ਸਰਬੱਤ ਦਾ ਭਲਾ ਟਰੱਸਟ ਵਲੋਂ ਪਿੰਡ ਚੋਟੀਆਂ ਵਿੱਚ ਮੁਫ਼ਤ ਮੈਡੀਕਲ ਕੈਂਪ

* ਡਾ. ਐਸ.ਪੀ. ਸਿੰਘ ਉਬਰਾਏ ਜਲਦੀ ਕਰਨਗੇ ਬਾਲਿਆਂਵਾਲੀ ਕਲੀਨੀਕਲ ਲੈਬ ਦਾ ਉਦਘਾਟਨ :ਪ੍ਰੋਫੈਸਰ ਜੇ.ਐਸ. ਬਰਾੜ*
ਅੱਜ  ਨੂੰ ਪਿੰਡ ਚੋਟੀਆਂ (ਜ਼ਿਲ੍ਹਾ ਬਠਿੰਡਾ) ਵਿਖੇ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋ, ਫਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ ਪ੍ਰੋਫੈਸਰ ਜਸਵੰਤ ਸਿੰਘ ਬਰਾੜ ਨੇ ਕੀਤਾ।ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਉਬਰਾਏ, ਦੀ ਗਤੀਸ਼ੀਲ ਅਗਵਾਈ ਹੇਠ ,ਕੌਮੀ ਪ੍ਧਾਨ ਜੱਸਾ ਸਿੰਘ ਸੰਧੂ, ਡਾਰਿਕਟਰ ਸਿਹਤ ਸੇਵਾਵਾਂ ਡਾ.ਦਲਜੀਤ ਸਿੰਘ ਗਿੱਲ ਅਤੇ ਡਾ.ਆਰ ਐਸ ਅਟਵਾਲ ਦੇ ਦਿਸ਼ਾ ਨਿਰਦੇਸਾ ਅਨੁਸਾਰ ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ, ਵਲੋਂ ਲਗਾਏ ਇਸ ਕੈਂਪ ਵਿੱਚ ਡਾਕਟਰ ਪਲਕਦੀਪ ਨੇ ਪੇਟ, ਲੀਵਰ, ਛਾਤੀ, ਸ਼ੂਗਰ ਤੇ ਬੀਪੀ ਨਾਲ ਸੰਬਧਿਤ 72 ਮਰੀਜਾਂ ਦਾ ਮੁਫ਼ਤ ਮੈਡੀਕਲ ਚੈਕਅੱਪ ਕੀਤਾ। ਸਰਬੱਤ ਦਾ ਭਲਾ ਟਰੱਸਟ ਦੀ ਟੀਮ ਵਲੋਂ ਮੌਕੇ ਤੇ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਦੇ ਪ੍ਰਧਾਨ, ਪ੍ਰੋ ਜਸਵੰਤ ਸਿੰਘ ਬਰਾੜ ਨੇ, ਚੈਰੀਟੇਬਲ ਟਰੱਸਟ ਵਲੋਂ ਕੀਤੇ ਜਾਂਦੇ ਵੱਖ-ਵੱਖ ਭਲਾਈ ਕਾਰਜਾਂ, ਜਿਵੇਂ ਲੋੜਵੰਦਾਂ ਨੂੰ ਪੈਨਸ਼ਨ, ਲੋੜਵੰਦ ਮਰੀਜ਼ਾਂ ਨੂੰ ਮੈਡੀਕਲ ਪੈਨਸ਼ਨ, ਮੁਫ਼ਤ ਕੰਪਿਊਟਰ ਸਿੱਖਿਆ, ਮੁਫ਼ਤ ਸਿਲਾਈ ਕਢਾਈ ਸਿੱਖਿਆ, ਅੱਖਾਂ ਦੇ ਮੁਫ਼ਤ ਆਪਰੇਸ਼ਨ ਕੈਂਪ, ਮੁਫ਼ਤ ਮੈਡੀਕਲ ਕੈਂਪ, ਬਹੁਤ ਹੀ ਵਾਜਿਬ ਰੇਟਾਂ ਤੇ ਸੰਨੀ ਓਬਰਾਏ ਕਲੀਨੀਕਲ ਲੈਬੋਰੇਟਰੀ (ਤਲਵੰਡੀ ਸਾਬੋ,ਮੌੜ ਮੰਡੀ, ਬਠਿੰਡਾ )ਵਲੋਂ ਕੀਤੇ ਜਾਂਦੇ ਮੈਡੀਕਲ ਟੈਸਟਾਂ ਬਾਰੇ ਅਤੇ ਟਰੱਸਟ ਵਲੋਂ ਪੀਣ ਵਾਲੇ ਪਾਣੀ ਲਈ ਸੰਸਥਾਵਾਂ ਨੂੰ ਆਰ.ਓ. ਦਾਨ ਦੇਣ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰੋਫੈਸਰ ਜਸਵੰਤ ਸਿੰਘ ਨੇ ਦੱਸਿਆ ਕਿ ਜਲਦੀ ਹੀ ਡਾ ਐਸ ਪੀ ਓਬਰਾਏ ਬਾਲਿਆਂਵਾਲੀ ਲੈਬ ਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕਰਨਗੇ ਅਤੇ ਇਹ ਲੈਬ ਡਾਕਟਰ ਦਲਜੀਤ ਸਿੰਘ ਗਿੱਲ ਦੀ ਦੇਖ ਰੇਖ ਵਿੱਚ, ਫਰਵਰੀ ਮਹੀਨੇ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ।ਸਰਬੱਤ ਦਾ ਭਲਾ ਟਰੱਸਟ ਦੀ ਬਠਿੰਡਾ ਇਕਾਈ ਵਲੋਂ ਪ੍ਰੋ ਜਸਵੰਤ ਸਿੰਘ ਬਰਾੜ ਤੋਂ ਇਲਾਵਾ ਬਲਦੇਵ ਚਹਿਲ ,ਪਰਮਵੀਪ ਸਿੰਘ, ਪਰਮਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ, ਸੁਰਿੰਦਰ ਸਿੰਘ ਧਾਲੀਵਾਲ ਇਸ ਕੈਂਪ ਵਿੱਚ ਹਾਜ਼ਰ ਸਨ। ਇਸ ਕੈਂਪ ਵਿੱਚ ਸਮੂਹ ਨਗਰ ਪੰਚਾਇਤ, ਸਮੂਹ ਗੁਰਦੁਆਰਾ ਕਮੇਟੀ , ਸਮੂਹ ਕਲੱਬਾਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਵਿਸ਼ੇਸ਼ ਯੋਗਦਾਨ ਰਿਹਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -516
Next articleਗਾਇਕ ਭੈਣਾਂ ਕੌਰ ਸਿਸਟਰਜ ਵਲੋਂ ਗਾਇਆ ਸ਼ਬਦ ( ਕਹਿ ਰਵਿਦਾਸ ਆਸ ਲਗਿ ਜੀਵਉ ) ਰਿਲੀਜ਼