ਬੰਗਾ (ਸਮਾਜ ਵੀਕਲੀ): ਪੰਜਾਬ ਭਰ ਵਿਚ ਬਹੁਜਨ ਸਮਾਜ ਪਾਰਟੀ ਲੋਕ ਹਿਤਾਂ ਦੇ ਮੁਦਿਆਂ ਤੇ ਜਨਤਕ ਅੰਦੋਲਨ ਦੀ ਲੜਾਈ ਲੜ ਰਹੀ ਹੈ ਉਥੇ ਲੋਕਸਭਾ ਦੀਆਂ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਲੋਕਸਭਾ ਪਧਰ ਤੇ ਮੀਟਿੰਗਾਂ ਕਰ ਰਹੀ ਹੈ ਲੋਕਸਭਾ ਅੰਨਦਪੁਰ ਸਾਹਿਬ ਦੀ ਮੀਟਿੰਗ 24 ਜੂਨ ਦਿਨ ਸ਼ਨੀਵਾਰ ਨੂੰ 10 ਵਜੇ ਸ੍ਰੀ ਗੁਰੂ ਰਵਿਦਾਸ ਧਰਮ ਅਸਥਾਨ ਰੋਪੜ ਵਿਖੇ ਬਸਪਾ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਹੋ ਰਹੀ ਹੈ ਬਸਪਾ ਪੰਜਾਬ ਦੇ ਜਨਰਲ ਸਕੱਤਰ ਪ੍ਰਵੀਨ ਬੰਗਾ ਨੇ ਜੋਨ ਇੰਚਾਰਜ ਮਨੋਹਰ ਕਮਾਮ ਜੀ ਵਿਧਾਨਸਭਾ ਹਲਕਾ ਬੰਗਾ ਦੇ ਪ੍ਰਧਾਨ ਜੈ ਪਾਲ ਸੂੰਡਾ ਜੀ ਜ਼ਿਲਾ ਸਕੱਤਰ ਵਿਜੇ ਕੁਮਾਰ ਗੁਣਾਚੌਰ ਜੀ ਪ੍ਰਕਾਸ਼ ਬੈਂਸ ਬੰਗਾ ਪ੍ਰਧਾਨ ਸ਼ਹਿਰ ਦੀ ਹਾਜ਼ਰੀ ਵਿੱਚ ਆਖਿਆ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਬਸਪਾ ਪੰਜਾਬ ਤੇ ਚੰਡੀਗੜ੍ਹ ਦੇ ਇੰਚਾਰਜ ਸ੍ਰੀ ਵਿਪਲ ਕੁਮਾਰ ਜੀ ਤੋ ਇਲਾਵਾ ਪੰਜਾਬ, ਚੰਡੀਗੜ੍ਹ ਦੇ ਇੰਚਾਰਜ ਡਾ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ ਪੁਜ ਰਹੇ ਹਨ ਲੋਕ ਸਭਾ ਹਲਕਾ ਅੰਨਦਪੁਰ ਸਾਹਿਬ ਦੇ ਅਧੀਨ ਆਉਂਦੇ ਸੂਬਾ, ਜ਼ਿਲਾ ਵਿਧਾਨਸਭਾ ਦੀ ਸਮੂਚੀ ਲੀਡਰਸ਼ਿਪ ਨੂੰ ਸਮੇਂ ਸਿਰ ਸਾਥੀਆਂ ਸਮੇਤ ਸ਼ਾਮਿਲ ਹੋਣ ਦੀ ਅਪੀਲ ਕੀਤੀ ਜਾਂਦੀ ਹੈ
ਇਸ ਮੌਕੇ ਤੇ ਸ੍ਰੀ ਪ੍ਰਵੀਨ ਬੰਗਾ ਨੇ ਆਖਿਆ ਬਦਲਾਅ ਦੇ ਨਾਂ ਤੇ ਬਣੀ ਆਮ ਪਾਰਟੀ ਦੀ ਸਰਕਾਰ ਵੀ ਰਿਵਾਇਤੀ ਪਾਰਟੀਆਂ ਵਾਂਗ ਪੰਜਾਬੀਆਂ ਨੂੰ ਲੁਟਣ ਤੇ ਕੁਟਣ ਨਿਤ ਨਵੇਂ ਦਿਨ ਤੋਹਫ਼ੇ ਦੀ ਰਹੀ ਹੈ ਸਰਕਾਰੀ ਦਫਤਰਾਂ ਵਿਚ ਲੋਕਾਂ ਨੂੰ ਖਜਰਖਰਾਬੀ ਤੋਂ ਇਲਾਵਾ ਕੁੱਝ ਵੀ ਪਲੇ ਨਹੀਂ ਪੈ ਰਿਹਾ ਪੰਜਾਬ ਦੀ ਸਰਕਾਰ ਦਿਲੀਂ ਵਾਲਿਆਂ ਨੂੰ ਖੁਸ਼ ਕਰਨ ਲਈ ਆਰ ਐਸ ਐਸ ਦੇ ਏਜੰਡੇ ਨੂੰ ਧਕੇ ਨਾਲ ਲਾਗੂ ਕਰ ਰਹੀ ਹੈ ਸਰਕਾਰਾਂ ਨੂੰ ਸਬਕ ਸਿਖਾਉਣ ਲਈ ਆਪਣੇ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਬੂਥ ਪੱਧਰ ਦੀ ਲੀਡਰਸ਼ਿਪ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਬਸਪਾ ਪੰਜਾਬ ਦੀ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਪੰਜਾਬ ਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਬਸਪਾ ਅੰਦੋਲਨ ਕਰੇਗੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly