HOME ਪ੍ਰਵੀਨ ਗੋਇਲ 17ਵੀਂ ਵਾਰ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ

ਪ੍ਰਵੀਨ ਗੋਇਲ 17ਵੀਂ ਵਾਰ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ

1

ਅਸ਼ੋਕ ਗਰਗ ਨੂੰ ਕਲੱਬ ਵੱਲੋਂ ਚੇਅਰਮੈਨ ਅਤੇ ਬਲਜੀਤ ਸ਼ਰਮਾ ਤੇ ਧਰਮਪਾਲ ਸ਼ੰਟੂ ਬਣੇ ਜਨਰਲ ਸੈਕਟਰੀ

ਭੀਖੀ/ਮਾਨਸਾ   (ਸਮਾਜ ਵੀਕਲੀ)  ( ਕਮਲ ਜਿੰਦਲ ) ਸ਼੍ਰੀ ਸੁਭਾਸ਼ ਡਰਾਮਾਟਿਕ ਕੱਲਬ ਮਾਨਸਾ ਦੀ ਮੈਨੇਜਿੰਗ ਕਮੇਟੀ ਦੀ ਚੋਣ ਸਬੰਧੀ ਮੀਟਿੰਗ ਸ਼੍ਰੀ ਅਸ਼ੋਕ ਗਰਗ ਦੀ ਪ੍ਰਧਾਨਗੀ ਹੇਠ ਕੀਤੀ ਗਈ, ਜਿਸ ਵਿੱਚ ਪ੍ਰਵੀਨ ਗੋਇਲ ਜੀ ਦੇ ਕਲੱਬ ਪ੍ਰਤੀ ਵਧੀਆ ਤੇ ਸ਼ਲਾਘਾਯੋਗ ਕੰਮਾਂ ਨੂੰੂ ਦੇਖਦੇ ਹੋਏ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਵੱਲੋਂ ਸਰਵਸੰਮਤੀ ਨਾਲ 17ਵੀਂ ਵਾਰ ਪ੍ਰਧਾਨ ਬਣਾਇਆ ਗਿਆ। ਇਸ ਤੋਂ ਇਲਾਵਾ ਭੀਮ ਸੈਨ, ਕ੍ਰਿਸ਼ਨ ਬਾਂਸਲ, ਹੁਕਮ ਚੰਦ, ਡਾ. ਮਾਨਵ ਜਿੰਦਲ, ਨਰਾਇਣ ਦਾਸ, ਪ੍ਰਮਜੀਤ ਜਿੰਦਲ ਅਤੇ ਅਰਪਿਤ (ਮੌੜਾਂ ਵਾਲੇ) ਨੂੰ ਸਰਪ੍ਰਸਤ, ਅਸ਼ੋਕ ਗਰਗ ਚੇਅਰਮੈਨ, ਪ੍ਰੇਮ ਜਿੰਦਲ ਅਤੇ ਸੁਰਿੰਦਰ ਨੰਗਲਿਆ ਨੂੰ ਉਪ—ਪ੍ਰਧਾਨ, ਬਲਜੀਤ ਸ਼ਰਮਾ ਅਤੇ ਧਰਮਪਾਲ ਸ਼ੰਟੂ ਨੂੰ ਜਨਰਲ ਸੈਕਟਰੀ, ਮਨੋਜ ਅਰੋੜਾ ਨੂੰ ਜੁਆਇੰਟ ਸੈਕਟਰੀ, ਸ਼ੁਸ਼ੀਲ ਕੁਮਾਰ (ਵਿੱਕੀ) ਕੈਸ਼ੀਅਰ, ਸਟੇਜ ਸਕੱਤਰ ਬਲਜੀਤ ਸ਼ਰਮਾ ਅਤੇ ਅਰੁਣ ਅਰੋੜਾ, ਕਾਨੂੰਨੀ ਸਲਾਹਕਾਰ ਆਰ.ਸੀ.ਗੋਇਲ, ਪ੍ਰੈਸ ਸਕੱਤਰ ਬਲਜੀਤ ਸ਼ਰਮਾ ਅਤੇ ਡਾ. ਵਿਕਾਸ ਸ਼ਰਮਾ ਤੋਂ ਇਲਾਵਾ ਵਰੁਣ ਬਾਂਸਲ ਨੂੰ ਬਿਲਡਿੰਗ ਇੰਚਾਰਜ ਦਾ ਅਹੁਦਾ ਦਿੱਤਾ ਗਿਆ। ਮੀਟਿੰਗ ਦੌਰਾਨ ਕਲੱਬ ਦੀ ਮੈਨੇਜਿੰਗ ਕਮੇਟੀ ਦੇ ਕੈਸ਼ੀਅਰ ਸ਼੍ਰੀ ਵਿਜੇ ਜਿ਼ੰਦਲ, ਘੜਾ ਵਾਦਕ ਦਰਸ਼ਨ ਅਤੇ ਮੈਂਬਰ ਪਵਨ ਕੁਮਾਰ ਜ਼ੋ ਅਚਾਨਕ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ ਸਨ, ਦੀ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ। ਇਸ ਉਪਰੰਤ ਕਮੇਟੀ ਵੱਲੋਂ ਸਾਲ 2025 ਲਈ ਰਾਮਲੀਲਾ ਖੇਡਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ।