯੋਗਾ ਤੇ ਚੈੱਸ ਆਦਿ ਖੇਡਾਂ ਦੇ ਕੁਆਰਟਰ ਫਾਈਨਲ ਅਤੇ ਸੈਮੀਫਾਈਨਲ ਮੈਚ ਖੇਡੇ ਗਏ ਜਿਹਨਾਂ ਵਿਚ ਲੜਕੇ- ਲੜਕੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਟੂਰਨਾਮੇਂਟ ਦੇ ਦੂਸਰੇ ਦਿਨ ਹੋਰਨਾਂ ਤੋਂ ਇਲਾਵਾ ਜੀ ਟੀ ਯੂ ਦੇ ਸੂਬਾ ਆਗੂ ਗਣੇਸ਼ ਭਗਤ, ਸੁਖਚੈਨ ਸਿੰਘ ਬੱਧਣ, ਹੈੱਡ ਟੀਚਰ ਸੁਨੀਤਾ ਰਾਹਲ, ਸੀ ਐਚ ਟੀ ਕੁਲਵੀਰ ਸਿੰਘ, ਸੀ ਐਚ ਟੀ ਬਲਜੀਤ ਸਿੰਘ, ਹਰਮਿੰਦਰ ਸਿੰਘ ਜੋਸਨ ਜ਼ਿਲ੍ਹਾ ਕੋਆਰਡੀਨੇਟਰ ਸਮੱਰਥ, ਪੀ ਟੀ ਆਈ ਮਨਦੀਪ ਸਿੰਘ ਤਲਵੰਡੀ ਚੌਧਰੀਆਂ , ਸੀ ਐੱਚ ਟੀ ਕੁਲਦੀਪ ਸਿੰਘ,ਸੀ ਐੱਚ ਟੀ ਨੀਰੂ ਬਾਲਾ,ਸੀ ਐੱਚ ਟੀ ਬਲਜਿੰਦਰ ਗਾਂਧੀ,ਹੈੱਡ ਟੀਚਰ ਰਾਜਿੰਦਰ ਸਿੰਘ, ਹੈੱਡ ਟੀਚਰ ਹਰਜਿੰਦਰ ਸਿੰਘ, ਮੀਨੂ ਰਾਣੀ, ਕੁਲਦੀਪ ਕੌਰ ਜੋਸਨ, ਮੁਨੱਜਾ ਇਰਸ਼ਾਦ, ਹਰਜਿੰਦਰ ਖਾਨੋਵਾਲ , ਕੰਵਲਪ੍ਰੀਤ ਸਿੰਘ ਕੌੜਾ , ਅਵਤਾਰ ਸਿੰਘ ਹੈਬਤਪੁਰ, ਜਸਵਿੰਦਰ ਸਿੰਘ ਸ਼ਿਕਾਰਪੁਰ, ਹਰਜਿੰਦਰ ਸਿੰਘ ਅੱਲ੍ਹਾ ਦਿੱਤਾ, ਰਜਿੰਦਰ ਸਿੰਘ, ਵਰਿੰਦਰ ਸਿੰਘ, ਮਨਜਿੰਦਰ ਸਿੰਘ ਠੱਟਾ ਨਵਾਂ,ਦਲਜੀਤ ਸਿੰਘ ਸੈਣੀ, ਤਰਲੋਚਨ ਸਿੰਘ, ਰਜਿੰਦਰ ਕੌਰ, ਦਵਿੰਦਰ ਸਿੰਘ, ਪਵਨ ਕੁਮਾਰ ਜੋਸ਼ੀ, ਕੰਵਲਜੀਤ ਸਿੰਘ, ਮਲਕੀਤ ਸਿੰਘ, ਆਦਿ ਵਿਸ਼ੇਸ਼ ਤੌਰ ਉੱਤੇ ਪਹੁੰਚੇ ਅਤੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly