ਪ੍ਰੈਸ ਨੋਟ ਪ੍ਰੈਸ ਨੋਟ

(ਰਮੇਸ਼ਵਰ ਸਿੰਘ)) (ਸਮਾਜ ਵੀਕਲੀ): ਅੱਜ 2ਮਈ  ਨੂੰ ਜਿਥੇ ਪੂਰੀ ਦੁਨੀਆਂ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ ਉਥੇ ਅੱਜ ਲੇਬਰ ਚੌਂਕ ਭੋਗਲਾ ਰੋੜ ਨੇੜੇ ਅਨਾਜ ਮੰਡੀ ਰਾਜਪੁਰਾ ਵਿਖੇ ਵੀ ਮਜ਼ਦੂਰ ਦਿਵਸ ਮਨਾਇਆ ਗਿਆ। ਜਿਥੇ ਬਲਕਾਰ ਸਿੰਘ ਪ੍ਰਧਾਨ ਮਜ਼ਦੂਰ ਯੂਨੀਅਨ, ਬਲਦੇਵ ਸਿੰਘ ਸੈਕਟਰੀ, ਬਲਵਿੰਦਰ ਸਿੰਘ ਖਜਾਨਚੀ, ਗੁਰਧਿਆਨ ਸਿੰਘ ਮੀਤ ਪ੍ਰਧਾਨ, ਮਜ਼ਦੂਰ ਆਗੂ ਬੰਤ ਸਿੰਘ, ਜਰਨੈਲ ਸਿੰਘ, ਗੁਰਦੇਵ ਸਿੰਘ ਅਤੇ ਹੋਰ ਸਾਥੀ ਮੌਜੂਦ ਰਹੇ। ਇਸ ਮੌਕੇ ਸਮਾਜ ਸੇਵੀ ਅਤੇ ਲੇਖਕ ਇੰਜੀ.ਕੁਲਦੀਪ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਮਜ਼ਦੂਰਾ ਦੀਆਂ ਸਮੱਸਿਆਂਵਾਂ ਅਤੇ ਇਨ੍ਹਾਂ ਦੇ ਹੱਲ ਸਬੰਧੀ ਖੁਲ ਕੇ ਚਰਚਾ ਕੀਤੀ ਗਈ। ਬਾਅਦ ਵਿੱਚ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਬਲਕਾਰ ਸਿੰਘ ਵਲੋਂ ਆਏ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ- ਢੋਲ