HOME ਸਟੇਟ ਅਵਾਰਡ ਮਿਲਣ ਤੇ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਲੋਕ ਸਭਾ ਮੈਂਬਰ...

ਸਟੇਟ ਅਵਾਰਡ ਮਿਲਣ ਤੇ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਲੋਕ ਸਭਾ ਮੈਂਬਰ ਡਾਕਟਰ ਰਾਜ ਕੁਮਾਰ ਵਲੋਂ ਵਿਸ਼ੇਸ਼ ਸਨਮਾਨ

1

ਹੁਸ਼ਿਆਰਪੁਰ  (ਸਮਾਜ ਵੀਕਲੀ)  (ਸਤਨਾਮ ਸਿੰਘ ਸਹੂੰਗੜਾ) ਡਾਕਟਰ ਰਾਜ ਕੁਮਾਰ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਵਲੋ ਇੰਟਰਨੈਸ਼ਨਲ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਦਾ ਪੰਜਾਬ ਸਰਕਾਰ ਵਲੋ ਅਜਾਦੀ ਦਿਵਸ ਤੇ ਸਟੇਟ ਅਵਾਰਡ ਮਿਲਣ ਤੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਡਾ. ਪੰਕਜ ਸ਼ਿਵ ਵੀ ਮੌਜੂਦ ਸਨ। ਇਸ ਸਮੇਂ ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਏਹ ਸਨਮਾਨ ਸਾਡੇ ਹੁਸ਼ਿਆਰਪੁਰ ਦੇ ਸਾਇਕਲਿਸਟ ਬਲਰਾਜ ਸਿੰਘ ਚੌਹਾਨ ਨੂੰ ਉਨਾਂ ਦੀ ਸਖਤ ਮੇਹਨਤ ਕਾਰਣ ਮਿਲਿਆ ਹੈ। ਬਲਰਾਜ ਚੌਹਾਨ ਨੇ ਦੇਸ਼ ਵਿਦੇਸ਼ ਚ ਹੁਸ਼ਿਆਰਪੁਰ ਦਾ ਨਾਮ ਰੌਸ਼ਨ ਕੀਤਾ ਹੈ। ਨੌਜਵਾਨਾ ਲਈ ਮਿਸਾਲ ਹਨ ਤੇ ਏਨਾਂ ਤੋ ਪ੍ਰਭਾਵਿਤ ਹੋ ਕੇ ਸੈਕੜੇਂ ਨੌਜਵਾਨ ਸਾਇਕਲਿੰਗ ਕਰ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ। ਇਸਸਮੇਂ ਬਲਰਾਜ ਚੌਹਾਨ ਨੇ ਪੰਜਾਬ ਸਰਕਾਰ ਤੇ ਡਾਕਟਰ ਰਾਜ ਕੁਮਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਕਿਸੇ ਸਾਇਕਲਿਸਟ ਨੂੰ ਏਹ ਸਟੇਟ ਅਵਾਰਡ ਦਿੱਤਾ ਜੇਸ ਦੇ ਯੋਗ ਮੈਨੂੰ ਸਮਝਿਆ ਗਿਆ ,ਜਦੋ ਐਹੋ ਮਾਣ ਸਨਮਾਨ ਮਿਲਦੇ ਹਨ ਤਾਂ ਹੋਰ ਹੌਸਲਾ ਵਧਦਾ ਹੈ ਆਉਣ ਵਾਲੇ ਸਮੇਂ ਚ ਹੋਰ ਵੱਡੇ ਈਵੈਂਟ ਚ ਵੀ ਉਹ ਭਾਗ ਲੈਣਗੇ । ਉਨਾਂ ਨੌਜਵਾਨਾਂ ਨੂੰ ਡਰੱਗ ਤੋਂ ਬਚਣ ਦੀ ਅਪੀਲ ਕਰਦਿਆ ਆਪਣੇ ਆਪ ਨੂੰ ਮਾਨਸਿਕ ਤੇ ਸਰੀਰਕ ਤੰਦਰੁਸਤ ਰੱਖਣ ਲਈ ਖੇਡਾਂ ਨਾਲ ਜੁੜਨ। ਵਰਣਨਯੋਗ ਹੈ ਕਿ ਬਲਰਾਜ ਚੌਹਾਨ ਹੁਣ ਤੱਕ ਦੇਸ਼ ਵਿਦੇਸ਼ ਚ ਹੋਏ ਈਵੈਂਟ ਚ ਭਾਗ ਲੈ ਕੇ 1 ਲੱਖ 90 ਹਜਾਰ ਕਿਲੋਮੀਟਰ ਸਾਇਕਲ ਚਲਾ ਚੁਕੇ ਹਨ ਤੇ ਅਨੇਕਾਂ ਕਾਲਜ, ਸਕੂਲ, ਯੁਨੀਵਰਸਿਟੀ, ਖੇਡ ਕਲੱਬ ਸਨਮਾਨਿਤ ਕਰ ਚੁਕੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਧੀਕ ਡਿਪਟੀ ਕਮਿਸ਼ਨਰ ਨੇ ਪੰਦਰਾਵਲ ਵਿਖੇ ਧੁੱਸੀ ਬੰਨ੍ਹ ਦਾ ਲਿਆ ਜਾਇਜ਼ਾ
Next articleਪ੍ਰਵੀਨ ਗੋਇਲ 17ਵੀਂ ਵਾਰ ਬਣੇ ਸ਼੍ਰੀ ਸੁਭਾਸ਼ ਡਰਾਮਾਟਿਕ ਕਲੱਬ ਦੇ ਪ੍ਰਧਾਨ