*ਦੋ ਘੰਟੇ ਟਰੈਕਟਰ ਹੇਠਾਂ ਫਸਿਆ ਰਿਹਾ*ਜੇਸੀਬੀ ਨਾਲ ਬਾਹਰ ਕੱਢਿਆ*
ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ) ਨੇੜਲੇ ਪਿੰਡ ਛੋਕਰਾਂ ਵਿੱਚ, ਝੋਨੇ ਦੀ ਬਿਜਾਈ ਲਈ ਟਰੈਕਟਰ ਨਾਲ ਖੇਤ ਤਿਆਰ ਕਰਦੇ ਸਮੇਂ ਟਰੈਕਟਰ ਅਚਾਨਕ ਪਲਟ ਗਿਆ। ਜਿਸ ਕਾਰਨ ਡਰਾਈਵਰ ਹੇਠਾਂ ਡਿੱਗ ਪਿਆ। ਦੋ ਘੰਟਿਆਂ ਬਾਅਦ, ਉਸਨੂੰ ਜੇਸੀਬੀ ਦੀ ਮਦਦ ਨਾਲ ਹੇਠਾਂ ਤੋਂ ਬਾਹਰ ਕੱਢਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਨੇੜਲੇ ਪਿੰਡ ਛੋਕਰਾਂ ਵਿੱਚ ਮੰਡੀ ਗੇਟ ਦੇ ਨੇੜੇ ਇੱਕ ਨੌਜਵਾਨ ਹਰਜਿੰਦਰ ਸਿੰਘ ਪੁੱਤਰ ਮੀਤ ਰਾਮ ਵਾਸੀ ਪਿੰਡ ਛੋਕਰਾਂ ਝੋਨਾ ਬੀਜਣ ਲਈ ਟਰੈਕਟਰ ਦੇ ਨਾਲ ਖੇਤ ਤਿਆਰ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਟਰੈਕਟਰ ਪਲਟ ਗਿਆ ਅਤੇ ਹਰਜਿੰਦਰ ਸਿੰਘ ਉਰਫ਼ ਜਿੰਦਰ ਹੇਠਾਂ ਡਿੱਗ ਪਿਆ। ਉਹ ਦੋ ਘੰਟੇ ਹੇਠਾਂ ਫਸਿਆ ਰਿਹਾ। ਅੰਤ ਵਿੱਚ, ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਜੇਸੀਬੀ ਬੁਲਾਇਆ ਅਤੇ ਟਰੈਕਟਰ ਨੂੰ ਸਿੱਧਾ ਕਰਕੇ ਉਸਨੂੰ ਹੇਠਾਂ ਤੋਂ ਬਾਹਰ ਕੱਢਿਆ। ਉਸਨੂੰ ਇਲਾਜ ਲਈ ਸ੍ਰੀ ਨੰਭ ਕੰਵਲ ਰਾਜਾ ਸਾਹਿਬ ਚੈਰੀਟੇਬਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਹਾਲਤ ਬਿਹਤਰ ਦੱਸੀ ਜਾ ਰਹੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



