HOME ਵੀਟੇਜ਼ ਵੱਲੋਂ ਐਕਸਕਲੂਸਿਵ ਆਉਟਲੈਟ ਕੁਰੀਆਲ ਬੈਗ ਹਾਊਸ ਦੀ ਸ਼ੁਰੂਆਤ

ਵੀਟੇਜ਼ ਵੱਲੋਂ ਐਕਸਕਲੂਸਿਵ ਆਉਟਲੈਟ ਕੁਰੀਆਲ ਬੈਗ ਹਾਊਸ ਦੀ ਸ਼ੁਰੂਆਤ

ਲੁਧਿਆਣਾ  (ਸਮਾਜ ਵੀਕਲੀ)   (ਕਰਨੈਲ ਸਿੰਘ ਐੱਮ. ਏ.) ਟਰੈਵਲ ਐਕਸੈਸਰੀਜ਼ ਤੇ ਹਰ ਤਰ੍ਹਾਂ ਦੇ ਬੈਗ, ਸੂਟਕੇਟ ਤੇ ਹੋਰ ਸਮਾਨ ਲਈ ਵੀਟੇਜ਼ ਵੱਲੋਂ ਲੁਧਿਆਣਾ ਵਿੱਚ ਆਪਣੇ ਪਹਿਲੇ ਅਤੇ ਪੰਜਾਬ ਵਿੱਚ ਆਪਣੇ ਦੁਜੇ ਐਕਸਕਲੂਸਿਵ ਆਉਟਲੈਟ ਦੀ ਸ਼ੁਰੂਆਤ ਮਾਡਲ ਟਾਊਨ ਵਿਖੇ ਕੀਤੀ | ਇਸ ਮੌਕੇ ਕੰਪਨੀ ਦੇ ਅਧਿਕਾਰੀ ਰਤਨਾਕਰ ਜੇਨਾ ਅਤੇ ਮੁਨੀਸ਼ ਮਲਹੋਤਰਾ, ਹਰੀਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੀਟੇਜ਼ ਸਟੋਰ ਦਾ ਉਦੇਸ਼ ਆਪਣੇ ਗਾਹਕਾਂ ਨੂੰ ਯਾਤਰਾ ਦੇ ਵਿਲੱਖਣ ਤਰਜਬੇ ਕਰਵਾਉਣੇ ਹਨ | ਉਨ੍ਹਾਂ ਕਿਹਾ ਕਿ ਵੀਟੇਜ਼ ਹਰੇਕ ਯਾਤਰੀ ਦੀ ਸਹੂਲਤ ਮੁਤਾਬਿਕ ਉਤਪਾਦ ਤੇ ਹੋਰ ਐਕਸੈਸਰੀ ਦੀ ਵਿਸ਼ਾਲ ਰੇਂਜ ਮੁਹਈਆ ਕਰਵਾਉਂਦਾ ਹੈ | ਉਨ੍ਹਾਂ ਕਿਹਾ ਕਿ ਵੀਟੇਜ਼ ਕੰਪਨੀ ਆਪਣੇ ਗਾਹਕਾਂ ਲਈ ਗੁਣਵੱਤਾ ਦਾ ਉਚੇਚੇ ਤੌਰ ਤੇ ਧਿਆਨ ਰੱਖਦੀ ਹੈ |  ਇਸ ਮੌਕੇ ਫਰੈਂਚਾਈਜ਼ੀ ਮਾਲਕ ਨਵਨੀਤ ਕੁਰੀਆਲ ਅਤੇ ਅਜੇ ਕੁਰੀਆਲ ਨੇ ਦੱਸਿਆ ਕਿ ਕੁਰੀਆਲ ਬੈਗ ਹਾਊਸ ਵੀਂਟੇਜ਼ ਦਾ ਐਕਸਕਲੂਸਿਵ ਸਟੋਰ ਲੈ ਕੇ ਆਈ ਹੈ, ਜਿਸ ਵਿੱਚ ਕੰਪਨੀ ਵੱਲੋਂ ਯਾਤਰਾ ਨਾਲ ਸੰਬੰਧਿਤ ਉਤਪਾਦਾਂ ਦੀ ਵਿਸਥਾਰਤ ਰੇਂਜ ਉਪਲੱਬਧ ਹੈ, ਇਸ ਤੋਂ ਇਲਾਵਾ ਕੁਰੀਆਲ ਬੈਗ ਹਾਊਸ ਵਿੱਚ ਮਲਟੀਬਰੈਂਡਿਡ ਉਤਪਾਦ ਵੀ ਉਪਲੱਬਧ ਹਨ | ਕੁਰੀਆਲ ਬੈਗ ਹਾਊਸ ਦਾ ਇਹ ਪੰਜਾਬ ਵਿੱਚ 7ਵਾਂ ਸਟੋਰ ਹੈ, ਜਿੱਥੇ ਮਹਿਲਾਵਾਂ ਲਈ ਪਰਸ, ਸਟਾਈਲਿਸ਼ ਬੈਗ ਤੇ ਹੋਰ ਐਕਸੈਸਰੀ ਅਤਿ ਆਧੂਨਿਕ ਰੇਂਜ ਅਤੇ ਗੁਣਵੱਤਾ ਵਿੱਚ ਮੁਹਈਆ ਕਰਵਾਈ ਜਾਂਦੀ ਹੈ | ਉਨ੍ਹਾਂ ਵੱਲੋਂ ਆਉਟਲੈਟ ਦੀ ਸ਼ੁਰੂਆਤ ਮੌਕੇ ਟ੍ਰੈਵਲ ਬੈਗਾਂ, ਸੂਟਕੇਸ ਅਤੇ ਹੋਰ ਸਹਾਇਕ ਐਕਸੈਸਰੀ ਉੱਪਰ 70 ਫੀਸਦੀ ਦੀ ਛੋਟ ਦੇ ਰਿਹਾ ਹੈ | ਇਸ ਤੋਂ ਇਲਾਵਾ ਗਾਹਕਾਂ ਨੂੰ  ਹੋਰ ਵੀ ਕਈ ਤਰ੍ਹਾਂ ਦੇ ਸਰਪਰਾਈਜਿਜ਼ ਗਿਫਟ ਦਿੱਤੇ ਜਾ ਰਹੇ ਹਨ | ਇਸ ਮੌਕੇ ਅਦਵੈਤ ਕੁਰੀਆਲ, ਸਾਹਿਤਅ ਕੁਰੀਆਲ, ਅਨਿਲ ਰਾਠੀ, ਸੋਨੀਆ ਕੁਰੀਆਲ, ਦਿਲਮਨੀ ਉਨੀਆਲ, ਸੁਖਦੇਵ ਸਿੰਘ ਚੁੱਘ, ਅਸ਼ੋਕ ਸ਼ਰਮਾ, ਯੋਗੇਸ਼ ਕੁਮਾਰ ਆਦਿ ਹਾਜ਼ਰ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਨੇਡਾ ਯਾਤਰਾ ਦਾ ਸੱਚ
Next articleਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਟਰੈਕਟਰ ਪਲਟ ਗਿਆ, ਡਰਾਈਵਰ ਗੰਭੀਰ ਜ਼ਖਮੀ