HOME ਕੱਲ੍ਹ ਦੇਰ ਰਾਤ ਨੂੰ ਬਸਪਾ ਦੀ ਮੀਟਿੰਗ ਪਿੰਡ ਪਠਲਾਵਾ ਵਿਖੇ ਹੋਈ –ਪ੍ਰਵੀਨ...

ਕੱਲ੍ਹ ਦੇਰ ਰਾਤ ਨੂੰ ਬਸਪਾ ਦੀ ਮੀਟਿੰਗ ਪਿੰਡ ਪਠਲਾਵਾ ਵਿਖੇ ਹੋਈ –ਪ੍ਰਵੀਨ ਬੰਗਾ , ਵਿਜੇ ਗੁਣਾਚੌਰ

2

 ਬੰਗਾ  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੇ ਜਨਮ ਦਿਨ 15 ਮਾਰਚ ਨੂੰ ਬਹਿਰਾਮ ਵਿਖੇ ਸੂਬਾ ਪੱਧਰੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਦੇਰ ਰਾਤ ਮੀਟਿੰਗ ਪਿੰਡ ਪਠਲਾਵਾ ਜਿਸ ਮੀਟਿੰਗ ਨੂੰ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ੍ਰੀ ਪ੍ਰਵੀਨ ਬੰਗਾ ਜੀ ਨੇ ਸੰਬੋਧਿਤ ਕਰਦਿਆਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਬੰਗਾ ਹਲਕੇ ਦੇ ਬਹਿਰਾਮ ਦੀ ਦਾਣਾ ਮੰਡੀ ਵਿਖੇ ਪੰਜਾਬ ਪੱਧਰ ਦਾ ਇੱਕਠ ਰੱਖਿਆ ਹੈ ਇਹ ਸਾਡੇ ਲਈ ਬਹੁਤ ਖੁਸੀ ਦਾ ਦਿਨ ਹੁਣਾ ਚਾਹੀਦਾ ਹੈ।ਉਸ ਰਹਿਬਰ ਦਾ ਜਨਮ ਦਿਨ ਸਾਡੇ ਹਿੱਸੇ ਆਇਆ ਹੈ ਜਿਸ ਨੇ ਸਾਨੂੰ ਰਾਜਨੀਤਕ ਘਰ ਬਣਾ ਕੇ ਦਿੱਤਾ ਹੈ।ਜ਼ਿਲ੍ਹਾ ਇੰਚਾਰਜ ਸਾਬਕਾ ਸਰਪੰਚ ਮਨੋਹਰ ਕਮਾਮ ਅਤੇ ਵਿਜੈ ਗੁਣਾਚੌਰ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਅਸੀਂ ਸਾਰੀਆਂ ਪਾਰਟੀਆਂ ਦੇਖ ਚੁੱਕੇ ਹਾਂ ਉਹ ਪਾਰਟੀਆਂ ਸਿਰਫ਼ ਲਾਅਰੇ ਵਾਅਦੇ ਹੀ ਕਰਦੀਆਂ ਹਨ ਉਨ੍ਹਾਂ ਨੂੰ ਅਮਲੀ ਜਾਮਾ ਨਹੀਂ ਪਹਿਨਾਉਦੀਆ ਬੱਸ ਇੱਕੋ ਇੱਕ ਪਾਰਟੀ ਹੈ ਜਿਹੜੀ ਲਾਅਰੇ ਅਤੇ ਵਾਅਦੇ ਨਹੀਂ ਕਰਦੀ ਪਰ ਕੰਮ ਕਰਦੀ ਹੈ। ਪਿੰਡ ਸਰਪੰਚ ਦਿਲਵਾਰ ਸਿੰਘ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦਾ ਭਰੋਸਾ ਦਿਵਾਇਆ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਡਾ ਪਰਮਿੰਦਰ ਸਿੰਘ ਵਾਰੀਆ ਵੱਲੋਂ ਹਾਈ ਰਿਸਕ ਦਿਲ ਦੇ ਮਰੀਜ਼ 93 ਸਾਲ ਦੀ ਮਾਤਾ ਜੀ ਦੇ ਟੁੱਟੇ ਚੂਲੇ ਦਾ ਸਫਲ ਅਪਰੇਸ਼ਨ
Next articleਪ੍ਰਧਾਨ ਸੁਖਦੀਪ ਸਿੰਘ ਸ਼ੁਕਾਰ ਵਲੋਂ ਕਰਵਾਏ ਸ਼ੁਕਰਾਨਾ ਸਮਾਗਮ ਮੌਕੇ ਪੱਲੀ ਝਿੱਕੀ ਦੇ ਬਲਵੀਰ ਸਿੰਘ ਨੰਬਰਦਾਰ ਤੇ ਵਰਕਰਾਂ ਨੇ ਹਾਜਰੀ ਲਾਈ