HOME ਸੂਬੇ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਚਨ ਵੱਧ :...

ਸੂਬੇ ਨੂੰ ਚੰਗੀਆਂ ਸਿਹਤ ਸੇਵਾਵਾਂ ਦੇਣ ਲਈ ਪੰਜਾਬ ਸਰਕਾਰ ਵਚਨ ਵੱਧ : ਚੇਅਰਮੈਨ ਸੋਨੀ

3

ਪਿੰਡ ਕੋਟਲਾ ਕਲਾਂ ਵਿੱਖੇ ਮਾਰਕਿਟ ਕਮੇਟੀ ਚੇਅਰਮੈਨ ਨੇ ਰੱਖਿਆ ਹੈਲਥ ਸੈਂਟਰ ਦਾ ਨੀਂਹ ਪੱਥਰ 

ਭੀਖੀ  (ਸਮਾਜ ਵੀਕਲੀ)  ( ਕਮਲ ਜਿੰਦਲ ) ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਸਹੂਲਤਾਂ ਦੇਣ ਲਈ ਵਚਨ ਵੱਧ ਹੈ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪਿੰਡ ਕੋਟਲਾ ਕਲਾਂ ਵਿੱਖੇ ਪੈਂਤੀ ਲੱਖ ਰੂਪੇ ਦੀ ਲਾਗਤ ਨਾਲ ਬਣਨ ਵਾਲੇ ਹੈਲਥ ਸੈਂਟਰ ਦਾ ਨੀਂਹ ਪੱਥਰ ਮਾਰਕਿਟ ਕਮੇਟੀ ਦੇ ਚੇਅਰਮੈਨ ਮਾਸਟਰ ਵਰਿੰਦਰ ਸੋਨੀ ਸਟੇਟ ਅਵਾਰਡੀ ਨੇ ਹਲਕਾ ਵਿਧਾਇਕ ਡਾ ਵਿਜੈ ਸਿੰਗਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਰੱਖਦਿਆਂ ਕਿਹੇ। ਇਸ ਮੌਕੇ ਚੇਅਰਮੈਨ ਸੋਨੀ ਨੇ ਦੱਸਿਆ ਕਿ ਹਲਕਾ ਵਿਧਾਇਕ ਵਿਜੈ ਸਿੰਗਲਾ ਦੇ ਯਤਨਾਂ ਸਦਕਾ ਅੱਜ ਬਹੁਤ ਵੱਡੀ ਸੁਗਾਤ ਪਿੰਡ ਵਾਸੀਆਂ ਨੂੰ ਮਿਲੀ ਹੈ। ਇਸ ਹੈਲਥ ਸੈਂਟਰ ਦੇ ਬਣਨ ਨਾਲ ਪਿੰਡ ਵਾਸੀਆਂ ਨੂੰ ਹੁਣ ਪਿੰਡ ਵਿੱਚ ਹੀ ਸਿਹਤ ਸੇਵਾਵਾਂ ਮਿਲਣਗੀਆਂ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਆਪਣੇ ਹਲਕੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਰਵਾਉਣ ਲਈ ਬਚਨਬੱਧ ਹਨ। ਇਸ ਸਮੇਂ ਸਰਪੰਚ ਕਰਨਦੀਪ ਕੋਰ,ਗਾ੍ਮ ਪੰਚਾਇਤ ਤੇ ਪਾਰਟੀ ਆਗੂ ਗੁਰਸੇਵਕ ਸਿੰਘ ,ਗੁਰਮੀਤ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਵਿਧਾਇਕ ਵਿਜੈ ਸਿੰਗਲਾ ਦਾ ਧੰਨਵਾਦ ਵੀ ਕੀਤਾ।ਇਸ ਮੌਕੇ ਗੁਰਸੇਵਕ ਸਿੰਘ ਬਲਾਕ ਪ੍ਰਧਾਨ, ਲਵਪ੍ਰੀਤ ਸ਼ਰਮਾਂ ਮੈਂਬਰ, ਕੇਸਰ ਸਿੰਘ,ਹਰਮੇਲ ਸਿੰਘ, ਲਛਮਣ ਸਿੰਘ, ਗੁਰਮੀਤ ਸਿੰਘ , ਹਰਪ੍ਰੀਤ ਸਿੰਘ, ਸਤਿਗੁਰ ਸਿੰਘ ਮੈਂਬਰ, ਗੁਰਜੋਤ ਸਿੰਘ ਟੋਨੀ, ਹਰਦੀਪ ਸ਼ਰਮਾਂ ਅਤੇ ਪਾਰਟੀ ਵਲੰਟੀਅਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪ੍ਰਵੀਨ ਗੋਇਲ 17ਵੀਂ ਵਾਰ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ
Next articleਮੋਹ- ਮਾਇਆ ਦੇ ਜਾਲ ਤੋਂ ਪਰੇ ਸਨ ਬਾਬਾ ਨੰਦ ਸਿੰਘ ਜੀ