ਕੀਮਤੀ ਜ਼ਿੰਦਗੀ

ਸੁਰਿੰਦਰ ਕੌਰ ਸੈਣੀ
(ਸਮਾਜ ਵੀਕਲੀ)
ਚਾਰ ਦਿਹਾੜੇ ਜੀਅ ਕੇ ਮਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਝੂੱਠ ਤੇ ਪਾਪਾਂ ਦਾ ਭਾਂਡਾ ਭਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਕਿਸੇ ਦੁੱਖੀਏ ਤੇ ਲਾਚਾਰ ਦੇ ਹੰਝੂਆਂ ਦੇ ਵਿਚ ਡੁੱਬ ਕੇ ਤਾਂ ਵੇਖੋ,
ਔਕੜਾਂ – ਮੁਸੀਬਤਾਂ ਤੋਂ ਡਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਆਪਣਿਆਂ ਗ਼ਮਾਂ ਨੂੰ ਭੁਲਾ ਕੇ  ਦੂਜਿਆਂ ਨੂੰ ਹਸਾ ਕੇ ਤਾਂ ਵੇਖੋ,
ਗਰੂਰ ਦੇ ਸਰੂਰ ਵਿਚ ਤਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਕਿਸੀ ਜਖ਼ਮੀ ਦੇ ਫੱਟ ਤੇ ਮਰਹਮ ਲਗਾ ਕੇ ਸੀਅ ਕੇ ਤਾ ਵੇਖੋ ,
ਦੜ- ਵੱਟ ਕੇ ਪਾਸਾ ਕਰ ਜਾਣਾ ਵੀ ਕੋਈ ਜ਼ਿੰਦਗੀ ਨਹੀ ਹੁੰਦੀ,
ਆਪਣੇ ਵਤਨ ਲਈ ਕੁਰਬਾਨੀ ਦੇ ਕੇ  ਸ਼ਹੀਦ ਹੋ ਕੇ ਤਾਂ ਵੇਖੋ,
ਮਿੱਟੀ ਦੀ ਢੇਰੀ ਮਿੱਟੀ ਕਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਹਮਦਰਦੀ ਤੇ ਨੇਕੀ ਦਾ ਪੱਲਾ ਫੜ ਕੇ ਕਰਮ ਕਮਾ ਕੇ ਤਾਂ ਵੇਖੋ,
ਕੀਮਤੀ ਜ਼ਿੰਦਗੀ ਹੱਥੋਂ ਹਰ ਜਾਣਾ ਕੋਈ ਜ਼ਿੰਦਗੀ ਨਹੀ ਹੁੰਦੀ,
ਸੁਰਿੰਦਰ ਕੌਰ ਸੈਣੀ 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly


Previous articleਪੱਗ
Next articleਮਿੰਨੀ ਕਹਾਣੀ / ਭਲਾ ਆਦਮੀ