HOME ਦਿਲਜੀਤ ਭਾਜੀ ਦੀ ਹਮਾਇਤ ਵਿੱਚ ਲਿਖੀਂ ਗਈ ਕਵਿਤਾ  

ਦਿਲਜੀਤ ਭਾਜੀ ਦੀ ਹਮਾਇਤ ਵਿੱਚ ਲਿਖੀਂ ਗਈ ਕਵਿਤਾ  

4
ਰਾਮ ਪ੍ਰਕਾਸ਼ ਟੋਨੀ 
(ਸਮਾਜ ਵੀਕਲੀ) 
ਛਾਂ ਗਿਆ ਜੀ! ਛਾਂ ਗਿਆ ਦੁਸਾਂਝਾ ਵਾਲਾ ਛਾਂ ਗਿਆ।
 ਵਿਰੋਧੀਆਂ ਦੀ ਹਿੱਕ “ਤੇ ਕਾਲਾ ਨਾਗ ਲੜਾ ਗਿਆ।
 ਚੰਦ ਬੰਦੇ  ਦਿਲਜੀਤ ਭਾਜੀ ਦਾ ਵਿਰੋਧ ਪਏ ਨੇ ਕਰਦੇ।
ਦੇਖ ਕੇ ਚੜਾਈ ਸਾਡੇ ਵੀਰੇ ਦੀ ਦੇਖੋ ਐਵੇਂ ਪਏ ਨੇ ਸੜਦੇ।
ਸਰਦਾਰ ਜੀ 3 ਫ਼ਿਲਮ ਬਣਾਕੇ ਵਿਰੇਧੀਆ ਦੇ ਢਿੱਡੀ ਪੀੜਾਂ ਪਾ ਗਿਆ।
ਛਾਂ ਗਿਆ ਜੀ! ਛਾਂ ਗਿਆ ————-।
 ਦਿਲਜੀਤ  ਦੀ ਛੱਬੀ ਨੂੰ ਚੱਲ ਕੋਝੀਆਂ ਚਾਲਾਂ ਪਏ ਦਬਾਉਂਦੇ ਨੇ ।
 ਦੇਖ ਦਿਨੋਂ- ਦਿਨ ਹੁੰਦੀ ਚੜਾਈ ਰਾਹ “ਚ ਰੋੜੇ ਪਏ ਵਿਛਾਉਂਦੇ ਨੇ।
ਦੁਸਾਂਝ ਵਾਲਾ ਕਿੱਥੇ ਦੱਬਦਾ  ਵਿਰੋਧੀਆਂ ਨੂੰ ਮਾਤ ਪਾ ਗਿਆ,
 ਛਾਂ ਗਿਆ ਜੀ ! ਛਾਂ ਗਿਆ ———–।
ਦੁਸਾਂਝਾ ਵਾਲੇ ਦੀ ਛੱਬੀ ਦੇਖੀਉ ਹੋਰ ਉੱਚੀ ਹੋਊਗੀ।
 ਵਿਰੋਧੀਆਂ ਦੀ ਢਾਣੀ ਦੇਖੀ ਅੱਖਾਂ ‘ਚ ਘਸੁੰਨ ਦੇ ਰੋਊਗੀ।
ਅਵਾਮ ਸਾਰਾ ਨਾਲ ਦਿਲਜੀਤ ਦੇ ਦੇਖੋ  ਲਵੋ ਆ ਗਿਆ,
ਛਾਂ ਗਿਆ ਜੀ! ਛਾਂ ਗਿਆ ———।
 ਝੂਠੇ – ਮੂਠੇ ਇਲਜ਼ਾਮ ਲਾ ਕੇ ਰਾਹ ਪਏ ਨੇ ਰੋਕ ਦੇ।
 ਦੁਸਾਂਝਾਂ ਵਾਲਾ ਕਿੱਥੇ ਦੱਬਦਾ ਸਭ ਰੱਖ ਦਿੱਤੇ ਠੋਕ ਕੇ।
 ਦੇਖ ਲਓ ਵਿਰੋਧੀਆਂ ਦੇ ਅੱਖਾਂ ਵਿੱਚ ਲੂਣ ਪਾ ਗਿਆ,
 ਛਾਂ ਗਿਆ ਜੀ
  ” ਟੋਨੀ ” ਦੁਸਾਂਝਾਂ ਵਾਲਿਆਂ ਦਾ ਦਿਲਜੀਤ ਮਾਣ ਤੇ ਜ਼ਿੰਦ ਜਾਨ ਹੈ।
 ਭਾਈ ਸਾਡਾ ਦਿਨੋਂ – ਦਿਨ ਉੱਚੀ ਕਰੀ ਜਾਂਦਾ ਸਾਡੀ ਸ਼ਾਨ ਹੈ।
ਦੁਸਾਂਝਾਂ ਵਾਲਾ ਕਿੱਥੇ ਦੱਬਦਾ ਵਿਰੋਧੀਆਂ ਨੂੰ ਸਬਕ ਸਿਖਾ ਗਿਆ,
ਛਾਂ ਗਿਆ ਜੀ! ਛਾਂ ਗਿਆ ————-।
 ਰਾਮ ਪ੍ਰਕਾਸ਼ ਟੋਨੀ 
 ਜਰਨਲ ਸਕੱਤਰ ਪੰਜਾਬੀ ਸਾਹਿਤ ਸਭਾ 
 ਪਿੰਡ, ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ 
 7696397240
Previous articleਝੋਨੇ ਦੀ ਬਿਜਾਈ ਲਈ ਖੇਤ ਤਿਆਰ ਕਰਦੇ ਸਮੇਂ ਟਰੈਕਟਰ ਪਲਟ ਗਿਆ, ਡਰਾਈਵਰ ਗੰਭੀਰ ਜ਼ਖਮੀ
Next articleਸੀ.ਟੀ. ਯੂਨੀਵਰਸਿਟੀ ਦੇ ਖੋਜਕਰਤਿਆਂ ਨੂੰ ਜਾਪਾਨ ਦੇ ਪ੍ਰਸਿੱਧ ਰਿਸਰਚ ਐਕਸਚੇੰਜ ਲਈ ਚੁਣਿਆ ਗਿਆ