27 ਫਰਵਰੀ ਦੀ ਕਨਵੈਨਸ਼ਨ ਲਈ ਤਿਆਰੀ ਮੀਟਿੰਗ

(ਸਮਾਜ ਵੀਕਲੀ)-ਤਰਕਸ਼ੀਲ ਸੁਸਾਇਟੀ ਪੰਜਾਬ ਤੇ  ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜ਼ਿਲ੍ਹਾ ਇਕਾਈਆਂ ਦੀ ਇੱਕ ਸਾਂਝੀ ਵਿਸ਼ੇਸ਼ ਮੀਟਿੰਗ ਸੁਰਿੰਦਰ ਪਾਲ ਉਪਲੀ ਤੇ ਮਾਸਟਰ ਪਰਮਵੇਦ ਦੀ ਅਗਵਾਈ ਵਿੱਚ ਸੰਗਰੂਰ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨਾਲ ਸਾਂਝੀ ਕਰਦਿਆਂ ਤਰਕਸ਼ੀਲ ਆਗੂ ਗੁਰਦੀਪ ਸਿੰਘ ਲਹਿਰਾ , ਸੀਤਾ ਰਾਮ , ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਵਿੱਤ ਸਕੱਤਰ ਮਨਧੀਰ ਸਿੰਘ ਤੇ  ਜਗਜੀਤ ਸਿੰਘ ਭੂਟਾਲ ਨੇ ਦੱਸਿਆ ਕਿ

ਜਮਹੂਰੀ ਅਧਿਕਾਰ ਸਭਾ ਪੰਜਾਬ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ 27 ਫਰਵਰੀ ਨੂੰ ਦੇਸ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸਾਂਝੇ ਤੌਰ ਤੇ ਕਨਵੈਨਸ਼ਨ ਕੀਤੀ ਜਾ ਰਹੀ ਹੈ। ਇਹ ਕਨਵੈਨਸ਼ਨ ਪੰਜਾਬ ਸਰਕਾਰ ਵੱਲੋਂ  ਕੁੱਝ ਤਰਕਸ਼ੀਲ ਅਤੇ ਬੁਧੀਜੀਵੀ ਵਿਕਤੀਆਂ ਉਪਰ ਸਮਾਜ ਵਿਚ ਵਾਪਰ ਰਹੇ ਗੈਰ ਵਿਗਿਆਨਕ ਵਰਤਾਰਿਆਂ ਦੀ ਵਿਗਿਆਨਕ ਪੜਚੋਲ ਕਰਨ ਕਾਰਨ ਧਾਰਾ 295 ਜਾਂ 295ਏ ਅਧੀਨ ਦਰਜ਼ ਕੀਤੇ ਕੇਸਾਂ ਅਤੇ ਦੇਸ਼ ਦੇ ਹਾਕਮਾਂ ਵਲੋਂ   ਧਾਰਮਿਕ ਅਕੀਦਿਆਂ ਨੂੰ ਆਪਣੇ ਤਰੀਕਿਆਂ ਨਾਲ ਸਮਾਜ ਉੱਪਰ ਥੋਪਣ ਅਤੇ ਉਨ੍ਹਾਂ ਦਾ ਵਿਰੋਧ ਕਰਨ ਵਾਲੇ ਚੇਤਨ ਦਿਮਾਗ ਲੋਕਾਂ ਦੀ ਕੀਤੀ ਜਾ ਰਹੀ ਜੁਬਾਨਬੰਦੀ ਅਤੇ ਸੱਤਾ ਦੇ ਲੋਕ ਵਿਰੋਧੀ ਫੈਸਲਿਆਂ ਖਿਲਾਫ ਸੰਘਰਸ਼ ਸ਼ੀਲ ਲੋਕਾਂ ਉਪਰ ਕੀਤੇ ਜਾ ਰਹੇ ਜ਼ਬਰ ਵਿਰੁੱਧ ਕੀਤੀ ਜਾ ਕਨਵੈਨਸ਼ਨ  ਦੀ ਤਿਆਰੀ ਵਜੋਂ ਕੀਤੀ ਗਈ ਹੈ । ਮੀਟਿੰਗ ਵਿੱਚ ਸਾਰੀਆਂ ਜਨਤਕ ਜਮਹੂਰੀ  ,ਕਿਸਾਨ, ਮਜ਼ਦੂਰ, ਮੁਲਾਜ਼ਮ ਸਮੇਤ ਸਾਰੀਆਂ ਅਗਾਂਹਵਧੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਇਸ ਕਨਵੈਨਸ਼ਨ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਗਈ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਦਾ ਹਿੱਸਾ ਬਨਣਾ  ਸਾਰਿਆਂ ਦਾ ਫਰਜ਼ ਬਣਦਾ ਹੈ। ਵੱਧ ਤੋਂ ਵੱਧ ਸਾਥੀਆਂ ਨੂੰ ਇਸ ਲਈ ਸਮਾਂ ਕੱਢਣ ਦੀ ਪੁਰਜ਼ੋਰ ਅਪੀਲ ਕੀਤੀ ਗਈ। ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਪ੍ਰਗਟ ਸਿੰਘ ਬਾਲੀਆਂ, ਜਸਦੇਵ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਕਿਸ਼ਨਗੜ੍ਹ,ਪ੍ਰਲਾਦ ਸਿੰਘ,ਹੇਮਰਾਜ, ਨਛੱਤਰ ਸਿੰਘ ਕ੍ਰਿਸ਼ਨ ਸਿੰਘ, ਪਰਮਿੰਦਰ  ਸਿੰਘ ਮਹਿਲਾਂ ਨੇ ਸ਼ਮੂਲੀਅਤ ਕੀਤੀ।
ਮਾਸਟਰ ਪਰਮਵੇਦ
 ਜ਼ੋਨ ਜਥੇਬੰਦਕ ਮੁਖੀ ਤਰਕਸ਼ੀਲ ਸੁਸਾਇਟੀ ਪੰਜਾਬ 
9417422349

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous article“ਸਮਾਜਿਕ ਬਰਾਬਰੀ ਲਹਿਰ ਦੇ ਮੋਢੀ ਕ੍ਰਾਂਤੀਕਾਰੀ ਵਿਚਾਰਕ ਗੁਰੂ ਰਵਿਦਾਸ ਜੀ”
Next articleਪ੍ਰੇਰਣਾਦਾਇਕ ਕਹਾਣੀ *_ਸਾਫ਼ ਇਰਾਦੇ_*