ਕਲੱਬ ਦੇ ਚੇਅਰਮੈਨ ਅਸ਼ੋਕ ਗਰਗ ਅਤੇ ਪ੍ਰਧਾਨ ਪ੍ਰਵੀਨ ਗੋਇਲ ਨੇ ਦੱਸਿਆ ਕਿ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਵੱਲੋਂ ਹਰ ਸਾਲ ਪੂਰੀ ਸ਼ਰਧਾ ਅਤੇ ਲਗਨ ਨਾਲ ਸ਼੍ਰੀ ਰਾਮ ਲੀਲਾ ਜੀ ਦਾ ਮੰਚਨ ਕੀਤਾ ਜਾਂਦਾ ਹੈ ਅਤੇ ਇਸ ਨੂੰ ਸਫ਼ਲਤਾ ਪੂਰਵਕ ਸੰਪਨ ਕਰਨ ਲਈ ਵੱਖ—ਵੱਖ ਟੀਮਾਂ ਦਾ ਗਠਨ ਕਰਕੇ ਅਹਿਮ ਜਿ਼ੰਮੇਵਾਰੀਆਂ ਸੌਂਪੀਆਂ ਜਾਂਦੀਆਂ ਹਨ। ਉਨ੍ਹਾਂ ਕਲੱਬ ਦੇ ਮੈਂਬਰਾਂ ਅਤੇ ਅਹੁਦੇਦਾਰਾਂ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਜਿਸ ਵਿਸ਼ਵਾਸ ਨਾਲ ਲਗਾਤਾਰ ਕਈ ਸਾਲਾਂ ਤੋਂ ਸਾਨੂੰ ਚੇਅਰਮੈਨ ਅਤੇ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿ਼ਆ ਹੈ, ਉਹ ਪੂਰੀ ਲਗਨ ਅਤੇ ਤਨਦੇਹੀ ਨਾਲ ਆਪਣੀ ਜਿ਼ੰਮੇਵਾਰੀ ਨਾਲ ਨਿਭਾਉਣਗੇ।ਉਨ੍ਹਾਂ ਕਿਹਾ ਕਿ ਸ਼੍ਰੀ ਰਾਮ ਲੀਲਾ ਜੀ ਦੇ ਮੰਚਨ ਲਈ ਉਹ ਜਿ਼ਲ੍ਹਾ ਪ੍ਰਸ਼ਾਸਨ ਨਾਲ ਤਾਲਮੇਲ ਕਰਨਗੇ ਅਤੇ ਜੋ ਵੀ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਹੋਣਗੀਆਂ, ਉਨ੍ਹਾਂ ਦਾ ਇੰਨ੍ਹ-ਬਿਨ੍ਹ ਪਾਲਣ ਕੀਤਾ ਜਾਵੇਗਾ। ਇਸ ਮੌਕੇ ਵਿਨੋਦ ਪਠਾਨ, ਰਾਜ ਕੁਮਾਰ ਰਾਜੀ, ਮੋਹਿਤ ਗੋਇਲ, ਰਮੇਸ਼ ਬਚੀ, ਸੇਵਕ ਸੰਦਲ, ਵਰੁਣ ਸੀ.ਏ. ਤੋਂ ਇਲਾਵਾ ਕਲੱਬ ਦੇ ਹੋਰ ਮੈਂਬਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਟੇਟ ਅਵਾਰਡ ਮਿਲਣ ਤੇ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਵਲੋਂ ਵਿਸ਼ੇਸ਼ ਸਨਮਾਨ
Next articleਸੂਬੇ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਚਨ ਵੱਧ : ਚੇਅਰਮੈਨ ਸੋਨੀ