ਪ੍ਰੀਤ ਸੁੱਖ ਸਰਾਂ

ਬਲਜਿੰਦਰ ਸਿੰਘ

(ਸਮਾਜ ਵੀਕਲੀ)

ਮਾਰ ਉਡਾਰੀ ਉਡ ਰਹੇ, ਬਾਜ਼ ਜੁਝਾਰਾਂ ਦੇ
ਛੱਡ ਵਤਨ ਨੂੰ ਤੁਰ ਰਹੇ, ਪੁੱਤ ਸਰਦਾਰਾਂ ਦੇ
ਪਾਉਂਦੇ ਫਿਰਦੇ ਲੁੱਡੀਆਂ, ਔਹ ਝੁੰਡ ਗਦਾਰਾਂ ਦੇ,
ਛੱਡ ਪੰਜਾਬ ਨੂੰ ਤੁਰ ਰਹੇ- ————–

ਹੋਣੀ ਚੁਣ ਚੁਣ ਖਾ ਗਈ, ਗੱਭਰੂ ਲੰਮ-ਸੁਲੰਮੇ,
ਗੋਦ ਬਿਆਸ ਦੀ ਰੋੜਤੇ, ਜੋ ਸਤਲੁਜ ਦੇ ਜੰਮੇ
ਮਾਵਾਂ ਦੀਓ ਅੱਖੀਓ, ਨਾ ਹੰਝੂ ਅੱਜ ਤਾਂਈਂ ਥੰਮੇ
ਸ਼ੋਰ ਗਵਾਹੀ ਪਾ ਰਹੇ , ਰਾਵੀ ਦੀਆਂ ਧਾਰਾਂ ਦੇ
ਛੱਡ ਵਤਨ ਨੂੰ ਤੁਰ ਰਹੇ……………..

ਅੱਖ ਹਕੂਮਤ ਦੀ ਰੜਕੇ, ਕਿਉਂ ਅਣਖਾਂ ਦੇ ਜਾਏ
ਦੁਆਬੇ ਮਾਝੇ ਮਾਲਵੇ, ‘ਚੋ ਸੀ ਕਿਉਂ ਮਾਰ ਮੁਕਾਏ
ਵਿਲਕੇ ਬੁੱਢੇ ਬਿਰਖ ਸੀ, ਕੰਬ ਰਹੇ ਪਰਛਾਏ
ਮੁੱਲ ਕੇਸਾਂ ਦੇ ਪੈ ਗਏ, ਪੈ ਗਏ ਦਸਤਾਰਾਂ ਦੇ
ਛੱਡ ਵਤਨ ਨੂੰ ਤੁਰ ਰਹੇ————-

ਮਹਿਫ਼ੂਜ ਨਹੀਂ ਜੜੵ ਕੌਮ ਦੀ, ਦਾਤੀ ਆਪਣਿਆ ਪਾ ਲਈ
ਨਸ ਨਸ ਟੋਹ ਕੇ ਸਿਊਂਕ ਕੇ, ਪੰਜਾਬ ਦੀ ਖਾਹ ਲਈ
ਬੀਜ਼ ਨਹੀਂ ਹੁਣ ਪੁੰਗਰਨੇ, ਲੱਥ ਨਸ਼ਿਆ ਦੀ ਲਾ ਲਈ
ਛਲ਼ ਸਮਝਣ ਲੋਕ ਨਾ , ਏਜੰਡੇ ਸ਼ਾਹੀ ਦਰਬਾਰਾਂ ਦੇ
ਛੱਡ ਵਤਨ ਨੂੰ ਤੁਰ ਰਹੇ ————–

ਲੋਕ ਉਜਾੜੂ ਨੀਤੀਆਂ, ਤਰਸਣ ਬਾਹਵਾਂ ਨੂੰ ਬਾਹਵਾਂ
ਖੱਖਰ ਭੱਖਰ ਹੋ ਗਈਆਂ, “ਰੇਤਗੜੵ ” ਦੀਆਂ ਛਾਵਾਂ
ਕੁੱਖੋ ਜੰਮਿਆਂ ਨੂੰ ‘ਡੀਕਣ, “ਬਾਲੀ” ਰੋਂਦੀਆਂ ਮਾਵਾਂ
ਕਿੰਝ ਕਸੀਦੇ ਗਾ ਲਵਾਂ, ਲੋਕ ਮਾਰੂ ਸਰਕਾਰਾਂ ਦੇ
ਛੱਡ ਵਤਨ ਨੂੰ ਤੁਰ ਰਹੇ- — —————-

ਬਲਜਿੰਦਰ ਸਿੰਘ ” ਬਾਲੀ ਰੇਤਗੜੵ “
16/02/2022
919465129168
+917087629168

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘US has no choice but to work with Pakistan’
Next articleਗੀਤ