(ਸਮਾਜ ਵੀਕਲੀ)
3ਕਾਲੀਆਂ ਇੱਟਾਂ ਕਾਲੇ ਰੋੜ੍ਹ, ਮੀਂਹ ਵਰਾ ਦੇ ਜ਼ੋਰੋ ਜ਼ੋਰ।
ਅਰਦਾਸਾਂ ਕਰਦੇ ਤੈਨੂੰ ਸਾਰੇ, ਹੁਣ ਤਾਂ ਆਪਣੀ ਚੁੱਪੀ ਤੋੜ।
ਕਾਲੀਆਂ ਇੱਟਾਂ ਕਾਲੇ ਰੋੜ੍ਹ, ਮੀਂਹ ਵਰਾ ਦੇ ਜ਼ੋਰੋ ਜ਼ੋਰ।
ਸਾਨੂੰ ਬੁਹਤੇ ਫ਼ਰਕ ਨਹੀਂ ਪੈਂਦੇ, ਏ ਸੀੇ ਵਿੱਚ ਅਸੀਂ ਹਾਂ ਰਹਿੰਦੇ।
ਧੁੱਪਾਂ ਦੇ ਵਿੱਚ ਕੰਮ ਜੋ ਕਰਦੇ, ਉਹਨਾਂ ਬਾਰੇ ਕੁਝ ਤਾਂ ਸੋਚ।
ਕਾਲੀਆਂ ਇੱਟਾਂ ਕਾਲੇ ਰੋੜ੍ਹ, ਮੀਂਹ ਵਰਾ ਦੇ ਜ਼ੋਰੋ ਜ਼ੋਰ।
ਪਸ਼ੂ ਪੰਛੀ ਇਨਸਾਨ ਵਿਚਾਰੇ, ਕਰਦੇ ਪਏ ਅਰਦਾਸਾਂ ਸਾਰੇ,
ਬੇਨਤੀ ਕਰੋ ਕਬੂਲ ਹੁਣ ਸਾਡੀ, ਤੇਰੇ ਘਰ ਵਿੱਚ ਕਾਦੀ ਥੋੜ੍ਹ।
ਕਾਲੀਆਂ ਇੱਟਾਂ ਕਾਲੇ ਰੋੜ੍ਹ, ਮੀਂਹ ਵਰਾ ਦੇ ਜ਼ੋਰੋ ਜ਼ੋਰ।
ਤੜਫ਼ੀ ਪਈ ਇਹ ਦੁਨੀਆਂ ਸਾਰੀ, ਅੱਗ ਵਰਾਉਂਦੀ ਗਰਮੀਂ ਬਾਲੀ।
ਧਰਤੀ ਠੰਡੀ ਕਰਦੋ ਰੱਬ ਜੀ, “ਕਮਲੇਸ਼” ਬੇਨਤੀ ਕਰੇ ਹੱਥ ਜੋੜ।
ਕਾਲੀਆਂ ਇੱਟਾਂ ਕਾਲੇ ਰੋੜ੍ਹ, ਮੀਂਹ ਵਰਾ ਦੇ ਜ਼ੋਰੋ ਜ਼ੋਰ।
ਕਮਲੇਸ਼ ਸ਼ਾਹਕੋਟੀ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly