ਘੁਮੰਡ

ਸਿੰਘਦਾਰ ਇਕਬਾਲ ਸਿੰਘ

(ਸਮਾਜ ਵੀਕਲੀ)

ਪਤਾ ਸਾਨੂੰ ਉਹ ਸਰਕਾਰਾਂ ਵਾਲੇ ਤਾਕ਼ਤ ਦੇ ਘੁਮੰਡ ਵਿੱਚ ਚੂਰ ਬੈਠੇ ਨੇ
ਅੱਜ ਦੇ ਨੇਤਾ ਕੋਈ ਧਰਮ ਨਹੀਂ ਉਹ ਤਾਂ ਰੱਬ ਤੋਂ ਬਹੁਤ ਦੂਰ ਬੈਠੇ ਨੇ

ਤੂੰ ਕਹਿ ਸਾਨੂੰ ਅੱਤਵਾਦੀ ਵੱਖਵਾਦੀ ਉੱਥੇ ਤਾਂ ਨੇਕ ਬੇਕਸੂਰ ਬੈਠੇ ਨੇ
ਭੁੱਲ ਚੁੱਕੇ ਨੇ ਉਹ ਸਾਡੀ ਤਾਕ਼ਤ ਨੂੰ ਸਾਡੇ ਵਿੱਚ ਵੀ ਮਨਸੂਰ ਬੈਠੇ ਨੇ

ਤੇਰੇ ਜ਼ੁਲਮਾਂ ਨਾਲ ਟੱਕਰਾਂਗੇ ਤੈਨੂੰ ਲੱਗਦਾ ਇਹ ਮਜ਼ਬੂਰ ਬੈਠੇ ਨੇ
ਸਾਡੇ ਵਿੱਚ ਉਹ ਮਿਹਨਤਕਸ਼ ਕਿਰਤੀ ਕਿਸਾਨ ਮਜ਼ਦੂਰ ਬੈਠੇ ਨੇ

ਓਹਦੀ ਸੋਟੀ ਬਿਨਾ ਆਵਾਜ਼ ਵੱਜੇਗੀ ਸਿੰਘਦਾਰ ਸਾਡੇ ਵਿੱਚ ਹਜ਼ੂਰ ਬੈਠੇ ਨੇ
ਅਸੀਂ ਸਮੁੰਦਰੋਂ ਪਾਰ ਜਾ ਵੈਰੀ ਨੂੰ ਮਿੱਲਦੇ ਸਾਡੇ ਵਿੱਚ ਸਾਡੇ ਦਸਤੂਰ ਬੈਠੇ ਨੇ

ਸਿੰਘਦਾਰ ਇਕਬਾਲ ਸਿੰਘ
ਟੈਕਸਸ ਯੂ ਐਸ ਏ
ਫ਼ੋਨ ਨੰਬਰ 713-918-9611

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਂਝੀ ਮਾਂ
Next articleਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਦੀ ਰਿਹਾਇਸ਼ ਘੇਰਨ ਦਾ ਐਲਾਨ