*ਸਾਉਣ ਦੀਆਂ ਤੀਆਂ*

ਪਰਮਜੀਤ ਕੌਰ

(ਸਮਾਜ ਵੀਕਲੀ)

ਲਿਆਦੇ ਤੂੰ ਪਰਾਂਦੀ ਚੰਨ ਵੇ !!
ਮਹੀਨੇ ਸਾਉਣ ਦੇ ਮੈਂ ਜੱਚਦੀ ਫਿਰਾਂ
ਰਲ ਸਖੀਆਂ ਦੇ ਨਾਲ ਸੋਹਣਿਆ !!
ਮੈਂ ਤੀਆਂ ਵਿੱਚ ਨੱਚਦੀ ਫਿਰਾਂ

ਪਾਕੇ ਚੂੜਾ ਰੰਗਲਾ ਅੜਿਆ
ਸੱਗੀ ਫੁੱਲ ਸਜਾਵਾਂ !!
ਗੋਰੀ ਗਰਦਨ ਪਾ ਕੇ ਗਾਨੀ
ਸਾਰੇ ਸ਼ੌਂਕ ਪੁਗਾਵਾਂ !!
ਨਾਮ ਤੇਰੇ ਉੱਤੇ ਪਾਕੇ ਬੋਲੀਆਂ
ਵੇ ਮੈਂ ਤੀਆਂ ਵਿਚ ਨੱਚਦੀ ਫਿਰਾਂ
ਲਿਆਦੇ ਤੂੰ ਪਰਾਂਦੀ ਚੰਨ ਵੇ !!
ਮਹੀਨੇ ਸਾਉਣ ਦੇ ਮੈਂ ਜੱਚਦੀ ਫਿਰਾਂ
ਰਲ ਸਖੀਆਂ ਦੇ ਨਾਲ ਸੋਹਣਿਆ
ਮੈਂ ਤੀਆਂ ਵਿਚ ਨੱਚਦੀ ਫਿਰਾਂ

ਸਿਰ ਸੂਹੀ ਫੁਲਕਾਰੀ ਅੜਿਆ
ਸੂਟ ਵਰੀ ਦਾ ਪਾ ਕੇ !!
ਨੱਕ ਵਿਚ ਕੋਕਾ ਮਾਰੇ ਲਿਸ਼ਕਾਂ
ਰੱਖਾਂ ਰੂਪ ਸਾਣ ਤੇ ਲਾ ਕੇ !!
ਪੈਰਾਂ ਵਿਚ ਪਾ ਕੇ ਝਾਂਜਰਾਂ
ਮੈਂ ਝੂਮ ਝੂਮ ਨੱਸਦੀ ਫਿਰਾਂ
ਲਿਆਦੇ ਤੂੰ ਪਰਾਂਦੀ ਚੰਨ ਵੇ !!
ਮਹੀਨੇ ਸਾਉਣ ਦੇ ਮੈਂ ਜੱਚਦੀ ਫਿਰਾਂ
ਰਲ ਸਖੀਆਂ ਦੇ ਨਾਲ ਸੋਹਣਿਆ
ਮੈਂ ਤੀਆਂ ਵਿਚ ਨੱਚਦੀ ਫਿਰਾਂ

ਪਿੱਪਲੀ ਪਾਈ ਪੀਂਘ ਅੜਿਆ
ਮਾਰ ਹੁਲਾਰਾ ਚੜਾਵਾਂ !!
ਅੰਬਰ ਨੂੰ ਹੋਵੇ ਛੋਹ ਮੇਰੀ
ਭੂੰਜੇ ਪੈਰ ਨਾ ਲਾਵਾਂ !!
ਫਿਰਾ ਮਟਕਾਉਂਦੀ ਅੱਖੀਆਂ ਅੜਿਆ
ਮੈਂ ਨੈਣਾ ਨਾਲ ਡੱਸਦੀ ਫਿਰਾ
ਲਿਆਦੇ ਤੂੰ ਪਰਾਂਦੀ ਚੰਨ ਵੇ !!
ਮਹੀਨੇ ਸਾਉਣ ਦੇ ਮੈਂ ਜੱਚਦੀ ਫਿਰਾਂ
ਰਲ ਸਖੀਆਂ ਦੇ ਨਾਲ ਸੋਹਣਿਆ
ਮੈਂ ਤੀਆਂ ਵਿਚ ਨੱਚਦੀ ਫਿਰਾਂ

ਪਰਮਜੀਤ ਕੌਰ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੱਬ ਨੂੰ ਬੇਨਤੀ
Next articleਦਰੀਆਂ ਬੁਣਨਾ