HOME ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਪੱਲੀ ਝਿੱਕੀ ਦੇ...

ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਪੱਲੀ ਝਿੱਕੀ ਦੇ ਬਲਵੀਰ ਸਿੰਘ ਨੰਬਰਦਾਰ ਤੇ ਵਰਕਰਾਂ ਨੇ ਹਾਜਰੀ ਲਾਈ

3
ਕੈਪਸ਼ਨ     ਸ਼ੁਕਰਾਨਾ ਸਮਾਗਮ ਦੌਰਾਨ ਸੁਖਦੀਪ ਸਿੰਘ ਸ਼ਿਕਾਰ ਨੂੰ ਹਲਕਾ ਇੰਚਾਰਜ ਬਣਨ ਤੇ ਵਧਾਈ ਦਿੰਦੇ ਹੋਏ ਬਲਵੀਰ ਸਿੰਘ ਨੰਬਰਦਾਰ ਪੱਲੀ ਝਿੱਕੀ, ਬਲਦੇਵ ਕ੍ਰਿਸ਼ਨ ਨੌਰਾ ਅਤੇ ਸਮੂਹ ਵਰਕਰ

ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ) ਸ਼੍ਰੋਮਣੀ ਅਕਾਲੀ ਦਲ ਦੇ ਪੰਜਾਬ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਜਿਲਾ ਨਵਾਂ ਸ਼ਹਿਰ ਦੇ ਪ੍ਰਧਾਨ ਅਤੇ ਮੈਂਬਰ ਕੋਰ ਕਮੇਟੀ ਸ਼੍ਰੋਮਣੀ ਅਕਾਲੀ ਦਲ ਨੂੰ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦਾ ਇੰਚਾਰਜ ਨਿਯੁਕਤ ਕਰਨ ਤੇ ਸੁਖਦੀਪ ਸਿੰਘ ਸ਼ੁਕਾਰ ਵਲੋਂ ਅਕਾਲ ਪੁਰਖ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸ: ਬਲਵੀਰ ਸਿੰਘ ਨੰਬਰਦਾਰ ਪੱਲੀ ਝਿੱਕੀ ਦੀ ਅਗੁਵਾਈ ਵਿੱਚ ਸਮੂਹ ਅਕਾਲੀ ਵਰਕਰਾਂ ਨੇ ਹਾਜ਼ਰੀ ਲਗਵਾਈ ਅਤੇ  ਪ੍ਰਧਾਨ ਸ: ਸੁਖਦੀਪ ਸਿੰਘ ਸ਼ੁਕਾਰ ਨੂੰ ਹਲਕਾ ਇੰਚਾਰਜ ਬਣਨ ਤੇ ਵਧਾਈ ਦਿੱਤੀ ਗਈ। ਇਸ ਦੌਰਾਨ ਬਲਵੀਰ ਸਿੰਘ ਨੰਬਰਦਾਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿੱਚ ਹੁੰਝਾ ਫਿਰ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਹਲਕਾ ਇੰਚਾਰਜ ਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ, ਬਲਦੇਵ ਕ੍ਰਿਸ਼ਨ ਨੌਰਾ ਸੀਨੀਅਰ ਆਗੂ, ਸਰਪੰਚ ਸਰੂਪ ਸਿੰਘ ਫੌਜੀ, ਬਲਵੀਰ ਸਿੰਘ ਨੰਬਰਦਾਰ ਪੱਲੀ ਝਿੱਕੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ, ਸਾਹਿਬ ਸਿੰਘ ਸੱਬਾ ਪੰਚ, ਜਸਵੰਤ ਸਿੰਘ ਭਲਾਈ ਵਾਲਾ, ਮਹਿੰਦਰ ਸਿੰਘ ਬਿਜਲੀ ਵਾਲਾ, ਸੁਖਜੀਤ ਸਿੰਘ ਪਾਬਲਾ, ਸੁਖਵੰਤ ਸਿੰਘ ਸਾਬਕਾ ਪੰਚ, ਜਰਨੈਲ ਸਿੰਘ ਜੈਲਾ, ਸ਼ਿੰਗਾਰਾ ਸਿੰਘ ਪਾਬਲਾ, ਪਰਮਜੀਤ ਸਿੰਘ ਪੰਮੀ, ਬਲਦੇਵ ਸਿੰਘ ਬਾਬੂ ਪਾਬਲਾ, ਸੈਕਟਰੀ ਸਤਨਾਮ ਸਿੰਘ ਪਾਬਲਾ, ਗੁਰਵਿੰਦਰ ਸਿੰਘ ਪਾਬਲਾ, ਮਨਪ੍ਰੀਤ ਸਿੰਘ, ਗੁਰਦੇਵ ਸਿੰਘ, ਚਰਨਜੀਤ ਸਿੰਘ ਕੁਵੈਤ, ਪਰਮਿੰਦਰ ਸਿੰਘ ਸੋਨੂੋ, ਕਮਲਪਾਲਾ, ਬਲਜਿੰਦਰ ਸਿੰਘ ਗਿੱਦਾ, ਗੁਰਪ੍ਰੀਤ ਸਿੰਘ ਸੋਨੂੋ, ਬਲਵੀਰ ਸਿੰਘ ਅੱਡੇਵਾਲਾ, ਮਲਕੀਤ ਸਿੰਘ ਸੋਨੂੰ ਅਤੇ ਸਮੂਹ ਅਕਾਲੀ ਵਰਕਰ ਆਦਿ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੱਲ੍ਹ ਦੇਰ ਰਾਤ ਨੂੰ ਬਸਪਾ ਦੀ ਮੀਟਿੰਗ ਪਿੰਡ ਪਠਲਾਵਾ ਵਿਖੇ ਹੋਈ –ਪ੍ਰਵੀਨ ਬੰਗਾ , ਵਿਜੇ ਗੁਣਾਚੌਰ
Next articleभारत के विभाजन का दलितों पर प्रभाव: एक अम्बेडकरवादी दृष्टिकोण